ਅਮਰੀਕਾ ਨੇ ਗੁਪਤਾ ਪਰਿਵਾਰ ਨੂੰ ਕੀਤਾ ਬਲੈਕ ਲਿਸਟ, ਜਾਣੋ ਪੂਰਾ ਮਾਮਲਾ

By  Jashan A October 11th 2019 08:14 AM

ਅਮਰੀਕਾ ਨੇ ਗੁਪਤਾ ਪਰਿਵਾਰ ਨੂੰ ਕੀਤਾ ਬਲੈਕ ਲਿਸਟ, ਜਾਣੋ ਪੂਰਾ ਮਾਮਲਾ,ਵਾਸ਼ਿੰਗਟਨ: ਅਮਰੀਕਾ ਨੇ ਦੱਖਣੀ ਅਫ਼ਰੀਕਾ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਗੁਪਤਾ ਪਰਿਵਾਰ ਨੂੰ ਬਲੈਕ ਲਿਸਟ ਕਰ ਦਿੱਤਾ ਹੈ। ਗੁਪਤਾ ਪਰਿਵਾਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਰਹਿਣ ਵਾਲਾ ਹੈ। ਜੋ ਕਿ ਕਾਫ਼ੀ ਸਮਾਂ ਪਹਿਲਾਂ ਦੱਖਣੀ ਅਫ਼ਰੀਕਾ ਜਾ ਵਸਿਆ।

ਭਾਰਤੀ ਮੂਲ ਦੇ ਗੁਪਤਾ ਪਰਿਵਾਰ 'ਤੇ ਇਲਜ਼ਾਮ ਹੈ ਕਿ ਦੱਖਣੀ ਅਫਰੀਕਾ 'ਚ ਉਨ੍ਹਾਂ ਨੇ ਭ੍ਰਿਸ਼ਟਾਚਾਰ ਦਾ ਨੈੱਟਵਰਕ ਬਣਾਉਣ ਲਈ ਆਪਣੇ ਰਾਜਨੀਤਿਕ ਸੰਬੰਧਾਂ ਦੀ ਵਰਤੋਂ ਕੀਤੀ ਸੀ।

ਹੋਰ ਪੜ੍ਹੋ:ਸਹੁਰਾ ਪਰਿਵਾਰ ਕਰਦਾ ਸੀ ਤੰਗ, ਅੱਕੇ ਨੌਜਵਾਨ ਨੇ ਚੁੱਕਿਆ ਇਹ ਵੱਡਾ ਕਦਮ

ਇਲਜ਼ਾਮ ਹੈ ਕਿ ਗੁਪਤਾ ਪਰਿਵਾਰ ਰਿਸ਼ਵਤਖੋਰੀ, ਸਰਕਾਰੀ ਠੇਕੇ ਹੜੱਪਣ ਅਤੇ ਸਰਕਾਰੀ ਜਾਇਦਾਦ ਦੀ ਦੁਰਵਰਤੋਂ ਵਰਗੇ ਮਾਮਲਿਆਂ 'ਚ ਸ਼ਾਮਲ ਰਿਹਾ ਹੈ।

ਅਮਰੀਕੀ ਵਿੱਤ ਮੰਤਰਾਲੇ ਨੇ ਅਜੈ ਗੁਪਤਾ, ਅਤੁਲ ਗੁਪਤਾ, ਰਾਜੇਸ਼ ਗੁਪਤਾ ਅਤੇ ਉਨ੍ਹਾਂ ਦੇ ਸਹਿਯੋਗੀ ਸਲੀਮ ਐੱਸਾ ਨੂੰ ਬਲੈਕ ਲਿਸਟ ਸੂਚੀ ਵਿੱਚ ਸ਼ਾਮਲ ਕੀਤਾ ਹੈ।

-PTC News

Related Post