ਹੱਕੀ ਮੰਗਾਂ ਲਈ ਸੜਕਾਂ 'ਤੇ ਉਤਰੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ 'ਤੇ ਢਾਹਿਆ ਤਸ਼ਦੱਦ
ਬੇਰੁਜ਼ਗਾਰ ਪੀ.ਟੀ. ਆਈ. ਅਧਿਆਪਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਗੁਰੂ ਹਰ ਸਹਾਏ ਅੰਦਰ, ਰੋਸ ਮਾਰਚ ਕੱਢਦਿਆਂ ਪੀ.ਟੀ.ਆਈ. ਬੇਰੁਜ਼ਗਾਰ ਯੂਨੀਅਨ ਨੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਫਾਰਮ ਹਾਊਸ ਮੋਹਨ ਕੇ ਉਤਾੜ ਵਿਖੇ ਪਹੁੰਚ ਕੇ ਕੋਠੀ ਰਾਜਗੜ੍ਹ ਦਾ ਘਿਰਾਓ ਕੀਤਾ। Also Read | Sukhbir Singh Badal condemns violent attack on BJP Abohar legislator Arun Narang in Malout ਉਥੇ ਹੀ ਇਸ ਸੰਘਰਸ਼ ਦੌਰਾਨ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦਾ ਇਕ ਸਮੂਹ ਦੂਜੇ ਰਸਤਿਓਂ ਪੁਲਿਸ ਨੂੰ ਚਕਮਾ ਦੇ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਿਲਕੁਲ ਬਾਹਰ ਮੁੱਖ ਗੇਟ 'ਤੇ ਪਹੁੰਚ ਗਿਆ। ਜਿੱਥੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਨੇ ਤੁਰੰਤ ਲਾਠੀਚਾਰਜ ਕਰਕੇ ਇਨ੍ਹਾਂ ਅਧਿਆਪਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਇਲਾਵਾ ਇਨ੍ਹਾਂ ਅਧਿਆਪਕਾਂ ਦਾ ਦੂਜਾ ਗਰੁੱਪ ਬਾਰਾਂਦਰੀ ਤੋਂ ਪੈਦਲ ਮਾਰਚ ਕਰਦਾ ਹੋਇਆ, ਜਦੋਂ ਮੁੱਖ ਮੰਤਰੀ ਦੇ ਰਿਹਾਇਸ਼ ਨੇੜੇ ਵਾਈ.ਪੀ.ਐਸ. ਚੌਕ ਨੇੜੇ ਪੁੱਜਾ ਤਾਂ ਇੱਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।