ਜੇਕਰ Uber Eats ਤੋਂ ਖਾਣਾ ਆਰਡਰ ਕਰਦੇ ਹੋ ਤਾਂ ਪੜ੍ਹੋ ਵੱਡੀ ਖ਼ਬਰ , ਹੁਣ ਕਦੇ ਵੀ ਨਹੀਂ ਹੋਵੇਗਾ ਖਾਣਾ ਆਰਡਰ

By  Shanker Badra January 21st 2020 12:59 PM -- Updated: January 21st 2020 01:10 PM

ਜੇਕਰ Uber Eats ਤੋਂ ਖਾਣਾ ਆਰਡਰ ਕਰਦੇ ਹੋ ਤਾਂ ਪੜ੍ਹੋ ਵੱਡੀ ਖ਼ਬਰ , ਹੁਣ ਕਦੇ ਵੀ ਨਹੀਂ ਹੋਵੇਗਾ ਖਾਣਾ ਆਰਡਰ:ਨਵੀਂ ਦਿੱਲੀ : ਆਨਲਾਈਨ ਖਾਣਾ ਡਿਲੀਵਰੀ ਕਰਨ ਵਾਲੀ ਕੰਪਨੀਜੋਮੈਟੋਨੇ ਮੰਗਲਵਾਰ ਨੂੰ ਸਵੇਰੇ ਵੱਡਾ ਐਲਾਨ ਕਰ ਦਿੱਤਾ ਹੈ। ਜੋਮੈਟੋ ਨੇ ਦੂਜੀ ਖਾਣਾ ਡਿਲੀਵਰੀ ਕਰਨ ਵਾਲੀ ਕੰਪਨੀਉਬਰ ਈਟਸ ਇੰਡੀਆ ਨੂੰ ਖਰੀਦ ਲਿਆ ਹੈ। ਇਹ ਡੀਲ ਸਿਰਫ਼ ਭਾਰਤ ਲਈ ਹੈ ਅਤੇ ਹੋਰ ਦੇਸ਼ਾਂ ਵਿਚ Uber Eats ਆਪਣਾ ਬਿਜਨੈਸ ਖ਼ੁਦ ਚਲਾਏਗੀ।

ਜਾਣਕਾਰੀ ਅਨੁਸਾਰ ਜੋਮੈਟੋ ਨੇ ਉਬਰ ਈਟਸ ਦਾ ਭਾਰਤੀ ਕਾਰੋਬਾਰ ਲਗਭਗ 35 ਕਰੋੜ ਡਾਲਰ (2485 ਕਰੋੜ ਰੁਪਏ) 'ਚ ਖਰੀਦਿਆ ਹੈ। ਸੂਤਰਾਂ ਅਨੁਸਾਰ ਇਸ ਸੌਦੇ ਤੋਂ ਬਾਅਦ ਸਿਰਫ ਉਬਰ ਕੋਲ ਸਿਰਫ 9.9% ਸ਼ੇਅਰ ਹੋਣਗੇ। ਇਹ ਸੌਦਾ ਸੋਮਵਾਰ ਰਾਤ 3 ਵਜੇ ਹੋਇਆ ਅਤੇ ਮੰਗਲਵਾਰ ਸਵੇਰੇ 7 ਵਜੇ ਤੋਂ ਉਬਰ ਈਟਸ ਦੇ ਗਾਹਕਾਂ ਨੂੰ ਜੋਮੈਟੋ ਦੀ ਐਪ 'ਤੇ ਰੀਡਾਇਰੈਕਟ ਕੀਤਾ ਜਾ ਰਿਹਾ ਹੈ।

ਹੁਣ ਭਾਰਤ ਵਿਚ ਉਬਰ ਈਟਸ ਤੋਂ ਖਾਣਾ ਆਰਡਰ ਨਹੀਂ ਹੋ ਸਕੇਗਾ। ਉਬਰ ਈਟਸ ਨੇ ਈਮੇਲ ਜ਼ਰੀਏ ਆਪਣੇ ਗਾਹਕਾਂ ਤੱਕ ਇਹ ਜਾਣਕਾਰੀ ਪਹੁੰਚਾਈ ਹੈ। ਈਮੇਲ ਵਿਚ ਕਿਹਾ ਗਿਆ ਕਿ ਹੁਣ ਤੁਸੀਂ ਭਾਰਤ ਵਿਚ ਉਬਰ ਈਟਸ ਤੋਂ ਆਰਡਰ ਨਹੀਂ ਕਰ ਸਕਣਗੇ ਪਰ ਤੁਸੀਂ ਆਪਣੇ ਪਸੰਦੀਦਾ ਭੋਜਨ ਦਾ ਜ਼ੋਮੈਟੋ ਜ਼ਰੀਏ ਆਨੰਦ ਲੈ ਪਾਉਣਗੇ।

ਸੂਤਰਾਂ ਮੁਤਾਬਕ ਉਬਰ ਈਟਸ ਦੀ ਪਲਾਨਿੰਗ ਫੂਡ ਡਿਲਵਰੀ ਮਾਰਕਿਟ ਵਿਚ ਨੰਬਰ ਵਨ ਅਤੇ ਨੰਬਰ ਟੂ ਬਣਨ ਦੀ ਸੀ। ਇਸ ਦੀ ਸ਼ੁਰੂਆਤ ਵੀ ਬਹੁਤ ਵਧੀਆ ਹੋਈ ਅਤੇ ਜਲਦ ਹੀ ਇਸ ਵਿਚ ਭਾਰਤ ਦੇ ਫੂਡ ਡਿਲਵਰੀ ਮਾਰਕਿਟ ਦੇ 12 ਫੀਸਦ ਹਿੱਸੇ 'ਤੇ ਕਬਜ਼ਾ ਕਰ ਲਿਆ ਪਰ ਫਿਰ ਜ਼ੋਮੈਟੋ ਅਤੇ ਸਵਿਗੀ ਨਾਲ ਸਖ਼ਤ ਮੁਕਾਬਲਾ ਸੀ। ਹਾਲਾਂਕਿ ਕੰਪਨੀ ਦੇ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਮਝੌਤਾ ਸਿਰਫ ਭਾਰਤ 'ਚ ਉਬਰ ਈਟਸ ਦੇ ਲਈ ਹੈ।

ਦੁਨੀਆ ਭਰ ਦੇ ਹੋਰ ਦੇਸ਼ਾਂ 'ਚ ਉਬਰ ਈਟਸ ਆਪਣੀਆਂ ਸੇਵਾਵਾਂ ਜਾਰੀ ਰੱਖੇਗਾ। ਕੰਪਨੀ ਨੇ ਇਹ ਸਾਫ ਕੀਤਾ ਹੈ ਕਿ ਇਹ ਸਮਝੌਤਾ ਸਿਰਫ ਉਬਰ ਈਟਸ ਲਈ ਹੈ, ਉਬਰ ਕੈਬਸ ਲਈ ਨਹੀਂ। ਡੀਲ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਉਬਰ ਈਟਸ ਹੁਣ ਦੇਸ਼ 'ਚ ਇਕ ਵੱਖਰਾ ਪਲੇਟਫਾਰਮ ਦੇ ਤੌਰ 'ਤੇ ਮੌਜੂਦ ਨਹੀਂ ਰਹੇਗੀ। ਇਸ ਦੇ ਯੂਜ਼ਰਸ ਨੂੰ ਜੋਮੈਟੋ ਦੀ ਐਪ 'ਤੇ ਰੀਡਾਇਰੈਕਟ ਕੀਤਾ ਜਾ ਰਿਹਾ ਹੈ।

-PTCNews

Related Post