ਅਮਰੀਕੀ ਸੰਸਦ ਦੇ ਬਾਹਰ ਕਾਰ ਸਵਾਰ ਨੇ 2 ਪੁਲਿਸ ਕਰਮਚਾਰੀਆਂ ਨੂੰ ਕੁਚਲਿਆ, ਇੱਕ ਦੀ ਮੌਤ

By  Shanker Badra April 3rd 2021 09:16 AM

ਵਾਸ਼ਿੰਗਟਨ : ਅਮਰੀਕਾ ਦੇ ਕੈਪੀਟਲ ਹਿਲ ਕੰਪਲੈਕਸ ’ਚ ਸ਼ੁੱਕਰਵਾਰ ਨੂੰ ਦੁਪਹਿਰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਕਾਰ ਨੇ ਬੈਰੀਗੇਡ ਨੂੰ ਟੱਕਰ ਮਾਰਦੇ ਹੋਏ 2 ਪੁਲਿਸ ਅਧਿਕਾਰੀਆਂ ਕੁਚਲ ਦਿੱਤਾ ਹੈ। ਜਿਨ੍ਹਾਂ ਵਿਚੋਂ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਉੱਥੇ ਹੀ ਪੁਲਿਸ ਵੱਲੋਂ ਚਲਾਈ ਗੋਲ਼ੀ ਨਾਲ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ। ਬਾਅਦ 'ਚ ਚਾਕੂ ਨਾਲ ਹਮਲਾ ਕਰਨ ਦੇ ਸ਼ੱਕੀ ਚਾਲਕ ਦੀ ਵੀ ਹਸਪਤਾਲ 'ਚ ਮੌਤ ਹੋ ਗਈ।

US Capitol on lockdown as car rams into barricade, officer killed; driver shot dead ਅਮਰੀਕੀ ਸੰਸਦ ਦੇ ਬਾਹਰ ਕਾਰ ਸਵਾਰ ਨੇ 2 ਪੁਲਿਸ ਕਰਮਚਾਰੀਆਂ ਨੂੰ ਕੁਚਲਿਆ, ਇੱਕ ਦੀ ਮੌਤ

ਅਮਰੀਕੀ ਕੈਪੀਟਲ (ਸੰਸਦ ਭਵਨ) ਦੇ ਬਾਹਰ ਬੈਰੀਕੇਡ ਨੂੰ ਟੱਕਰ ਮਾਰਦੇ ਹੋਏ ਅਧਿਕਾਰੀਆਂ ਨੂੰ ਕੁਚਲਣ ਤੋਂ ਬਾਅਦ ਕਾਰ ਦਾ ਚਾਲਕ ਚਾਕੂ ਲੈ ਕੇ ਬਾਹਰ ਨਿਕਲਿਆ, ਜਿਸ ’ਤੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ। ਇਸ ਹਾਦਸੇ ’ਚ ਕੈਪੀਟਲ ਪੁਲਿਸ ਦੇ 2 ਅਧਿਕਾਰੀ ਵੀ ਜ਼ਖ਼ਮੀ ਹੋ ਗਏ, ਜਿਸ ’ਚੋਂ ਇਕ ਦੀ ਹਸਪਤਾਲ ’ਚ ਮੌਤ ਹੋ ਗਈ।

US Capitol on lockdown as car rams into barricade, officer killed; driver shot dead ਅਮਰੀਕੀ ਸੰਸਦ ਦੇ ਬਾਹਰ ਕਾਰ ਸਵਾਰ ਨੇ 2 ਪੁਲਿਸ ਕਰਮਚਾਰੀਆਂ ਨੂੰ ਕੁਚਲਿਆ, ਇੱਕ ਦੀ ਮੌਤ

ਇਸ ਦਰਮਿਆਨ ਅਧਿਕਾਰੀਆਂ ਨੇ ਇਸ ਘਟਨਾ ਨੂੰ ਅੱਤਵਾਦੀ ਹਮਲੇ ਨਾਲ ਸਬੰਧਤ ਹੋਣ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਘਟਨਾ ਤੇ 6 ਜਨਵਰੀ ਨੂੰ ਹੋਏ ਦੰਗਿਆਂ ਦੇ ਵਿਚ ਤਤਕਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ।ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਰ ਚਾਲਕ ਕੋਲ ਚਾਕੂ ਸੀ। ਜਿਸ ਤੋਂ ਬਾਅਦ ਪੁਲਿਸ ਨੇ ਗੋਲ਼ੀ ਚਲਾਈ। ਸ਼ੁੱਕਰਵਾਰ ਦੀ ਘਟਨਾ ਤੋਂ ਬਾਅਦ ਅਮਰੀਕੀ ਕੈਪੀਟਲ ਪਰਿਸਰ ਨੂੰ ਬੰਦ ਕਰ ਦਿੱਤਾ ਗਿਆ।

US Capitol on lockdown as car rams into barricade, officer killed; driver shot dead ਅਮਰੀਕੀ ਸੰਸਦ ਦੇ ਬਾਹਰ ਕਾਰ ਸਵਾਰ ਨੇ 2 ਪੁਲਿਸ ਕਰਮਚਾਰੀਆਂ ਨੂੰ ਕੁਚਲਿਆ, ਇੱਕ ਦੀ ਮੌਤ

ਰਾਸ਼ਟਰਪਤੀ ਜੋ ਬਾਇਡਨ ਨੇ ਘਟਨਾ 'ਚ ਪੁਲਿਸ ਕਰਮੀ ਦੀ ਮੌਤ 'ਤੇ ਦੁੱਖ ਜਤਾਉਂਦਿਆਂ ਕਿਹਾ ਕਿ, 'ਅਸੀਂ ਇਕ ਬਹਾਦਰ ਪੁਲਿਸ ਅਫਸਰ ਗਵਾਇਆ ਹੈ। ਉਨ੍ਹਾਂ ਦੇ ਜਾਣ ਦਾ ਸੋਗ ਮਨਾਉਂਦਿਆਂ ਮੈਂ ਹੁਕਮ ਦਿੰਦਾ ਹਾਂ ਕਿ ਵਾਈਟ ਹਾਊਸ ਦੇ ਧਵੱਜ ਨੂੰ ਅੱਧਾ ਝੁਕਾਇਆ ਜਾਵੇ।'ਇਸ ਪੂਰੀ ਘਟਨਾ ਤੋਂ ਬਾਅਦ ਕੈਪੀਟਲ ਬਿਲਡਿੰਗ ਨੂੰ ਬਾਹਰੀ ਸੁਰੱਖਿਆ ਖਤਰੇ ਦੇ ਚੱਲਦਿਆਂ ਲੌਕਡਾਊਨ ਲਾ ਦਿੱਤਾ ਗਿਆ ਤੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਹਨ।

-PTCNews

Related Post