ਟੋਕੀਓ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਯੂ.ਪੀ. ਦੇ ਖਿਡਾਰੀਆਂ ਨੂੰ ਇਨਾਮ 'ਚ ਮਿਲਣਗੇ 6 ਕਰੋੜ ਰੁਪਏ

By  Baljit Singh July 13th 2021 04:31 PM -- Updated: July 13th 2021 04:35 PM

ਲਖਨਊ : ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਉੱਤਰ ਪ੍ਰਦੇਸ਼ ਸਰਕਾਰ ਸਨਮਾਨ ਦੇਣ ਦੇ ਨਾਲ ਮਾਲਾਮਾਲ ਕਰੇਗੀ। ਯੂ.ਪੀ. ਤੋਂ 10 ਖਿਡਾਰੀ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਟੋਕੀਓ ਜਾਣਗੇ। ਖੇਡਾਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਯੋਗੀ ਸਰਕਾਰ ਓਲੰਪਿਕ ਗੇਮਜ਼ ਵਿਚ ਹਿੱਸਾ ਲੈਣ ਵਾਲੇ ਹਰੇਕ ਖਿਡਾਰੀ ਨੂੰ 10 ਲੱਖ ਰੁਪਏ ਦੇਵੇਗੀ। ਇਸ ਤੋਂ ਇਲਾਵਾ ਸਿੰਗਲਜ਼ ਅਤੇ ਟੀਮ ਖੇਡਾਂ ਵਿਚ ਤਮਗਾ ਲਿਆਉਣ ਵਾਲੇ ਖਿਡਾਰੀਆਂ ਦਾ ਵੀ ਉਤਸ਼ਾਹ ਵਧਾਏਗੀ। ਪੜੋ ਹੋਰ ਖਬਰਾਂ: ਵਾਤਾਵਰਣ ‘ਚ 52 ਫੀਸਦੀ ਪ੍ਰਦੂਸ਼ਣ ਸਿਰਫ 25 ਸ਼ਹਿਰਾਂ ਤੋਂ, ਇਕੱਲੇ ਚੀਨ ਦੇ ਹਨ 23 ਸ਼ਹਿਰ ਸੂਬਾ ਸਰਕਾਰ ਓਲੰਪਿਕ ਖੇਡਾਂ ਵਿਚ ਹੋਣ ਵਾਲੀਆਂ ਸਿੰਗਲਜ਼ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 6 ਕਰੋੜ ਰੁਪਏ, ਚਾਂਦੀ ਦਾ ਤਮਗਾ ਲਿਆਉਣ ਵਾਲੇ ਖਿਡਾਰੀਆਂ ਨੂੰ 4 ਕਰੋੜ ਰੁਪਏ ਅਤੇ ਕਾਂਸੀ ਤਮਗਾ ਲਿਆਉਣ ਵਾਲੇ ਖਿਡਾਰੀਆਂ ਨੂੰ 2 ਕਰੋੜ ਰੁਪਏ ਦੇਵੇਗੀ। ਓਲੰਪਿਕ ਵਿਚ ਟੀਮ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਲਿਆਉਣ ਵਾਲੇ ਖਿਡਾਰੀ ਨੂੰ 3 ਕਰੋੜ ਰੁਪਏ, ਚਾਂਦੀ ਦਾ ਤਗਮਾ ਲਿਆਉਣ ’ਤੇ 2 ਕਰੋੜ ਰੁਪਏ ਅਤੇ ਕਾਂਸੀ ਲਿਆਉਣ ’ਤੇ 1 ਕਰੋੜ ਰੁਪਏ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਪੜੋ ਹੋਰ ਖਬਰਾਂ: ਚੀਨ ਦਾ ਕਾਰਾ! ਲੱਦਾਖ ਦੇ ਡੇਮਚੋਕ ’ਚ ਦਾਖ਼ਲ ਹੋ ਕੇ ਲਹਿਰਾਏ ਗਏ ਝੰਡੇ ਅਤੇ ਬੈਨਰ ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ‘ਖ਼ੂਬ ਖੇਡੋ-ਖ਼ੂਬ ਵਧੋ’ ਮਿਸ਼ਨ ਨੂੰ ਲੈ ਕੇ ਯੂ.ਪੀ. ਵਿਚ ਖਿਡਾਰੀਆਂ ਨੂੰ ਸੂਬਾ ਸਰਕਾਰ ਬਹੁਤ ਮਦਦ ਦੇ ਰਹੀ ਹੈ। ਖੇਡ ਵਿਚ ਨਿਖ਼ਾਰ ਲਿਆਉਣ ਲਈ ਖਿਡਾਰੀਆਂ ਦੀ ਬਿਤਹਰ ਸਿਖਲਾਈ ਦੇ ਪ੍ਰਬੰਧ ਕੀਤੇ ਗਏ ਹਨ। ਸਿਖਲਾਈ ਦੇਣ ਵਾਲੇ ਮਾਹਰ ਕੋਚ ਨਿਯੁਕਤ ਕੀਤੇ ਗਏ ਹਨ। ਹੋਸਟਲਾਂ ਵਿਚ ਖਿਡਾਰੀਆਂ ਦੀ ਸਹੂਲਤ ਵਧਾਉਣ ਦੇ ਨਾਲ-ਨਾਲ ਨਵੇਂ ਸਟੇਡੀਅਮਾਂ ਦਾ ਨਿਰਮਾਣ ਵੀ ਤੇਜ਼ੀ ਨਾਲ ਕਰਾਇਆ ਹੈ। ਜ਼ਿਕਰਯੋਗ ਹੈ ਕਿ ਆਪਣੇ ਕਾਰਜਕਾਲ ਵਿਚ ਯੋਗੀ ਸਰਕਾਰ ਨੇ 19 ਜ਼ਿਲ੍ਹਿਆਂ ਵਿਚ 16 ਖੇਡਾਂ ਦੀ ਸਿਖਲਾਈ ਲਈ 44 ਹੋਸਟਲ ਬਣਵਾਏ ਹਨ। ਖੇਡ ਕਿੱਟ ਲਈ ਧੰਨਰਾਸ਼ੀ ਨੂੰ 1000 ਤੋਂ ਵਧਾ ਕੇ 2500 ਰੁਪਏ ਕੀਤਾ ਗਿਆ ਹੈ। ਪੜੋ ਹੋਰ ਖਬਰਾਂ: ਭਾਰਤ ‘ਚ ਸਤੰਬਰ ਮਹੀਨੇ ਤੋਂ ਹੋਵੇਗਾ ਰੂਸ ਦੀ ਕੋਰੋਨਾ ਵੈਕਸੀਨ ‘ਸਪੂਤਨਿਕ ਵੀ’ ਦਾ ਉਤਪਾਦਨ -PTC News

Related Post