ਅਮਰੀਕਾ 'ਚ 5 ਜੀ ਬਣਿਆ ਏਅਰ ਇੰਡੀਆ ਲਈ ਵੱਡੀ ਆਫਤ, ਜਾਣੋ ਕਾਰਨ

By  Riya Bawa January 19th 2022 11:33 AM

ਨਵੀਂ ਦਿੱਲੀ:  ਅਮਰੀਕਾ ਦੇ ਹਵਾਈ ਅੱਡਿਆਂ 'ਤੇ ਅੱਜ ਯਾਨੀ ਬੁੱਧਵਾਰ ਤੋਂ 5ਜੀ ਇੰਟਰਨੈੱਟ ਸੇਵਾ (5ਜੀ ਇੰਟਰਨੈੱਟ ਡਿਪਲਾਇਮੈਂਟ) ਲਾਗੂ ਕੀਤੀ ਜਾ ਰਹੀ ਹੈ। ਇਸ ਕਾਰਨ ਏਅਰ ਇੰਡੀਆ ਦੀ ਉਡਾਣ ਸੇਵਾ ਪ੍ਰਭਾਵਿਤ ਹੋਣ ਵਾਲੀ ਹੈ। ਏਅਰ ਇੰਡੀਆ ਨੇ ਇਨ੍ਹਾਂ 'ਚੋਂ ਕੁਝ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ, ਜਦਕਿ ਕੁਝ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਏਅਰ ਇੰਡੀਆ ਨੇ ਦਿੱਤੀ ਹੈ। ਏਅਰ ਇੰਡੀਆ ਤੋਂ ਇਲਾਵਾ ਅਮੀਰਾਤ ਨੇ ਵੀ ਚਿੰਤਾ ਜ਼ਾਹਰ ਕਰਦੇ ਹੋਏ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਆਲ ਨਿਪੋਨ ਏਅਰਵੇਜ਼, ਜਾਪਾਨ ਏਅਰਲਾਈਨਜ਼ ਨੇ ਵੀ ਅਮਰੀਕਾ ਦੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਇਥੇ ਪੜ੍ਹੋ ਹੋਰ ਖ਼ਬਰਾਂ: ਚੰਡੀਗੜ੍ਹ 'ਚ ਪੁਲਿਸ ਅਧਿਕਾਰੀਆਂ 'ਤੇ ਕੋਰੋਨਾ ਦਾ ਕਹਿਰ, 732 ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ

ਏਅਰ ਇੰਡੀਆ ਦੀਆਂ ਚਾਰ ਉਡਾਣਾਂ ਅੱਜ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਦੇ ਟਵਿਟਰ ਹੈਂਡਲ 'ਤੇ ਦਿੱਤੀ ਗਈ ਹੈ। ਅਮਰੀਕਾ ਵਿੱਚ ਸ਼ੁਰੂ ਹੋਈ ਨਵੀਂ ਸੀ ਬੈਂਡ 5ਜੀ ਸੇਵਾ ਕਈ ਜਹਾਜ਼ਾਂ ਨੂੰ ਬੇਕਾਰ ਕਰ ਦੇਵੇਗੀ। ਯੂਐਸ ਏਵੀਏਸ਼ਨ ਰੈਗੂਲੇਟਰ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਨੇ ਪਹਿਲਾਂ ਹੀ ਆਪਣੇ ਬਿਆਨ ਵਿੱਚ ਕਿਹਾ ਸੀ ਕਿ 5ਜੀ ਇੰਟਰਫੇਸ ਦੇ ਕਾਰਨ, ਜਹਾਜ਼ ਦਾ ਰੇਡੀਓ ਅਲਟੀਮੀਟਰ ਇੰਜਣ ਅਤੇ ਬ੍ਰੇਕਿੰਗ ਸਿਸਟਮ ਨੂੰ ਪ੍ਰਭਾਵਤ ਕਰ ਸਕਦਾ ਹੈ, ਜਿਸ ਕਾਰਨ ਇਹ ਲੈਂਡਿੰਗ ਮੋਡ ਵਿੱਚ ਨਹੀਂ ਆ ਸਕਦਾ ਹੈ। ਇਸ ਕਾਰਨ ਰਨਵੇ 'ਤੇ ਜਹਾਜ਼ ਦੇ ਰੁਕਣ ਦੀ ਸੰਭਾਵਨਾ ਹੈ।

ਐਫਏਏ ਨੂੰ ਪੱਤਰ ਲਿਖ ਕੇ ਵੀ ਇਸ ਸਬੰਧੀ ਚਿੰਤਾ ਪ੍ਰਗਟਾਈ ਗਈ ਹੈ। ਇਹ ਪੱਤਰ ਅਮਰੀਕਾ ਸਥਿਤ ਏਅਰਲਾਈਨਜ਼ ਗਰੁੱਪ ਵੱਲੋਂ ਲਿਖਿਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ 5ਜੀ ਕਾਰਨ ਹਵਾਬਾਜ਼ੀ 'ਤੇ ਗੰਭੀਰ ਸੰਕਟ ਆ ਸਕਦਾ ਹੈ। ਇਸ ਸਮੂਹ ਵਿੱਚ ਯੂਨਾਈਟਿਡ ਏਅਰਲਾਈਨਜ਼, ਅਮਰੀਕਨ ਏਅਰਲਾਈਨਜ਼, ਡੈਲਟਾ ਏਅਰਲਾਈਨਜ਼ ਅਤੇ ਫੇਡਐਕਸ ਸ਼ਾਮਲ ਹਨ। ਦੱਸ ਦੇਈਏ ਕਿ ਏਅਰ ਇੰਡੀਆ ਤੋਂ ਇਲਾਵਾ ਯੂਨਾਈਟਿਡ ਏਅਰਲਾਈਨਜ਼ ਅਤੇ ਅਮਰੀਕਨ ਏਅਰਲਾਈਨਜ਼ ਵੀ ਅਮਰੀਕਾ ਅਤੇ ਭਾਰਤ ਵਿਚਕਾਰ ਉਡਾਣ ਭਰਦੀਆਂ ਹਨ।

ਏਅਰਲਾਈਨਜ਼ ਗਰੁੱਪ ਦਾ ਕਹਿਣਾ ਹੈ ਕਿ 5ਜੀ ਨੂੰ ਅਮਰੀਕਾ ਭਰ ਵਿੱਚ ਕਿਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਪਰ ਇਸ ਨੂੰ ਹਵਾਈ ਅੱਡੇ ਦੇ ਰਨਵੇ ਤੋਂ 2 ਮੀਲ ਦੂਰ ਤੱਕ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਹੈ। ਏਅਰ ਇੰਡੀਆ ਨੇ ਇਸ ਬਾਰੇ ਟਵੀਟ ਕੀਤਾ ਸੀ ਕਿ ਅਮਰੀਕਾ ਵਿੱਚ 5ਜੀ ਲਾਗੂ ਹੋਣ ਨਾਲ ਅਮਰੀਕਾ ਦੀਆਂ ਉਡਾਣਾਂ ਪ੍ਰਭਾਵਿਤ ਹੋਣਗੀਆਂ। ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੁਝ ਫਲਾਈਟਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ, ਜਿਸ 'ਚ ਜਹਾਜ਼ਾਂ 'ਚ ਵੀ ਬਦਲਾਅ ਕੀਤਾ ਜਾਵੇਗਾ।

ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:

-PTC News

Related Post