ਕ੍ਰਿਪਟੋ ਕਰੰਸੀ ਬਾਰੇ ਕੇਂਦਰੀ ਮੰਤਰੀ ਨੇ ਕੀਤਾ ਵੱਡਾ ਐਲਾਨ, ਜਾਣੋ ਕਿੰਨਾ ਲੱਗੇਗਾ ਟੈਕਸ

By  Pardeep Singh February 1st 2022 01:08 PM -- Updated: February 1st 2022 01:13 PM

ਨਵੀਂ ਦਿੱਲੀ: ਵਿਸ਼ਵ ਭਰ ਦੇ ਕਈ ਦੇਸ਼ਾਂ ਵਿੱਚ ਕ੍ਰਿਪਟੋ ਕਰੰਸੀ ਨੂੰ ਲੈ ਕੇ ਵੱਡੀ ਚਰਚਾ ਹੋ ਰਹੀ ਹੈ ਅਤੇ ਉੱਥੇ ਹੀ ਕ੍ਰਿਪਟੋ ਕਰੰਸੀ ਨੂੰ ਲੈ ਕੇ ਭਾਰਤ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਸਵੇਰੇ 11 ਵਜੇ ਸੰਸਦ ਵਿੱਚ ਆਪਣਾ ਚੌਥਾ ਅਤੇ ਮੋਦੀ ਸਰਕਾਰ ਦਾ 10ਵਾਂ ਕੇਂਦਰੀ ਬਜਟ ਪੇਸ਼ ਕੀਤਾ। ਸੰਸਦ ਦਾ 2022 ਬਜਟ ਸੈਸ਼ਨ ਸੋਮਵਾਰ ਨੂੰ ਸੈਂਟਰਲ ਹਾਲ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਨਾਲ ਸ਼ੁਰੂ ਹੋਇਆ।ਇਸ ਬਜਟ ਸੈਸ਼ਨ ਵਿੱਚ ਕ੍ਰਿਪਟੋ ਕਰੰਸੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।RBI to issue digital rupee using blockchain in FY 22-23: Nirmala Sitharaman 30 ਫੀਸਦੀ ਲੱਗੇਗਾ ਟੈਕਸ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕ੍ਰਿਪਟੋ ਕਰੰਸੀ ਬਾਰੇ ਕਿਹਾ ਹੈ ਕਿ ਕ੍ਰਿਪਟੋ ਕਰੰਸੀ ਤੋਂ ਜਿਹੜੀ ਇਨਕਮ ਹੁੰਦੀ ਹੈ ਉਸ ਉੱਤੇ 30 ਫੀਸਦੀ ਟੈਕਸ ਲੱਗੇਗਾ।ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਇਸ ਸਾਲ ਵਿੱਚ ਡਿਜੀਟਲ ਕਰੰਸੀ ਜਾਰੀ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਹੈ ਕਿ ਇਸ ਨਾਲ ਆਰਥਿਕਤਾ ਨੂੰ ਬਹੁਤ ਫਾਇਦਾ ਮਿਲੇਗਾ। ਕ੍ਰਿਪਟੋ ਇੰਡਸਟਰੀ ਵੱਲੋਂ ਆਸ ਕੀਤੀ ਜਾ ਰਹੀ ਸੀ ਕਿ ਇਸ ਬਜਟ ਵਿੱਚ ਕ੍ਰਿਪਟੋ ਕਰੰਸੀ ਬਾਰੇ ਕੋਈ ਐਲਾਨ ਹੋਵੇਗਾ। ਸਰਕਾਰ ਕ੍ਰਿਪਟੋਕਰੰਸੀ ਦੀ ਖਰੀਦ ਅਤੇ ਵਿਕਰੀ ਨੂੰ TDS/TCS ਦੇ ਦਾਇਰੇ ਵਿੱਚ ਲਿਆਉਣ ਬਾਰੇ ਉਮੀਦ ਕੀਤੀ ਜਾ ਸਕਦੀ ਸੀ। ਕੇਂਦਰੀ ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਕ੍ਰਿਪਟੋ ਕਰੰਸੀ ਤੋਂ ਜਿਹੜੀ ਵੀ ਇਨਕਮ ਹੋਵੇਗੀ ਉਸ ਉੱਤੇ 30 ਫਸੀਦੀ ਟੈਕਸ ਲਗਾਇਆ ਜਾਵੇਗਾ। ਕ੍ਰਿਪਟੋ ਕਰੰਸੀ ਕੀ ਹੈ ਕ੍ਰਿਪਟੋ ਕਰੰਸੀ ਜਾਂ ਡਿਜੀਟਲ ਕਰੰਸੀ ਭੌਤਿਕ ਰੂਪ ਵਿੱਚ ਮੌਜੂਦ ਨਹੀਂ ਹੈ।ਇਸ ਕਰੰਸੀ ਨੂੰ ਅਸੀਂ ਕੰਪਿਊਟਰ ਮਾਧਿਅਮ ਰਾਹੀਂ ਹੀ ਵਰਤ ਸਕਦੇ ਹਾਂ। ਇਹ ਕੇਂਦਰੀ ਅਥਾਰਟੀ ਦੁਆਰਾ ਜਾਰੀ ਨਹੀਂ ਕੀਤੀ ਜਾਂਦੀ ਹੈ। ਕ੍ਰਿਪਟੋ ਕਰੰਸੀ ਇੱਕ ਡਿਜੀਟਲ ਜਾਂ ਵਰਚੁਅਲ ਕਰੰਸੀ ਹੈ। ਕ੍ਰਿਪਟੋ ਕਰੰਸੀ ਨੂੰ ਲੈ ਕੇ ਅਲੱਗ ਅਲੱਗ ਤਰ੍ਹਾਂ ਦੀਆਂ ਧਾਰਨਾਵਾਂ ਹਨ।RBI to issue digital rupee using blockchain in FY 22-23: Nirmala Sitharaman ਇਹ ਵੀ ਪੜ੍ਹੋ:Union Budget 2022 Highlights: RBI ਜਲਦ ਹੀ ਭਾਰਤ ਦੀ ਆਪਣੀ ਡਿਜੀਟਲ ਕਰੰਸੀ ਕਰੇਗਾ ਲਾਂਚ, ਅਗਲੇ ਪੰਜ ਸਾਲਾਂ 'ਚ 60 ਲੱਖ ਨਵੀਆਂ ਨੌਕਰੀਆਂ -PTC News

Related Post