ਜੰਡਿਆਲਾ ਗੁਰੂ 'ਚ ਵੱਡੀ ਵਾਰਦਾਤ, ਸ਼ਰਾਬ ਦੇ ਠੇਕੇ ‘ਤੇ ਕੰਮ ਕਰਦੇ ਕਰਿੰਦੇ 'ਤੇ ਤਾਬੜਤੋੜ ਫਾਇਰਿੰਗ

By  Jagroop Kaur March 23rd 2021 10:23 PM

'ਸੂਬੇ ਚ ਅਪਰਾਧ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਤਾਜਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਗਹਿਰੀ ਮੰਡੀ ਵਿਖੇ ਜਿਥੇ ਦੇਰ ਸ਼ਾਮ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦੇ ਕਰਿੰਦੇ ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ, ਜਿਸ ਦੇ 2 ਗੋਲੀਆਂ ਲੱਗੀਆਂ।Videographer dies in celebratory firing in Bihar | India News – India TV

Read More : ਸਕੂਲ ਬੰਦ ਕਰਨ ਦੇ ਰੋਸ ਵੱਜੋਂ ਸੰਗਰੂਰ ਵਿਖੇ ਮਾਪਿਆਂ ਤੇ ਬੱਚਿਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ 

ਘਟਨਾ ਦਾ ਪਤਾ ਲੱਗਦਿਆਂ ਐਸ.ਐਚ.ਓ ਜੰਡਿਆਲਾ ਗੁਰੂ ਇੰਸਪੈਕਟਰ ਸਵਰਨਪਾਲ ਸਿੰਘ ਮੌਕੇ ‘ਤੇ ਪਹੁੰਚੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਹਨੇਰੇ ਦਾ ਫਾਇਦਾ ਲੈਂਦਿਆਂ ਹਮਲਾਵਰ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।Suggestions | Radhey Krishna Legal Aid Foundation

Also Read | 2nd peak of COVID-19 likely to be more severe: Study

ਲਗਾਤਾਰ ਕੀਤੇ ਨਾ ਕੀਤੇ ਕੋਈ ਅਜਿਹੀ ਵਾਰਦਾਤ ਸਾਹਮਣੇ ਆ ਜਾਂਦੀ ਹੈ ਜੋ ਕਾਨੂੰਨੀ ਵਿਵਸਥਾ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰਦੀ ਹੈ , ਕਿ ਕੀ ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁਕੇ ਹਨ ਕਿ ਕਾਨੂੰਨ ਦਾ ਡਰ ਖ਼ੌਫ਼ ਹੀ ਮੁਕ ਗਿਆ ਹੈ , ਜਿਸ ਨੂੰ ਤਾਕ 'ਤੇ ਰੱਖ ਕੇ ਲੋਕ ਦਿਨ ਦਿਹਾੜੇ ਗੋਲੀਆਂ ਵਰ੍ਹੇ ਰਹੇ ਹਨ। ਅਖੀਰ ਅਜਿਹੇ ਲੋਕਾਂ ਨੂੰ ਅਸਲ ਮੁਹਈਆ ਕੌਣ ਕਰਵਾਉਂਦਾ ਹੈ , ਇਹ ਸਵਾਲ ਤਾਂ ਉੱਠਦਾ ਹੀ ਹੈ।

Related Post