ਉੱਧਵ ਠਾਕਰੇ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ, PM ਮੋਦੀ ਨੇ ਦਿੱਤੀ ਵਧਾਈ

By  Jashan A November 29th 2019 09:46 AM

ਉੱਧਵ ਠਾਕਰੇ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ, PM ਮੋਦੀ ਨੇ ਦਿੱਤੀ ਵਧਾਈ,ਨਵੀਂ ਦਿੱਲੀ: ਸ਼ਿਵ ਸੈਨਾ ਮੁਖੀ ਉੱਧਵ ਠਾਕਰੇ ਨੇ ਬੀਤੀ ਰਾਤ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਧਵ ਠਾਕਰੇ ਨੂੰ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ।

ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮੈਨੂੰ ਉਮੀਦ ਹੈ ਕਿ ਉਧਵ ਠਾਕਰੇ ਮਹਾਰਾਸ਼ਟਰ ਦੇ ਉਜੱਵਲ ਭਵਿੱਖ ਲਈ ਕੰਮ ਕਰਨਗੇ।

ਹੋਰ ਪੜ੍ਹੋ: ਮੁੱਖ ਮੰਤਰੀ ਵੱਲੋਂ ਜੰਮੂ ਕਸ਼ਮੀਰ ਦੇ ਸ਼ੌਪੀਆ 'ਚ ਮਾਰੇ ਗਏ ਸੇਬ ਵਪਾਰੀ ਦੇ ਪਰਿਵਾਰ ਨੂੰ 2 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ

https://twitter.com/narendramodi/status/1200048700556492802?s=20

ਜ਼ਿਕਰਯੋਗ ਹੈ ਕਿ ਸ਼ਿਵ ਸੇਨਾ ਮੁਖੀ ਉਧਵ ਠਾਕਰੇ ਨੇ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ। ਠਾਕਰੇ ਨੇ ਸ਼ਿਵਾਜੀ ਮਹਾਰਾਜ ਨੂੰ ਨਮਸਕਾਰ ਕਰਦੇ ਹੋਏ ਮਰਾਠੀ ਭਾਸ਼ਾ 'ਚ ਸਹੁੰ ਚੁੱਕੀ। ਮੁੰਬਈ ਦੇ ਸ਼ਿਵਾਜੀ ਪਾਰਕ 'ਚ ਸਹੁੰ ਚੁੱਕ ਸਮਾਗਮ 'ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਉਨ੍ਹਾਂ ਨੂੰ ਅਹੁਦਾ ਅਤੇ ਗੋਪਨੀਅਤਾ ਦੀ ਸਹੁੰ ਚੁੱਕਾਈ।

-PTC News

Related Post