ਅਮਰੀਕਾ ਵਿੱਚ ਰੈਫਰੀ ਨੇ ਦਸਤਾਰਧਾਰੀ ਨੌਜਵਾਨ ਨੂੰ ਫੁੱਟਬਾਲ ਖੇਡਣ ਤੋਂ ਰੋਕਿਆ

By  Joshi September 29th 2017 07:07 PM

US Sikh student removed from soccer game for wearing turban: ਅਮਰੀਕਾ ਵਿੱਚ ਰੈਫਰੀ ਨੇ ਦਸਤਾਰਧਾਰੀ ਨੌਜਵਾਨ ਨੂੰ ਫੁੱਟਬਾਲ ਖੇਡਣ ਤੋਂ ਰੋਕਿਆ

ਅਮਰੀਕਾ ਵਿੱਚ ਇੱਕ ਸਿੱਖ ਵਿਦਿਆਰਥੀ ਨਸਲੀ ਭੇਦਭਾਵ ਦਾ ਸ਼ਿਕਾਰ ਹੋਇਆ ਹੈ। ਉਸਨੂੰ ਹਾਈ ਸਕੂਲ ਪੱਧਰ 'ਤੇ ਖੇਡੀ ਜਾ ਰਹੀ ਫੁੱਟਬਾਲ ਦੀ ਖੇਡ ਖੇਡਣ ਤੋਂ ਇਸ ਲਈ ਰੋਕ ਦਿੱਤਾ ਗਿਆ ਕਿਉਂਕਿ ਉਹ ਦਸਤਾਰਧਾਰੀ ਸੀ।

US Sikh student removed from soccer game for wearing turbanਮੀਡੀਆ 'ਚ ਆ ਰਹੀਆਂ ਰਿਪੋਰਟਾਂ ਅਨੁਸਾਰ, ਇਹ ਘਟਨਾ ਮੰਗਲਵਾਰ ਨੂੰ ਵਾਪਰੀ ਜਦੋਂ ਹਾਈ ਸਕੂਲ ਵਿਦਿਆਰਥੀ ਕੌਂਸਟਾਗਾ ਟੀਮ ਦੇ ਵਿਰੁੱਧ ਖੇਡ ਰਿਹਾ ਸੀ।

ਗਵਾਹਾਂ ਦੇ ਮੁਤਾਬਕ, ਰੈਫਰੀ ਨੇ ਉਸਨੂੰ ਇਸ ਖੇਡ ਲਈ ਤਾਂ ਰੋਕਿਆ ਕਿਉਂਕਿ ਉਸਨੇ ਪੱਗ ਬੰਨ੍ਹੀ ਸੀ।

US Sikh student removed from soccer game for wearing turbanਰੈਫਰੀ ਨੇ ਕਿਹਾ ਕਿ ਪੱਗ ਬੰਨ੍ਹ ਕੇ ਖੇਡਣਾ ਨਿਯਮਾਂ ਦੀ ਉਲੰਘਣਾ ਹੈ ਕਿਉਂਕਿ ਨਿਯਮਾਂ ਦੇ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਚੀਜ਼ (ਜਿਵੇਂਕਿ ਟੋਪੀ, ਪੱਗ, ਜਾਂ ਹੈਲਮਟ) ਸਿਰ 'ਤੇ ਬੰਨਣੀ ਜਾ ਪਾਉਣੀ ਨਿਯਮਾਂ ਦੀ ਉਲੰਘਣਾ ਮੰਨੀ ਜਾਂਦੀ ਹੈ।

ਹਾਂਲਾਕਿ, ਇਸ ਮਸਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਨਿਯਮਾਂ ਨਾਲ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਲੱਗੀ ਹੋਵੇ।

US Sikh student removed from soccer game for wearing turbanਸਕੂਲ ਡਿਸਟ੍ਰਿਕਟ ਅਟਾਰਨੀ ਨੇ ਕਿਹਾ ਸਾਨੂੰ ਇਸ ਗੱਲ 'ਤੇ ਬਹੁਤ ਹੈਰਾਨੀ ਹੈ ਕਿ ਇੱਦਾਂ ਦਾ ਕੋਈ ਨਿਯਮ ਹੈ, ਜਿਸ ਕਾਰਨ ਰੈਫਰੀ ਨੇ ਵਿਦਿਆਰਥੀ ਨੂੰ ਖੇਡਣ ਤੋਂ ਰੋਕਿਆ। ਉਹਨਾਂ ਕਿਹਾ ਅਸੀਂ ਇਸ ਮਾਮਲੇ ਦੀ ਜਾਂਚ ਕਰਵਾਵਾਂਗੇ।

—PTC News

Related Post