ਯੂ.ਐੱਸ. 'ਚ ਦੁਬਾਰਾ ਘਟੀ ਓਪਨ ਫਾਇਰਿੰਗ ਦੀ ਘਟਨਾ!

By  Joshi October 15th 2017 11:41 AM -- Updated: October 15th 2017 11:42 AM

ਯੂਐਸ ਵਿੱਚ ਘਟੀ ਦੁਬਾਰਾ ਓਪਨ ਫਾਇਰਿੰਗ ਦੀ ਘਟਨਾ ਨੇ ਇੱਕ ਵਾਰ ਫਿਰ ਸ਼ਜਿਹਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਘਟਨਾ ਵਰਜੀਨੀਆ ਦੀ ਸਟੇਟ ਯੂਨੀਵਰਸਿਟੀ ਕੈਂਪਸ ਵਿਖੇ ਘਟੀ ਹੈ। ਜੇਕਰ ਯੂ.ਐੱਸ. ਮੀਡੀਆ ਦੀ ਮੰਨੀਏ ਤਾਂ ਕੈਂਪਸ ਨੂੰ ਫਿਲਹਾਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

ਇਹ ਜਾਣਕਾਰੀ ਯੂਨੀਵਰਸਿਟੀ ਪੁਲਸ ਵੱਲੋਂ ਟਵਿਟਰ ਰਾਹੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਇੱਕ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ ਕਿ ਇਸ ਖੇਤਰ 'ਚ ਆਉਣ ਤੋਂ ਬਚਿਆ ਜਾਵੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ। ਉਸ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ।

ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਤਕਰੀਬਰ ਇਕ ਹਫਤੇ ਪਹਿਲਾਂ ਅਮਰੀਕਾ ਦੀ ਟੈਕਸਾਸ ਟੇਕ ਯੂਨੀਵਰਸਿਟੀ 'ਚ ਫਾਈਰਿੰਗ ਹੋਣ ਦੀ ਘਟਨਾ ਵਾਪਰੀ ਸੀ। ਉਸ ਘਟਨਾ 'ਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਟਵਿਟਰ ਤੋਂ ਮੈਸੇਜ ਭੇਜੇ ਗਏ ਸਨ।

—PTC News

Related Post