ਦੋਸਤ ਨੇ ਚੱਲਦੀ ਬੱਸ 'ਚ ਸੁੱਤੇ ਹੋਏ ਦੋਸਤ ਦਾ ਕੀਤਾ ਕਤਲ

By  Joshi March 11th 2018 05:03 PM

UK: Man jailed for 21 years after stabbing friend: ਲੰਡਨ ਦੀ ਰਾਤ ਬੱਸ ਦੇ ਡੈਕ ਦੇ ਉੱਪਰ ਆਪਣੇ ਦੋਸਤ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਅਦਾਲਤ ਵੱਲੋਂ ਦੋਸ਼ੀ ਨੂੰ 21 ਸਾਲ ਦੀ ਸਜ਼ਾ ਸੁਣਾਈ ਗਈ ਹੈ। ਆਰਚੀ ਸ਼ੈਪਰਡ, ਜੋ ਕਿ 189 ਬੱਸ 'ਚ ਸਫਰ ਦੌਰਾਨ ਸੁੱਤਾ ਹੋਇਆ ਸੀ, ਨੂੰ ਉਸਦੇ ਦੋਸਤ ਜਾਹਨ ਡੋਹਰਟੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਗਲੌਸਟਰ ਪੈਲੇਸ ਦੇ ਬੱਸ 'ਤੇ ਉਪਰਲੇ ਪਾਸੇ 48 ਸਾਲਾ ਸ਼ੈਪਰਡ ਦੀ ਲਾਸ਼ ਬਰਾਮਦ ਕੀਤੀ ਗਈ। ਫੁਲਹਮ ਦੇ ਡੋਹਰਟੀ (39) ਨੂੰ ਓਲਡ ਬੇਲੀ ਵਿਖੇ ਚੱਲੇ ਮੁਕੱਦਮੇ ਦੇ ਪਹਿਲੇ ਦਿਨ ਹੀ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਸ਼ੁੱਕਰਵਾਰ ਨੂੰ, ਉਸ ਨੂੰ 21 ਸਾਲ ਅਤੇ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ, ਸਕਾਟਲੈਂਡ ਯਾਰਡ ਨੇ ਕਿਹਾ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਤਲ ਦੇ ਦਿਨ ਦੋਵਾਂ ਦੋਸਤਾਂ ਨੇ ਕਈ ਵਾਰ ਇੱਕਠੇ ਬੱਸ 'ਚ ਸਫਰ ਕੀਤਾ ਸੀ, ਜਿਸ ਤੋਂ ਬਾਅਦ ਉਹ 189 ਬੱਸ ਜੋ ਕਿ ਖਾਲੀ ਸੀ, 'ਚ ਬੈਠੇ। ਇਸ ਤੋਂ ਬਾਅਦ ਦੋਸ਼ੀ ਡੋਹਰਟੀ ਨੇ ਆਪਣੇ ਦੋਸਤ 'ਤੇ ਚਾਕੂ ਨਾਲ ਵਾਰ ਕੀਤੇ ਜੋ ਕਿ ਨੀਂਦ 'ਚ ਸੀ ਅਤੇ ਉਸ ਦਾ ਕਤਲ ਕਰ ਦਿੱਤਾ। UK: Man jailed for 21 years after stabbing friend UK: Man jailed for 21 years after stabbing friend —PTC News

Related Post