ਮਮੂਲੀ ਰੋਗ ਦੀ ਸ਼ਿਕਾਇਤ ਪਿੱਛੇ ਨਹੀਂ ਛੱਡ ਸਕਦੇ ਵੈਕਸੀਨ, ਅਮਰੀਕਾ ਨੇ ਪਾਬੰਦੀ ਹਟਾਈ

By  Jagroop Kaur April 24th 2021 02:20 PM

ਪਿਛਲੇ ਇਕ ਸਾਲ ਤੋਂ ਦੇਸ਼ ਦੁਨੀਆਂ ਕੋਰੋਨਾ ਜਿਹੀ ਭਿਆਨਕ ਬਿਮਾਰੀ ਨਾਲ ਜੂਝ ਰਹੀ ਹੈ , ਜਿਸ ਦੇ ਖਾਤਮੇ ਲਈ ਵਿਗਿਆਨੀਆਂ ਵੱਲੋਂ ਵੱਖੋ ਵੱਖ ਵੈਕਸੀਨ ਵੀ ਬਣਾਈਆਂ ਗਈਆਂ ਹਨ ਜਿਸ ਨਾਲ ਕੋਰੋਨਾ ਦਾ ਖ਼ਤਮ ਕੀਤਾ ਜਾ ਸਕੇ , ਇਸੇ ਤਹਿਤ ਅਮਰੀਕਾ ਵੱਲੋਂ ਵੀ ਵੈਕਸੀਨ ਦਾ ਨਿਰਮਾਣ ਕੀਤਾ ਗਿਆ ਜਿਸ ਦਾ ਨਾਮ ਸੀ ਜੌਹਨਸਨ ਐਂਡ ਜੌਹਨਸਨ ,ਪਰ ਇਸ ਦੇ ਇਸਤਮਾਲ ਦੌਰਾਨ ਆਉਣ ਵਾਲਿਆਂ ਖਾਮੀਆਂ ਦੇ ਚਲਦੇ ਰੋਕ ਲਗਾ ਦਿੱਤੀ ਗਈ ਸੀ ਜੋ ਕਿ ਹੁਣ ਮੁੜ ਤੋਂ ਬਹਾਲ ਕਰ ਦਿਤੀ ਗਈ ਹੈ।johnson and johnson vaccine

johnson and johnson vaccineਦਰਸਲ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੇ ਇਸਤਮਾਲ ਤੋਂ ਬਾਅਦ ਇਸ ਨਾਲ ਸਰੀਰ 'ਚ ਖੂਨ ਜਮ ਜਾਣ ਦੀਆਂ ਸ਼ਿਕਾਇਤਾਂ ਉਪਰੰਤ ਜੌਹਨਸਨ ਐਂਡ ਜੌਹਨਸਨ ਦੀ ਕੋਵਿਡ ਵੈਕਸੀਨ ਲਾਉਣ ਉੱਪਰ ਲਾਈ ਸੀ ਜੋ ਕਿ 11 ਦਿਨ ਪਹਿਲਾਂ ਲੱਗੀ ਪਾਬੰਦੀ ਨੂੰ ਖ਼ਤਮ ਕਰਦਿਆਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਤੇ ਸੈਂਟਰ ਫ਼ਾਰ ਡਸੀਜ ਕੰਟਰੋਲ ਨੇ ਕਿਹਾ ਹੈ ਕਿ ਤਕਰੀਬਨ 80 ਲੱਖ ਲੋਕਾਂ ਜਿਨ੍ਹਾਂ ਦੇ ਜੌਹਨਸਨ ਐਂਡ ਜੌਹਨਸਨ ਦਾ ਕੋਵਿਡ ਟੀਕਾ ਲਾਇਆ ਗਿਆ ਸੀ, ਵਿਚੋਂ 15 ਲੋਕਾਂ ਉੱਪਰ ਬੁਰਾ ਅਸਰ ਵੇਖਣ ਨੂੰ ਮਿਲਿਆ ਹੈ|Coronavirus : India reports highest-ever surge of 3.46 lakh Covid-19 cases, 2,624 deaths

Also Read | Triple mutation variant in India emerges as fresh worry amid battle against coronavirus

ਜਿਨ੍ਹਾਂ ਵਿਚੋਂ 3 ਵਿਅਕਤੀਆਂ ਦੀ ਮੌਤ ਹੋਈ ਹੈ, ਇਸ ਆਧਾਰ 'ਤੇ ਇਕ ਬਹੁਤ ਹੀ ਪ੍ਰਭਾਵੀ ਵੈਕਸੀਨ ਦੀ ਵਰਤੋਂ ਬੰਦ ਕੀਤੇ ਜਾਣ ਨੂੰ ਉਚਿੱਤ ਨਹੀਂ ਠਹਿਰਾਇਆ ਜਾ ਸਕਦਾ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਤੇ ਸੈਂਟਰ ਫ਼ਾਰ ਡਸੀਜ ਕੰਟਰੋਲ ਦੇ ਅਧਿਕਾਰੀਆਂ ਨੇ ਸਾਂਝੇ ਪੱਤਰਕਾਰ ਸੰਮੇਲਨ ਵਿਚ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਨਵੇਂ ਸਿਰੇ ਤੋਂ ਲੋਕਾਂ ਨੂੰ ਲਾਉਣ ਦਾ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਇਹ ਸਾਰੀਆਂ ਸ਼ਿਕਾਇਤਾਂ ਮਹਿਲਾਵਾਂ 'ਚ ਪਾਈਆਂ ਗਈਆਂ ਸਨ ਜੋ ਕਿ 50 ਸਾਲ ਤੋਂ ਘਟ ਦੀ ਉਮਰ ਦੀਆਂ ਸਨ। ਜਿੰਨਾ ਵਿਚੋਂ ਤਿੰਨ ਦੀ ਮੌਤ ਹੋਈ ਸੀ ਅਤੇ ਬਾਕੀ ਹਸਪਤਾਲ 'ਚ ਜ਼ੇਰੇ ਇਲਾਜ ਸਨ। ਉਥੇ ਹੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਕਿਹਾ ਕਿ ਇਸ ਛੋਟੀ ਜਿਹੀ ਤਕਲੀਫ ਪਿੱਛੇ ਅਸੀਂ ਕੋਰੋਨਾ ਦੇ ਮਰੀਜ਼ਾਂ ਨੂੰ ਅਣਦੇਖਾ ਨਹੀਂ ਕਰ ਸਕਦੇ। ਇਸ ਲਈ ਇਸ ਦਾ ਇਜ਼ਤਮਲ ਜਾਰੀ ਰਹੇਗਾ।

Related Post