
ਨਵੀਂ ਦਿੱਲੀ: ਵਿਸ਼ਵ ਭਰ ਦੇ ਕਈ ਦੇਸ਼ਾਂ ਵਿੱਚ ਕ੍ਰਿਪਟੋ ਕਰੰਸੀ ਨੂੰ ਲੈ ਕੇ ਵੱਡੀ ਚਰਚਾ ਹੋ ਰਹੀ ਹੈ ਅਤੇ ਉੱਥੇ ਹੀ ਕ੍ਰਿਪਟੋ ਕਰੰਸੀ ਨੂੰ ਲੈ ਕੇ ਭਾਰਤ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਸਵੇਰੇ 11 ਵਜੇ ਸੰਸਦ ਵਿੱਚ ਆਪਣਾ ਚੌਥਾ ਅਤੇ ਮੋਦੀ ਸਰਕਾਰ ਦਾ 10ਵਾਂ ਕੇਂਦਰੀ ਬਜਟ ਪੇਸ਼ ਕੀਤਾ। ਸੰਸਦ ਦਾ 2022 ਬਜਟ ਸੈਸ਼ਨ ਸੋਮਵਾਰ ਨੂੰ ਸੈਂਟਰਲ ਹਾਲ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਨਾਲ ਸ਼ੁਰੂ ਹੋਇਆ।ਇਸ ਬਜਟ ਸੈਸ਼ਨ ਵਿੱਚ ਕ੍ਰਿਪਟੋ ਕਰੰਸੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।
30 ਫੀਸਦੀ ਲੱਗੇਗਾ ਟੈਕਸ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕ੍ਰਿਪਟੋ ਕਰੰਸੀ ਬਾਰੇ ਕਿਹਾ ਹੈ ਕਿ ਕ੍ਰਿਪਟੋ ਕਰੰਸੀ ਤੋਂ ਜਿਹੜੀ ਇਨਕਮ ਹੁੰਦੀ ਹੈ ਉਸ ਉੱਤੇ 30 ਫੀਸਦੀ ਟੈਕਸ ਲੱਗੇਗਾ।ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਇਸ ਸਾਲ ਵਿੱਚ ਡਿਜੀਟਲ ਕਰੰਸੀ ਜਾਰੀ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਹੈ ਕਿ ਇਸ ਨਾਲ ਆਰਥਿਕਤਾ ਨੂੰ ਬਹੁਤ ਫਾਇਦਾ ਮਿਲੇਗਾ।
ਕ੍ਰਿਪਟੋ ਇੰਡਸਟਰੀ ਵੱਲੋਂ ਆਸ ਕੀਤੀ ਜਾ ਰਹੀ ਸੀ ਕਿ ਇਸ ਬਜਟ ਵਿੱਚ ਕ੍ਰਿਪਟੋ ਕਰੰਸੀ ਬਾਰੇ ਕੋਈ ਐਲਾਨ ਹੋਵੇਗਾ। ਸਰਕਾਰ ਕ੍ਰਿਪਟੋਕਰੰਸੀ ਦੀ ਖਰੀਦ ਅਤੇ ਵਿਕਰੀ ਨੂੰ TDS/TCS ਦੇ ਦਾਇਰੇ ਵਿੱਚ ਲਿਆਉਣ ਬਾਰੇ ਉਮੀਦ ਕੀਤੀ ਜਾ ਸਕਦੀ ਸੀ। ਕੇਂਦਰੀ ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਕ੍ਰਿਪਟੋ ਕਰੰਸੀ ਤੋਂ ਜਿਹੜੀ ਵੀ ਇਨਕਮ ਹੋਵੇਗੀ ਉਸ ਉੱਤੇ 30 ਫਸੀਦੀ ਟੈਕਸ ਲਗਾਇਆ ਜਾਵੇਗਾ।
ਕ੍ਰਿਪਟੋ ਕਰੰਸੀ ਕੀ ਹੈ
ਕ੍ਰਿਪਟੋ ਕਰੰਸੀ ਜਾਂ ਡਿਜੀਟਲ ਕਰੰਸੀ ਭੌਤਿਕ ਰੂਪ ਵਿੱਚ ਮੌਜੂਦ ਨਹੀਂ ਹੈ।ਇਸ ਕਰੰਸੀ ਨੂੰ ਅਸੀਂ ਕੰਪਿਊਟਰ ਮਾਧਿਅਮ ਰਾਹੀਂ ਹੀ ਵਰਤ ਸਕਦੇ ਹਾਂ। ਇਹ ਕੇਂਦਰੀ ਅਥਾਰਟੀ ਦੁਆਰਾ ਜਾਰੀ ਨਹੀਂ ਕੀਤੀ ਜਾਂਦੀ ਹੈ। ਕ੍ਰਿਪਟੋ ਕਰੰਸੀ ਇੱਕ ਡਿਜੀਟਲ ਜਾਂ ਵਰਚੁਅਲ ਕਰੰਸੀ ਹੈ। ਕ੍ਰਿਪਟੋ ਕਰੰਸੀ ਨੂੰ ਲੈ ਕੇ ਅਲੱਗ ਅਲੱਗ ਤਰ੍ਹਾਂ ਦੀਆਂ ਧਾਰਨਾਵਾਂ ਹਨ।
-PTC News