ਰੋਜ਼ੀ-ਰੋਟੀ ਕਮਾਉਣ ਖ਼ਾਤਰ ਅਮਰੀਕਾ ਜਾ ਰਹੇ ਨੌਜਵਾਨ ਦੀ ਪਨਾਮਾ ਦੇ ਜੰਗਲਾਂ 'ਚ ਹੋਈ ਮੌਤ

By  Joshi July 11th 2018 11:30 AM -- Updated: July 11th 2018 12:04 PM

ਰੋਜ਼ੀ-ਰੋਟੀ ਕਮਾਉਣ ਖ਼ਾਤਰ ਅਮਰੀਕਾ ਜਾ ਰਹੇ ਨੌਜਵਾਨ ਦੀ ਪਨਾਮਾ ਦੇ ਜੰਗਲਾਂ 'ਚ ਤੜਪ-ਤੜਪ ਕੇ ਨਿਕਲੀ ਜਾਨ  usa going youth dies in panama jungle

ਅੱਖਾਂ 'ਚ ਵਿਦੇਸ਼ ਅਤੇ ਵਧੀਆ ਜ਼ਿੰਦਗੀ ਦੇ ਸੁਪਨੇ ਲੈ ਕੇ ਪਿੰਡ ਨਡਾਲਾ ਦੇ ਸੁਨੀਲ ਕੁਮਾਰ ਦੀ ਪਨਾਮਾ ਦੇ ਜੰਗਲਾਂ 'ਚੋਂ ਆਖਰੀ ਵੀਡੀਓ ਨੇ ਕਈਆਂ ਦਾ ਦਿਲ ਦਹਿਲਾ ਦਿੱਤਾ ਹੈ।

ਰੂਹ ਕੰਬਾਉਂਦੀ ਵਾਇਰਲ ਹੋਈ ਵੀਡੀਓ ਦੇ ਪਿਤਾ ਦਵਿੰਦਰ ਕੁਮਾਰ, ਨੇ ਜਾਣਕਾਰੀ ਦਿੱਤੀ ਕਿ ਲਾਗਲੇ ਪਿੰਡ ਦੇ ਏਜੰਟ ਜਸਬੀਰ ਸਿੰਘ ਨੇ ਉਹਨਾਂ ਦੇ ਪੁੱਤਰ ਨੂੰ ਵਿਦੇਸ਼ ਭੇਜਣ ਬਦਲੇ 23.50 ਲੱਖ ਰੁਪਏ ਦਿੱਤੇ ਸਨ। ਗੱਲਬਾਤ ਤੋਂ ਬਾਅਦ ਏਜੰਟ ਨੂੰ 19 ਲੱਖ ਦਿੱਤੇ ਗਏ, ਜਿਸ ਤੋਂ ਬਾਅਦ ਉਹਨਾਂ ਦੇ ਬੇਟੇ ਦੀ ਪਨਾਮਾ ਲਈ ਫਲਾਈਟ ਬੁੱਕ ਕਰਵਾਈ ਗਈ।

ਸੁਨੀਲ ਦੇ ਪਿਤਾ ਨੇ ਦੱਸਿਆ ਕਿ 8 ਜੂਨ ਨੂੰ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਆਖਰੀ ਵਾਰੀ ਗੱਲ ਹੋਈ ਸੀ।

ਸੁਨੀਲ ਦੇ ਪਿਤਾ ਮੁਤਾਬਕ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਡੋਂਕਰ ਵੱਲੋਂ ਉਸ ਨੂੰ ਨਦੀ 'ਚ ਧੱਕਾ ਦਿੱਤਾ ਗਿਆ ਸੀ। ਵੀਡੀਓ 'ਚ ਪਤਾ ਲੱਗਦਾ ਹੈ ਕਿ ਉੱਥੇ ਪਏ ਦੀ ਉਸਦੀ ਹਾਲਤ ਇੰਨ੍ਹੀ ਜ਼ਿਆਦਾ ਖਰਾਬ ਹੋ ਗਈ ਸੀ ਕਿ ਉਹ ਤੁਰਨ ਫਿਰਨ ਜੋਗਾ ਵੀ ਨਹੀਂ ਰਿਹਾ।

ਕਰੀਬ ੧੦ ਦਿਨ ਪਹਿਲਾਂ ਨੌਜਵਾਨ ਦੀ ਜੰਗਲਾਂ 'ਚ ਤੜਪ-ਤੜਪ ਕੇ ਦਮ ਤੋੜ ਦਿੱਤਾ।

ਮ੍ਰਿਤਕ ਦੇ ਪਰਿਵਾਰ ਵੱਲੋਂ ਭਾਰਤ ਸਰਕਾਰ ਨੂੰ ਦੋਸ਼ੀ ਏਜੰਟ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ।

—PTC News—PTC News

Related Post