ਪੀਟੀਸੀ ਨੈੱਟਵਰਕ ਦੀ ਹੁਣ ਅਮਰੀਕਾ 'ਚ ਵੀ ਬੱਲੇ -ਬੱਲੇ ,ਲਾਂਚ ਕੀਤੇ 4 ਨਵੇਂ ਪੰਜਾਬੀ ਚੈਨਲ

By  Shanker Badra October 18th 2018 01:37 PM -- Updated: October 18th 2018 01:40 PM

ਪੀਟੀਸੀ ਨੈੱਟਵਰਕ ਦੀ ਹੁਣ ਅਮਰੀਕਾ 'ਚ ਵੀ ਬੱਲੇ -ਬੱਲੇ ,ਲਾਂਚ ਕੀਤੇ 4 ਨਵੇਂ ਪੰਜਾਬੀ ਚੈਨਲ:ਪੀਟੀਸੀ ਨੈੱਟਵਰਕ ਨੇ ਦਿਨ ਵ ਦਿਨ ਮਿਹਨਤ ਕਰਕੇ ਦੁਨੀਆਂ ਭਰ 'ਚ ਖਾਸ ਪਹਿਚਾਣ ਬਣਾ ਲਈ ਹੈ।ਪੀਟੀਸੀ ਨੈੱਟਵਰਕ ਦੁਨੀਆਂ ਭਰ ਦਾ ਇੱਕ ਸਾਫ਼ ਸੁਥਰਾ ਨੈੱਟਵਰਕ ਹੈ,ਜਿਸ ਨੇ ਚੰਗੇ ਗੀਤਾਂ ,ਗੁਰਬਾਣੀ ,ਸਮਾਜ ਨੂੰ ਸੇਧ ਦੇਣ ਵਾਲੀਆਂ ਫ਼ਿਲਮਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ।ਹੁਣ ਪੀਟੀਸੀ ਨੈੱਟਵਰਕ ਨੇ ਅਮਰੀਕਾ 'ਚ ਵੀ ਬੱਲੇ -ਬੱਲੇ ਕਰਵਾ ਦਿੱਤੀ ਹੈ ,ਜਿੱਥੇ ਪੀਟੀਸੀ ਨੈੱਟਵਰਕ ਨੂੰ ਇੱਕ ਵੱਡਾ ਹੁੰਗਾਰਾ ਮਿਲਿਆ ਹੈ।

ਪੀਟੀਸੀ ਨੈੱਟਵਰਕ ਨੇ ਅਮਰੀਕਾ ਵਿੱਚ 4 ਨਵੇਂ ਪੰਜਾਬੀ ਚੈਨਲ ਲਾਂਚ ਕੀਤੇ ਹਨ।ਜਿਸ ਦੌਰਾਨ ਅਮਰੀਕਾ 'ਚ ਪੀਟੀਸੀ ਪੰਜਾਬੀ ਗੋਲਡ, ਪੀਟੀਸੀ ਮਿਊਜ਼ਿਕ , ਪੀਟੀਸੀ ਢੋਲ ਟੀਵੀ ਅਤੇ ਪੀਟੀਸੀ ਸਿਮਰਨ ਸਮੇਤ 4 ਪੰਜਾਬੀ ਚੈਨਲਾਂ ਨੂੰ ਲਾਂਚ ਕੀਤਾ ਗਿਆ ਹੈ।ਇਸ ਤੋਂ ਇਲਾਵਾ ਪੀਟੀਸੀ ਨੈੱਟਵਰਕ ਕੋਲ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਅਤੇ ਪੀਟੀਸੀ ਚੱਕ ਚੈਨਲ ਸਨ।ਦੱਸ ਦੇਈਏ ਕਿ ਪੀਟੀਸੀ ਨੈੱਟਵਰਕ ਕੋਲ ਹੁਣ 7 ਚੈਨਲ ਹਨ।

ਇਸ ਦੌਰਾਨ ਪੀਟੀਸੀ ਨੈੱਟਵਰਕ ਦੇ ਪ੍ਰਧਾਨ ਰਬਿੰਦਰ ਨਰਾਇਣ ਨੇ ਦੱਸਿਆ ਹੈ ਕਿ ਹੁਣ ਅਮਰੀਕਾ ਵਿੱਚ ਡਿਸ਼ ਨੈੱਟਵਰਕ ਅਤੇ ਸਲਿੰਗ ਟੈਲੀਵਿਜ਼ਨ 'ਤੇ ਪੀਟੀਸੀ ਨੈੱਟਵਰਕ ਦੇ 7 ਚੈਨਲ ਸਾਰੇ ਇਕੱਠੇ ਦੇਖਣ ਦਾ ਮੌਕਾ ਮਿਲੇਗਾ।ਉਨ੍ਹਾਂ ਨੇ ਦੱਸਿਆ ਕਿ ਪੀਟੀਸੀ ਨੈੱਟਵਰਕ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਡਾ ਪੰਜਾਬੀ ਟੈਲੀਵਿਜ਼ਨ ਨੈਟਵਰਕ ਹੈ।

ਦੱਸਣਯੋਗ ਹੈ ਕਿ ਪੀਟੀਸੀ ਪੰਜਾਬੀ ਚੈਨਲ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦੁਨੀਆਂ ਦੇ ਹਰ ਘਰ ਵਿੱਚ ਪਹੁੰਚਾੳੁਣ ਦੀ ਸੇਵਾ ਕੲੀ ਵਰਿਆਂ ਤੋਂ ਨਿਭਾ ਰਿਹਾ ਹੈ।

-PTCNews

Related Post