ਕੇਂਦਰੀ ਕੈਬਨਿਟ ਦੀ ਪਹਿਲੀ ਮੀਟਿੰਗ ਅੱਜ , ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ

By  Shanker Badra June 12th 2019 01:05 PM

ਕੇਂਦਰੀ ਕੈਬਨਿਟ ਦੀ ਪਹਿਲੀ ਮੀਟਿੰਗ ਅੱਜ , ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ:ਨਵੀਂ ਦਿੱਲੀ : ਕੇਂਦਰੀ ਕੈਬਨਿਟ ਦੀ ਪਹਿਲੀ ਮੀਟਿੰਗ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਵੇਗੀ।ਸੂਤਰਾਂ ਮੁਤਾਬਕ ਇਸ ਮੀਟਿੰਗ 'ਚ ਪ੍ਰਧਾਨ ਮੰਤਰੀ ਆਪਣੀ ਸਰਕਾਰ ਦੇ ਰੋਡਮੈਪ ਨੂੰ ਸਾਹਮਣੇ ਰੱਖ ਕੇ ਲਘੂ ਅਤੇ ਕਰੋਨਿਕ ਏਜੰਡੇ 'ਤੇ ਚਰਚਾ ਕਰ ਸਕਦੇ ਹਨ। [caption id="attachment_305782" align="aligncenter" width="300"]Union Cabinet First meeting today ,important issues Discussion
ਕੇਂਦਰੀ ਕੈਬਨਿਟ ਦੀ ਪਹਿਲੀ ਮੀਟਿੰਗ ਅੱਜ , ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ[/caption] ਸੂਤਰਾਂ ਅਨੁਸਾਰ ਇਸ ਮੀਟਿੰਗ 'ਚ ਜੁਲਾਈ ਨੂੰ ਸੰਸਦ 'ਚ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਦੀ ਤਿਆਰੀਆਂ 'ਤੇ ਚਰਚਾ ਹੋ ਸਕਦੀ ਹੈ।ਇਸ ਤੋਂ ਇਲਾਵਾ ਕੈਬਨਿਟ ਕੁਝ ਬਿੱਲਾਂ 'ਤੇ ਵੀ ਮੋਹਰ ਲਗਾ ਸਕਦੀ ਹੈ ਜੋ ਪਿਛਲੀ ਸਰਕਾਰ 'ਚ ਪਾਸ ਨਹੀਂ ਹੋ ਸਕੇ ਸਨ।ਸਰਕਾਰ ਦੇ ਅਗਲੇ 5 ਸਾਲ ਲਈ ਕਾਰਜਯੋਜਨਾ 'ਤੇ ਵੀ ਚਰਚਾ ਹੋ ਸਕਦੀ ਹੈ। [caption id="attachment_305781" align="aligncenter" width="300"]Union Cabinet First meeting today ,important issues Discussion
ਕੇਂਦਰੀ ਕੈਬਨਿਟ ਦੀ ਪਹਿਲੀ ਮੀਟਿੰਗ ਅੱਜ , ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ‘ਤੇ UK ਹਾਈਕੋਰਟ ਵੱਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ ਦੱਸ ਦੇਈਏ ਕਿ ਕੇਂਦਰੀ ਮੰਤਰੀਆਂ ਨੇ ਸਬੰਧਿਤ ਮੰਤਰਾਲਿਆਂ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ ਪਰ ਰਾਜ ਮੰਤਰੀਆਂ ਦੇ ਕੰਮਾਂ ਦੀ ਵੰਡ ਹਾਲੇ ਤੱਕ ਨਹੀਂ ਕੀਤੀ ਗਈ ਹੈ।ਅਜਿਹੇ 'ਚ ਅੱਜ ਇਨ੍ਹਾਂ ਕੰਮਾਂ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ। -PTCNews

Related Post