ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ, ਬਾਰਾਤੀਆਂ ਨਾਲ ਭਰੀ ਕਾਰ ਦਰੱਖਤ ਨਾਲ ਟਕਰਾਈ, 7 ਦੀ ਮੌਤ

By  Jashan A March 13th 2019 12:19 PM

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ, ਬਾਰਾਤੀਆਂ ਨਾਲ ਭਰੀ ਕਾਰ ਦਰੱਖਤ ਨਾਲ ਟਕਰਾਈ, 7 ਦੀ ਮੌਤ,ਦੇਵਰੀਆ: ਦੇਸ਼ 'ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕਾਂ ਦੇ ਆਪਣੀ ਜਾਨ ਗਵਾ ਲਈ ਹੈ। ਇਹਨਾਂ ਹਾਦਸਿਆਂ ਦਾ ਮੁੱਖ ਕਾਰਨ ਤੇਜ਼ ਰਫਤਾਰ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਸਾਹਮਣੇ ਆਇਆ ਹੈ।

ਜਿਥੇ ਬਾਰਾਤੀਆਂ ਨਾਲ ਭਰੀ ਬੋਲੈਰੋ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ।

ਸਦਰ ਕੋਤਵਾਲੀ ਖੇਤਰ ਦੇ ਖੋਰਮਾ ਪਿੰਡ ਦੇ ਮਹੇਂਦਰ ਵਰਮਾ ਦੇ ਲੜਕੇ ਦੀ ਬਾਰਾਤ ਮੰਗਲਵਾਰ ਨੂੰ ਸਲੇਮਪੁਰ ਦੇ ਸੋਹਨਪੁਰ 'ਚ ਸ਼ੁਕੁਲ ਟੋਲਾ 'ਤੇ ਗਈ ਸੀ। ਰਾਤ ਕਰੀਬ ਇਕ ਵਜੇ ਇਕ ਬੋਲੈਰੋ 'ਤੇ ਬਾਰਾਤੀ ਵਾਪਸ ਆ ਰਹੇ ਸਨ।

ਸੂਚਨਾ 'ਤੇ ਪੁੱਜੀ ਪੁਲਸ ਨੇ ਸਾਰਿਆਂ ਨੂੰ ਜ਼ਿਲਾ ਹਸਪਤਾਲ ਭਰਤੀ ਕਰਵਾਇਆ। ਇਸ ਹਾਦਸੇ 'ਚ ਖੋਰਮਾ ਪਿੰਡ ਦੇ ਰਹਿਣ ਵਾਲੇ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3 ਗੰਭੀਰ ਰੂਪ ਨਾਲ ਜ਼ਖਮੀ ਹਨ।

-PTC News

Related Post