ਸਹੁਰਾ ਪਰਿਵਾਰ ਕਰਦਾ ਸੀ ਤੰਗ, ਅੱਕੇ ਨੌਜਵਾਨ ਨੇ ਚੁੱਕਿਆ ਇਹ ਵੱਡਾ ਕਦਮ

ਸਹੁਰਾ ਪਰਿਵਾਰ ਕਰਦਾ ਸੀ ਤੰਗ, ਅੱਕੇ ਨੌਜਵਾਨ ਨੇ ਚੁੱਕਿਆ ਇਹ ਵੱਡਾ ਕਦਮ

ਗੁਰਦਾਸਪੁਰ : ਗੁਰਦਾਸਪੁਰ ਦੇ ਮੋਹਲੇ ਗੋਪਾਲ ਨਗਰ ਵਿੱਚ ਸਹੁਰਾ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਇੱਕ 32 ਸਾਲਾ ਨੋਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਦੀ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਵਿਸ਼ਾਲ ਜੋਸ਼ੀ ਵਜੋਂ ਹੋਈ ਹੈ,

gurdaspur punjab death youth In-law familyਜੋ ਕਿ ਬਾਲਵਿਕਾਸ ਵਿਭਾਗ ਵਿੱਚ ਨੋਕਰੀ ਕਰਦਾ ਸੀ। ਜਦੋ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਜੋਸ਼ੀ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ, ਪਰ ਹਾਲਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਨਾਲ ਹੀ ਮੌਕੇ ‘ਤੇ ਸਥਾਨਕ ਪੁਲਿਸ ਪਹੁੰਚ ਗਈ,

ਹੋਰ ਪੜ੍ਹੋ: ਗੈਂਗਸਟਰ ਦਿਲਪ੍ਰੀਤ ਬਾਬੇ ਦੀ ਲੱਤ ਹੋ ਗਈ ਖਰਾਬ ,ਕੱਟਣੀ ਪੈ ਸਕਦੀ ਲੱਤ

ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਲਾਸ਼ ਨੂੰ ਪੋਸਟਮਾਰਟ ਲਈ ਭੇਜ਼ ਦਿੱਤਾ। ਨਾਲ ਹੀ ਪੁਲਿਸ ਨੇ ਮ੍ਰਿਤਕ ਦੇ ਸੁਹਰਾ ਪਰਿਵਾਰ ਦੇ ਜੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

—PTC News