ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਰੂਸ ਨੂੰ ਜੰਗਬੰਦੀ ਦੀ ਅਪੀਲ

By  Ravinder Singh February 25th 2022 08:32 PM

ਚੰਡੀਗੜ੍ਹ : ਯੂਕਰੇਨ ਉਤੇ ਰੂਸੀ ਫ਼ੌਜ ਦੇ ਹਮਲੇ ਕਾਰਨ ਦੂਜੇ ਦਿਨ ਕੀਵ ਵਿਚ ਕਈ ਹਮਲਿਆਂ ਮਗਰੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਨੂੰ ਜੰਗਬੰਦੀ ਦੀ ਅਪੀਲ ਕੀਤੀ। ਸੂਤਰਾਂ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਰਾਜਧਾਨੀ ਉਤੇ ਰੂਸੀ ਫ਼ੌਜ ਨੇ ਕਈ ਮਿਜ਼ਾਇਲਾਂ ਦਾਗ਼ੀਆਂ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਰੂਸ ਨੂੰ ਜੰਗਬੰਦੀ ਦੀ ਅਪੀਲਜ਼ੇਲੇਂਸਕੀ ਨੇ ਦੇਸ਼ ਨੂੰ ਸੰਦੇਸ਼ ਵਿਚ ਰੂਸ ਨੂੰ ਜੰਗਬੰਦੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੱਛਮੀ ਦੇਸ਼ਾਂ ਤੋਂ ਵੀ ਰੂਸੀ ਹਮਲੇ ਨੂੰ ਰੋਕਣ ਲਈ ਹੋਰ ਕਦਮ ਚੁੱਕਣ ਦੀ ਫ਼ਰਿਆਦ ਕੀਤੀ। ਉਨ੍ਹਾਂ ਨੇ ਹੋਰ ਦੇਸ਼ਾਂ ਨੂੰ ਵੀ ਅਪੀਲ ਕੀਤੀ ਕਿ ਰੂਸ ਨੂੰ ਅਜਿਹੇ ਹਮਲੇ ਕਰਨ ਤੋਂ ਰੋਕਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇ ਸੰਭਵ ਹੋ ਸਕੇ ਤਾਂ ਇਹ ਮਸਲਾ ਗੱਲਬਾਤ ਨਾਲ ਹੱਲ ਕਰ ਲੈਣਾ ਚਾਹੀਦਾ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਰੂਸ ਨੂੰ ਜੰਗਬੰਦੀ ਦੀ ਅਪੀਲਯੂਕਰੇਨੀ ਫ਼ੌਜੀ ਬਲਾਂ ਦੇ ਫੇਸਬੁੱਕ ਪੇਜ ਉਤੇ ਕਿਹਾ ਗਿਆ ਕਿ ਰਾਜਧਾਨੀ ਦੇ ਪੱਛਮੀ ਖੇਤਰ ਵਿਚ ਦਾਖ਼ਲ ਹੋਣ ਵਾਲੀਆਂ ਰੂਸੀ ਫ਼ੌਜਾਂ ਨਾਲ ਮੁਕਾਬਲਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰੂਸੀ ਫ਼ੌਜ ਨੂੰ ਰਾਜਧਾਨੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਯੂਕਰੇਨ ਦੀ ਫੌਜ ਨੇ ਖ਼ੁਦ ਤੇਤਰਿਵ ਨਦੀ ਉਤੇ ਪੁਲ ਨੂੰ ਤਬਾਹ ਕਰ ਦਿੱਤਾ ਸੀ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਰੂਸ ਨੂੰ ਜੰਗਬੰਦੀ ਦੀ ਅਪੀਲਰਾਜਧਾਨੀ ਦੇ ਬਾਹਰੀ ਇਲਾਕੇ ਵਿਚ ਹਵਾਈ ਖੇਤਰ ਉਤੇ ਰੂਸੀ ਫ਼ੌਜਾਂ ਦੇ ਨਾਲ ਹੁਣ ਵੀ ਮੁਕਾਬਲਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਕਿ ਯੂਕਰੇਨ ਵਿਚ ਹਾਲਾਤ ਕਾਈ ਭਿਆਨਕ ਹੋ ਚੁੱਕੇ ਹਨ ਅਤੇ ਦੋਵੇਂ ਦੇਸ਼ ਇਕ ਦੂਜੇ ਦੇ ਫੌਜੀਆਂ ਦੇ ਮਾਰੇ ਜਾਣ ਦਾ ਦਾਅਵੇ ਕਰ ਰਹੇ ਹਨ। ਇਹ ਵੀ ਪੜ੍ਹੋ : ਡਰੱਗ ਮਾਮਲਾ: ਬਿਕਰਮ ਸਿੰਘ ਮਜੀਠੀਆ ਦੀ ਪੱਕੀ ਜਮਾਨਤ ਦੀ ਪਟੀਸ਼ਨ 'ਤੇ ਵਕੀਲਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰੱਖਿਆ ਸੁਰੱਖਿਅਤ

Related Post