ਨੈਸ਼ਨਲ ਹੈਲਥ ਸਰਵਿਸ ਦੀ ਫੰਡਿਗ ਲਈ ਲੱਗੇਗਾ ਇੱਕ ਨਵਾਂ ਟੈਕਸ? 

By  Joshi February 6th 2018 06:54 PM

UK:NHS should be funded by new tax???: ਯੂ.ਕੇ 'ਚ ਸਿਹਤ ਮਾਹਰਾਂ ਦੇ ਇੱਕ ਪੈਨਲ ਦੁਆਰਾ ਨੈਸ਼ਨਲ ਹੈਲਥ ਸਰਵਿਸ ਅਤੇ ਸਮਾਜਿਕ ਦੇਖਭਾਲ ਲਈ ਇੱਕ ਨਵਾਂ ਟੈਕਸ ਪ੍ਰਸਤਾਵਿਤ ਕਰਨ ਦੀ ਗੱਲ ਕਹੀ ਗਈ ਹੈ। ਲਿਬਰਲ ਡੈਮੋਕਰੈਟਸ ਦੁਆਰਾ ਸਥਾਪਤ ਪੈਨਲ ਅਨੁਸਾਰ ਅਗਲੇ ਵਿੱਤੀ ਸਾਲ ਵਿੱਚ ਇੰਗਲੈਂਡ ਵਿੱਚ ਨੈਸ਼ਨਲ ਹੈਲਥ ਸਰਵਿਸ ਨੂੰ ਮਹਿੰਗਾਈ ਕਾਰਨ £4 ਬਿਲੀਅਨ ਦੀ ਰਾਸ਼ੀ ਲੋੜੀਂਦੀ ਹੈ।ਪੈਨਲ ਨੇ ਫੰਡਿਗ ਦੀ ਕਮੀ ਨੂੰ ਪੂਰਾ ਕਰਨ ਲਈ  ਨੈਸ਼ਨਲ ਇੰਸ਼ੋਰੈਂਸ ਨਾਲ ਨਵਾਂ ਟੈਕਸ ਲਗਾਉਣ ਦਾ ਸੁਝਾਅ ਪੇਸ਼ ਕੀਤਾ ਹੈ।

ਦੂਸਰੇ ਪਾਸੇ ਹੈਲਥ ਅਤੇ ਸੋਸ਼ਲ ਕੇਅਰ ਦੇ ਇੱਕ ਬੁਲਾਰੇ ਨੇ ਇਸ ਮਾਮਲੇ 'ਤੇ ਬੋਲਦਿਆਂ ਕਿਹਾ ਹੈ ਕਿ ਐਨ.ਐਚ.ਐਸ ਦੀ ਫੰਡਿੰਗ ਉਚ ਪੱਧਰ 'ਤੇ ਹੈ।ਬੁਲਾਰੇ ਨੇ ਕਿਹਾ ਕਿ ਬਜਟ ਵਿੱਚ ਪਹਿਲਾਂ ਹੀ £2.8 ਦੀ ਵਾਧੂ ਰਾਸ਼ੀ ਪ੍ਰਦਾਨ ਕੀਤੀ ਗਈ ਸੀ ਅਤੇ ਸਰਦੀਆਂ ਲਈ 437 ਮਿਲੀਅਨ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਸੀ।

ਦੱਸਣਯੋਗ ਹੈ ਕਿ ਐਨ.ਐਚ.ਐਸ 'ਚ ਫੰਡਿਗ ਦੇ ਮੁੱਦੇ 'ਤੇ ਕਾਫੀ ਬਹਿਸ ਚੱਲ ਰਹੀ ਹੈ ਕਿਉਂ ਹਸਪਤਾਲਾਂ ਨੂੰ ਆਮਦਨ ਅਤੇ ਸਰੋਤਾਂ ਨੂੰ ਜੁਟਾਉਣ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।

—PTC News

Related Post