ਕੋਵਿਡ-19 ਵਿਰੁੱਧ ਜੰਗ ਦੇ ਮੈਦਾਨ 'ਚ ਡਟੀ ਕੇਂਦਰੀ ਮੰਤਰੀ ਦੀ ਸਪੁੱਤਰੀ

By  Kaveri Joshi April 13th 2020 02:11 PM -- Updated: April 13th 2020 02:18 PM

ਨਵੀਂ ਦਿੱਲੀ : ਕੋਵਿਡ-19 ਵਿਰੁੱਧ ਜੰਗ ਦੇ ਮੈਦਾਨ 'ਚ ਡਟੀ ਕੇਂਦਰੀ ਮੰਤਰੀ ਦੀ ਸਪੁੱਤਰੀ: ਜਿੱਥੇ ਦੇਸ਼ ਵਿਚ ਘਾਤਕ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚਲਦੇ ਹਰ ਕੋਈ ਇਸਦੇ ਬਚਾਅ ਵਾਸਤੇ ਆਪਣੇ ਦਮ 'ਤੇ ਪੂਰੀ ਕੋਸ਼ਿਸ਼ ਕਰਨ 'ਚ ਲੱਗਾ ਹੈ ਉੱਥੇ ਦਸ ਦੇਈਏ ਕਿ ਆਪਣੀ ਟੀਮ ਦੇ ਨਾਲ ਅਰੁਸ਼ੀ ਨਿਸ਼ਾਂਕ ਲੋਕਾਂ ਵਾਸਤੇ ਮਾਸਕ ਬਣਾ ਰਹੀ ਹੈ ਅਤੇ ਵੰਡ ਰਹੀ ਹੈ।

https://media.ptcnews.tv/wp-content/uploads/2020/04/c342e6be-b0aa-4e25-a472-c3c14c964cbc.jpg

ਸਮਾਜ ਸੇਵੀ ਸੰਸਥਾ ( Non Government Organisations (NGO) ) ਸਪਰਸ਼ ਗੰਗਾ ਦੀ Co-Founder ਅਰੁਸ਼ੀ ਦੀ ਅਗਵਾਈ ਹੇਠ ਸੰਸਥਾ ਦੇ 250 ਤੋਂ ਵੱਧ ਟੀਮ ਮੈਂਬਰ ਖਾਦੀ ਦੇ ਮਖੌਟੇ ਬਣਾ ਰਹੇ ਹਨ। ਦੱਸ ਦੇਈਏ ਕਿ ਅਰੁਸ਼ੀ ਨਿਸ਼ਾਂਕ ਦੇ ਪਿਤਾ ਸ੍ਰੀ ਰਮੇਸ਼ ਪੋਖਰੀਅਲ ‘ਨਿਸ਼ਾਂਕ’ ਨੇ ਵੀ ਆਪਣੀ ਬੇਟੀ ਦੇ ਲੋਕ-ਭਲਾਈ ਕਾਰਜ 'ਚ ਭਾਗ ਲੈਂਦੇ ਹੋਏ ਟੀਮ ਵਿੱਚ ਸ਼ਾਮਿਲ ਹੋ ਕੇ ਮਾਸਕ ਵੰਡੇ।

ਦਰਅਸਲ, ਗੰਗਾ ਨਦੀ ਦੀ ਸਫ਼ਾਈ ਅਤੇ ਬਚਾਅ ਦੀ ਪਹਿਲਕਦਮੀ ਕਰਨ ਵਾਲੀ ਸੰਸਥਾ ਸਪਰਸ਼ ਗੰਗਾ ਨੇ ਕੋਰੋਨਾ ਸੰਕਟ ਦੇ ਵਿਚਕਾਰ ਦਿੱਲੀ ਅਤੇ ਹਰਿਦੁਆਰ ਵਿੱਚ ਮਾਸਕ ਅਤੇ ਭੋਜਨ ਵੰਡਣ ਦਾ ਕੰਮ ਵੀ ਕੀਤਾ ਸ਼ੁਰੂ ਕੀਤਾ ਹੈ। ਖੁਦ ਮਾਸਕ ਤਿਆਰ ਕਰਨ ਵਾਲੀ ਕੇਂਦਰੀ ਮੰਤਰੀ ਦੀ ਸਪੁੱਤਰੀ ਅਰੁਸ਼ੀ ਨਿਸ਼ਾਂਕ ਦਾ ਕਹਿਣਾ ਹੈ ਕਿ , “ਫਿਲਹਾਲ ਸਾਡੀ ਪ੍ਰਾਥਮਿਕਤਾ ਹੈ ਕਿ ਅਸੀਂ ਲੋਕਾਂ ਨੂੰ ਘਾਤਕ ਕੋਵਿਡ -19 ਤੋਂ ਬਚਾਉਣਾ ਹੈ”।

ਜ਼ਿਕਰਯੋਗ ਹੈ ਕਿ ਅਰੁਸ਼ੀ ਨਿਸ਼ਾਂਕ ਵੱਲੋਂ ਤਿਆਰ ਕੀਤੇ ਜਾ ਰਹੇ ਮਾਸਕ ਖਾਦੀ ਦੇ ਕੱਪੜੇ ਤੋਂ ਤਿਆਰ ਹੋ ਰਹੇ ਹਨ , ਜਿਨ੍ਹਾਂ ਨੂੰ ਆਸਾਨੀ ਨਾਲ ਧੋਇਆ ਜਾ ਸਕਦਾ ਹੈ ਅਤੇ ਇਹ ਦੁਬਾਰਾ ਵਰਤੋਂ ਕਰਨ ਯੋਗ ਹਨ। ਅਰੁਸ਼ੀ ਨਿਸ਼ਾਂਕ ਦਾ ਆਖਣਾ ਹੈ ਕਿ ਇਸ ਸੰਕਟ ਦੇ ਸਮੇਂ ਦੌਰਾਨ ਹਰੇਕ ਵਿਅਕਤੀ ਨੂੰ #COVID19 ਨਾਲ ਲੜ੍ਹਨਾ ਚਾਹੀਦਾ ਹੈ । ਸਮੂਹਿਕ ਰੂਪ 'ਚ ਅੱਗੇ ਆਉਣ ਅਤੇ ਇੱਕ ਦੂਸਰੇ ਦੀ ਮਦਦ ਦੀ ਭਾਵਨਾ ਨਾਲ ਅਸੀਂ ਇਸ ਸੰਕਟ ਤੋਂ ਜਲਦੀ ਉਭਰ ਸਕਦੇ ਹਾਂ ।

 

ਆਪਣੀ ਬੇਟੀ ਵਲੋਂ ਕੀਤੇ ਜਾ ਰਹੇ ਮਨੁੱਖਤਾ ਦੀ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਅਰੁਸ਼ੀ ਨਿਸ਼ਾਂਕ ਦੇ ਪਿਤਾ ਕੇਂਦਰੀ ਮਨੁੱਖੀ ਸਰੋਤ ਵਿਕਾਸ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਸ਼ੋਸ਼ਲ ਮੀਡੀਆ 'ਤੇ ਆਪਣੀ ਬੇਟੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਸਨੂੰ ਇਸ ਮੁਸ਼ਕਿਲ ਦੀ ਘੜੀ 'ਚ ਲੋਕ- ਸੇਵਾ ਕਰਦੇ ਹੋਏ ਦੇਖ ਕੇ ਉਹਨਾਂ ਦੇ ਮਨ ਨੂੰ ਖੁਸ਼ੀ ਮਿਲੀ ਹੈ।

Related Post