ਸਮਾਰਟਫੋਨ ਨੂੰ ਅਪਡੇਟ ਕਰਨ ਤੋਂ ਪਹਿਲਾਂ ਰਹੋ ਸਾਵਧਾਨ ! ਪੂਰਾ ਡਾਟਾ ਹੋ ਸਕਦਾ ਹੈ ਚੋਰੀ 

By  Shanker Badra April 1st 2021 10:11 AM -- Updated: April 1st 2021 10:31 AM

ਨਵੀਂ ਦਿੱਲੀ : ਜੇ ਤੁਸੀਂ ਵੀ ਐਂਡਰੌਇਡ ਸਮਾਰਟਫੋਨ ਵਰਤਦੇ ਹੋ ਤਾਂ ਅਗਲੀ ਵਾਰ ਆਪਣੇ ਫੋਨ ਨੂੰ ਅਪਡੇਟ ਕਰਨ ਤੋਂ ਪਹਿਲਾਂ ਸਾਵਧਾਨ ਰਹੋ। ਸਿਸਟਮ ਨੂੰ ਅਪਡੇਟ ਕਰਨ ਦੇ ਚੱਕਰ ਵਿੱਚ ਤੁਹਾਡਾ ਫੋਨ ਵਾਇਰਸ ਦਾ ਸ਼ਿਕਾਰ ਹੋ ਸਕਦਾ ਹੈ।  ਸੁਰੱਖਿਆ ਖੋਜਕਰਤਾਵਾਂ ਨੇ ਇੱਕ ਨਵੇਂ ਅਤੇ ਖ਼ਤਰਨਾਕ ਮਾਲਵੇਅਰ (Malware) ਦੀ ਪਛਾਣ ਕੀਤੀ ਹੈ, ਜੋ ਐਂਡਰੌਇਡ ਉਪਭੋਗਤਾਵਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।Updating the android smartphone system update can steal your data , delete it now ਪੂਰਾ ਡਾਟਾ ਚੋਰੀ ਹੋ ਜਾਵੇਗਾ ਰਿਪੋਰਟ ਦੇ ਅਨੁਸਾਰ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਮਾਲਵੇਅਰ ਸਿਸਟਮ ਅਪਡੇਟ ਐਪਲੀਕੇਸ਼ਨ ਦੇ ਰੂਪ ਵਿੱਚ ਲੁਕਿਆ ਹੋਇਆ ਹੈ, ਜਿਸ ਕਾਰਨ ਇਸ ਨੂੰ ਲੱਭਣਾ ਕਾਫ਼ੀ ਮੁਸ਼ਕਲ ਹੈ। ਇੱਕ ਵਾਰ ਫੋਨ ਵਿੱਚ ਇੰਸਟਾਲ ਹੋਣ 'ਤੇ ਇਹ ਐਂਡਰੌਇਡ ਫੋਨ 'ਤੇ ਪੂਰਾ ਕੰਟਰੋਲ ਕਰ ਲੈਂਦਾ ਹੈ ਅਤੇ ਉਪਭੋਗਤਾ ਦੇ ਡੇਟਾ ਨੂੰ ਹੀ ਨਹੀਂ, ਬਲਕਿ ਮੈਸੇਜ ਅਤੇ ਫੋਟੋਆਂ ਨੂੰ ਵੀ ਚੋਰੀ ਕਰਦਾ ਹੈ। ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ [caption id="attachment_485511" align="aligncenter" width="300"]Updating the android smartphone system update can steal your data , delete it now ਸਮਾਰਟਫੋਨ ਨੂੰ ਅਪਡੇਟ ਕਰਨ ਤੋਂ ਪਹਿਲਾਂ ਰਹੋ ਸਾਵਧਾਨ ! ਪੂਰਾ ਡਾਟਾ ਹੋ ਸਕਦਾ ਹੈ ਚੋਰੀ[/caption] ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਕ ਵਾਰ ਜਦੋਂ ਇਹ ਮਾਲਵੇਅਰ ਫੋਨ ਵਿਚ ਆ ਜਾਂਦਾ ਹੈ ਤਾਂ ਹੈਕਰ ਆਡੀਓ ਅਤੇ ਫੋਨ ਕਾਲਾਂ ਨੂੰ ਰਿਕਾਰਡ ਕਰ ਸਕਦੇ ਹਨ, ਫੋਟੋਆਂ ਲੈ ਸਕਦੇ ਹਨ, WhatsApp ਮੈਸੇਜ ਪੜ੍ਹ ਸਕਦੇ ਹਨ, ਮੈਸੇਜ ਚੋਰੀ ਕਰ ਸਕਦੇ ਹਨ,  ਡਿਫ਼ਾਲਟ ਬ੍ਰਾਊਜ਼ਰ ਦੇ ਬੁੱਕਮਾਰਕ ਅਤੇ ਸਰਚ ਦੇਖ ਸਕਦੇ ਹਨ, ਫਾਇਲਾਂ ਦੀ ਖੋਜ ਕਰ ਸਕਦੇ ਹਨ, ਕਲਾਈਪਰਬੋਰਡ ਡਾਟਾ ਦੇਖ ਸਕਦੇ ਹਨ। ਇਸ ਤੋਂ ਇਲਾਵਾ ਹੈਕਰ ਨੋਟੀਫਿਕੇਸ਼ਨ ਵੇਖਣ ਅਤੇ ਫੋਨ ਵਿਚ ਐਪਲੀਕੇਸ਼ਨਾਂ ਸਥਾਪਤ ਕਰਨ, ਫੋਟੋਆਂ ਅਤੇ ਵੀਡਿਓ ਚੋਰੀ ਕਰਨ, ਜੀਪੀਐਲ ਲੋਕੇਸ਼ਨ ਟ੍ਰੈਕ ਕਰਨ ਅਤੇ ਫੋਨ ਵਿਚ ਸੰਪਰਕ ਦੀ ਜਾਣਕਾਰੀ ਚੋਰੀ ਕਰਨ ਵਰਗੇ ਕੰਮ ਵੀ ਕਰ ਸਕਦੇ ਹਨ। [caption id="attachment_485499" align="aligncenter" width="300"]Beware of this Android malware posing as System Update to steal your data, delete it now ਸਮਾਰਟਫੋਨ ਨੂੰ ਅਪਡੇਟ ਕਰਨ ਤੋਂ ਪਹਿਲਾਂ ਰਹੋ ਸਾਵਧਾਨ ! ਪੂਰਾ ਡਾਟਾ ਹੋ ਸਕਦਾ ਹੈ ਚੋਰੀ[/caption] ਬਚਣ ਦਾ ਕਿ ਹੈ ਤਰੀਕਾ  ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ ਕਿ ਸਿਸਟਮ ਅਪਡੇਟ ਨਾਮ ਦਾ ਇਹ ਜਾਅਲੀ ਐਪ ਗੂਗਲ ਪਲੇ ਸਟੋਰ 'ਤੇ ਉਪਲਬਧ ਨਹੀਂ ਹੈ, ਭਾਵ, ਜੇ ਤੁਸੀਂ ਫੋਨ ਨੂੰ ਅਪਡੇਟ ਕਰਨ ਲਈ ਪਲੇ ਸਟੋਰ ਦੀ ਇੱਕ ਐਪ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹਮੇਸ਼ਾਂ ਇਹ ਯਾਦ ਰੱਖੋ ਕਿ ਤੁਹਾਡੇ ਫੋਨ ਵਿੱਚ ਦਿੱਤੀ ਗਈ ਸਿਸਟਮ ਅਪਡੇਟ ਸੈਟਿੰਗਾਂ ਵਿੱਚ ਜਾ ਕੇ ਸਮਾਰਟਫੋਨ ਨੂੰ ਅਪਡੇਟ ਕਰੋ। ਬਿਹਤਰ ਹੋਵੇਗਾ ਕਿ ਇਸ ਦੇ ਲਈ ਅਲੱਗ ਕੋਈ ਐਪ ਨਾ ਡਾਲੋ। -PTCNews

Related Post