ਹੱਕੀ ਮੰਗਾਂ ਲਈ ਸੜਕਾਂ 'ਤੇ ਉਤਰੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ 'ਤੇ ਢਾਹਿਆ ਤਸ਼ਦੱਦ

By  Jagroop Kaur March 28th 2021 03:54 PM

ਬੇਰੁਜ਼ਗਾਰ ਪੀ.ਟੀ. ਆਈ. ਅਧਿਆਪਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਗੁਰੂ ਹਰ ਸਹਾਏ ਅੰਦਰ, ਰੋਸ ਮਾਰਚ ਕੱਢਦਿਆਂ ਪੀ.ਟੀ.ਆਈ. ਬੇਰੁਜ਼ਗਾਰ ਯੂਨੀਅਨ ਨੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਫਾਰਮ ਹਾਊਸ ਮੋਹਨ ਕੇ ਉਤਾੜ ਵਿਖੇ ਪਹੁੰਚ ਕੇ ਕੋਠੀ ਰਾਜਗੜ੍ਹ ਦਾ ਘਿਰਾਓ ਕੀਤਾ।

Also Read | Sukhbir Singh Badal condemns violent attack on BJP Abohar legislator Arun Narang in Malout 

ਉਥੇ ਹੀ ਇਸ ਸੰਘਰਸ਼ ਦੌਰਾਨ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦਾ ਇਕ ਸਮੂਹ ਦੂਜੇ ਰਸਤਿਓਂ ਪੁਲਿਸ ਨੂੰ ਚਕਮਾ ਦੇ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਿਲਕੁਲ ਬਾਹਰ ਮੁੱਖ ਗੇਟ 'ਤੇ ਪਹੁੰਚ ਗਿਆ। ਜਿੱਥੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਪੁਲਿਸ ਨੇ ਤੁਰੰਤ ਲਾਠੀਚਾਰਜ ਕਰਕੇ ਇਨ੍ਹਾਂ ਅਧਿਆਪਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਇਲਾਵਾ ਇਨ੍ਹਾਂ ਅਧਿਆਪਕਾਂ ਦਾ ਦੂਜਾ ਗਰੁੱਪ ਬਾਰਾਂਦਰੀ ਤੋਂ ਪੈਦਲ ਮਾਰਚ ਕਰਦਾ ਹੋਇਆ, ਜਦੋਂ ਮੁੱਖ ਮੰਤਰੀ ਦੇ ਰਿਹਾਇਸ਼ ਨੇੜੇ ਵਾਈ.ਪੀ.ਐਸ. ਚੌਕ ਨੇੜੇ ਪੁੱਜਾ ਤਾਂ ਇੱਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।

READ MORE : ਸ਼੍ਰੋਮਣੀ ਅਕਾਲੀ ਦਲ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਦੁਬਾਰਾ ਰੈਲੀਆਂ...

ਰੁਜ਼ਗਾਰ ਦੀ ਮੰਗ ਨੂੰ ਲੈ ਕੇ 88 ਦਿਨਾਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੇ ਅੱਜ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਚੰਡੀਗੜ੍ਹ ਬਠਿੰਡਾ ਕੌਮੀ ਮਾਰਗ ਜਾਮ ਕਰ ਦਿੱਤਾ ਹੈ। ਬੇਰੁਜ਼ਗਾਰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।

Related Post