ਬੇਰੁਜ਼ਗਾਰ ਨੌਜਵਾਨ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਅੜੇ, ਪੁਲਿਸ ਨੇ ਉਠਣ ਦੀ ਦਿੱਤੀ ਚਿਤਾਵਨੀ

By  Ravinder Singh May 9th 2022 03:07 PM -- Updated: May 9th 2022 03:53 PM

ਚੰਡੀਗੜ੍ਹ : ਬੇਰੁਜ਼ਗਾਰ ਨੌਜਵਾਨ ਜਿਨ੍ਹਾਂ ਦੀ ਪੁਲਿਸ ਵਿੱਚ ਭਰਤੀ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਪਰ ਉਨ੍ਹਾਂ ਦੀ ਜੁਆਇਨਿੰਗ ਨਹੀਂ ਹੋ ਰਹੀ ਜਿਸ ਕਾਰਨ ਉਹ ਬੇਰੁਜ਼ਗਾਰ ਘੁੰਮ ਰਹੇ ਹਨ। ਬੇਰੁਜ਼ਗਾਰ ਨੌਜਵਾਨ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਅੜੇ, ਪੁਲਿਸ ਨੇ ਉਠਣ ਦੀ ਦਿੱਤੀ ਚਿਤਾਵਨੀਬੇਰੁਜ਼ਗਾਰ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹਨ ਅਤੇ ਮੰਗਾਂ ਪੂਰੀਆਂ ਕਰਵਾਉਣ ਉਤੇ ਅੜੇ ਹੋਏ ਹਨ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਆਈ ਏ.ਆਈ.ਜੀ ਕਮਰਦੀਪ ਕੌਰ ਵੀ ਪੁੱਜੀ ਅਤੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਥੇ ਅੜੇ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਗੱਲਬਾਤ ਦੀ ਅਪੀਲ ਠੁਕਰਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਗੱਲ ਕਰਨੀ ਚਾਹੁੰਦਾ ਹੈ ਤਾਂ ਬੰਦ ਕਮਰੇ 'ਚ ਨਹੀਂ ਸਗੋਂ ਸਾਰਿਆਂ ਦੇ ਵਿਚਕਾਰ ਗੱਲ ਕਰੇ। ਅਸੀਂ ਕਿਸੇ ਨਾਲ ਗੱਲ ਕਰਨ ਨਹੀਂ ਜਾਵਾਂਗੇ। ਪਰ ਬਾਅਦ ਵਿੱਚ ਧਰਨਾਕਾਰੀਆਂ ਨੇ ਗੱਲਬਾਤ ਦੀ ਮੰਗ ਮੰਨੀ ਹੈ ਅਤੇ 5 ਲੋਕ ਗੱਲਬਾਤ ਕਰਨ ਲਈ ਜਾਣਗੇ। ਬੇਰੁਜ਼ਗਾਰ ਨੌਜਵਾਨ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਅੜੇ, ਪੁਲਿਸ ਨੇ ਉਠਣ ਦੀ ਦਿੱਤੀ ਚਿਤਾਵਨੀਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਜੁਆਇਨਿੰਗ ਲੈਟਰ ਨਹੀਂ ਮਿਲਦੇ, ਉਹ ਇਥੇ ਹੀ ਅੜੇ ਰਹਿਣਗੇ। ਇਸ ਵਿਚਕਾਰ ਚੰਡੀਗੜ੍ਹ ਪੁਲਿਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਤੋਂ ਜਲਦੀ ਨਾ ਉਠੇ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪੁਲਿਸ ਮੁਲਾਜ਼ਮ ਪੁੱਜ ਚੁੱਕੇ ਹਨ। ਪੁਲਿਸ ਅਧਿਕਾਰੀਆਂ ਨੇ ਜਲਦ ਤੋਂ ਜਲਦ ਉਠਣ ਦੀ ਚਿਤਾਵਨੀ ਦਿੱਤੀ ਨਹੀਂ ਤਾਂ ਸਖ਼ਤ ਕਾਰਵਾਈ ਦੇ ਸੰਕੇਤ ਦਿੱਤੇ ਹਨ। ਬੇਰੁਜ਼ਗਾਰ ਨੌਜਵਾਨ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਅੜੇ, ਪੁਲਿਸ ਨੇ ਉਠਣ ਦੀ ਦਿੱਤੀ ਚਿਤਾਵਨੀਪੁਲਿਸ ਫੋਰਸ ਵਾਟਰ ਕੈਨਨ ਅਤੇ ਰਾਈਟ ਕੰਟਰੋਲ ਵਹੀਕਲ ਵੀ ਪੁੱਜ ਚੁੱਕੀ ਹੈ। ਦੂਜੇ ਪਾਸੇ ਬੇਰੁਜ਼ਗਾਰ ਨੌਜਵਾਨ ਆਪਣੀਆਂ ਮੰਗੀਆਂ ਪੂਰੀਆਂ ਕਰਵਾਉਣ ਉਤੇ ਅੜੇ ਹੋਏ ਹਨ। ਇਹ ਵੀ ਪੜ੍ਹੋ : ਐਨਆਈਏ ਵੱਲੋਂ ਦਾਊਦ ਇਬਰਾਹਿਮ ਦੇ ਸਾਥੀਆਂ ਦੇ ਘਰਾਂ ਉਤੇ ਛਾਪੇ

Related Post