ਅਮਰੀਕਾ ਕਰ ਰਿਹਾ ਹੈ ਆਪਣੇ ਨਾਗਰਿਕਾਂ ਨੂੰ ਮਾਲਾਮਾਲ , ਇਸ ਸੂਬੇ ਦੇ ਲੋਕ ਹੋਣਗੇ ਚਿੰਤਾ ਮੁਕਤ

By  Joshi June 4th 2018 08:01 AM -- Updated: June 4th 2018 08:54 AM

ਭਾਰਤ ਦੇਸ਼ ਦੇ ਲੋਕਾਂ ਦਾ ਬਾਹਰ ਨੂੰ ਭੱਜੇ ਜਾਣ ਦਾ ਇੱਕ ਕਾਰਨ ਇਹ ਵੀ ਹੈ ਕਿ ਉੱਥੋਂ ਦੀਆਂ ਸਰਕਾਰਾਂ ਲੋਕਾਂ ਨੂੰ ਬੇਹੱਦ ਸਹੂਲਤਾਂ ਪ੍ਰਦਾਨ ਕਰਦੀਆਂ ਹਨ।ਗੱਲ ਹੋਵੇ ਉਨ੍ਹਾਂ ਦੀ ਸਿਹਤ, ਰੁਜ਼ਗਾਰ ਜਾਂ ਸੁਰੱਖਿਆ ਦੀ ਹਰ ਤਰ੍ਹਾਂ ਦੀ ਸਹੁਲ਼ਤ ਉੱਥੋਂ ਦੇ ਨਾਗਰਿਕਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ।

ਹੁਣ ਜਿਹੇ ਅਮਰੀਕਾ ਨੇ ਵਰਮੋਂਟ ਨਾਮਕ ਸੂਬੇ ਦੇ ਨਾਗਰਿਕਾਂ ਨੂੰ ਇੱਕ ਲਾਜਵਾਬ ਸਹੂਲਤ ਮੁਹੱਈਆ ਕਰਵਾਉਣ ਦਾ ਨਿਰਣਾ ਕੀਤਾ ਹੈ।ਦੂਜੇ ਸੂਬੇ ਵਿੱਚ ਕੰਮ ਕਰ ਰਹੇ ਲੋਕਾਂ ਦੇ ਇਸ ਸੂਬੇ ਵਰਮੋਂਟ ਵਿੱਚ ਸ਼ਿਫ਼ਟ ਹੋਣ 'ਤੇ ਉਨ੍ਹਾਂ ਨੂੰ ਸਰਕਾਰ ਦਸ ਹਜ਼ਾਰ ਡਾਲਰ ਦਿੱਤੇ ਜਾਣਗੇ। ਦੋ ਹਿੱਸਿਆਂ ਵਿੱਚ ਦੇਣ ਵਾਲੀ ਇਸ ਰਾਸ਼ੀ ਦਾ ਮਕਸਦ ਉੱਥੋਂ ਦੇ ਲੋਕਾਂ ਨੂੰ ਇੱਥੇ ਵੱਸਣ ਵਿੱਚ ਪੇਸ਼ ਆਉਣ ਵਾਲੀ ਮੁਸ਼ਕਲ ਤੋੰ ਮੁਕਤ ਕਰਨਾ ਦੱਸਿਆ ਜਾ ਰਿਹਾ ਹੈ।

ਉੱਥੋਂ ਦੀ ਸਰਕਾਰ ਦੇ ਨੁੰਮਾਇੰਦਿਆਂ ਦਾ ਮੰਨਣਾ ਹੈ ਕਿ ਇਸ ਨਾਲ ਲੋਕ ਇਸ ਸੂਬੇ ਦੇ ਪ੍ਰਤੀ ਆਕਰਸ਼ਿਤ ਹੋਣਗੇ 'ਤੇ ਇਧਰ ਵੱਸਣ ਨੂੰ ਤਰਜੀਹ ਦੇਣਗੇ।ਤੁਹਾਨੂੰ ਦੱਸ ਦੇਈਏ ਕਿ ਇਸ ਸਹੂਲਤ ਦੇ ਨਾਲ ਹੋਰ ਵੀ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਇੱਥੇ ਰਹਿਣ ਬਾਰੇ ਸੋਚਣ!

ਪਿਛਲੇ ਕੁਝ ਅਰਸਿਆਂ ਦੌਰਾਨ ਟੈਕਸ ਦਾ ਭੁਗਤਾਨ ਬਹੁਤ ਘੱਟ ਹੋਣ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ ਹੈ ।ਜਾਣਕਾਰੀ ਅਨੁਸਾਰ ਇਸ ਸੂਬੇ ਵਿੱਚ ਨੌਜਵਾਨਾਂ ਨਾਲੋਂ ਬਜ਼ੁਰਗ ਇਨਸਾਨਾਂ ਦੀ ਤਾਦਾਦ ਜ਼ਿਆਦਾ ਹੈ ਜਿਸਦੇ ਚਲਦੇ ਲੋਕਾਂ ਨੂੰ ਨੌਕਰੀ ਲਈ ਦੂਜੇ ਸੂਬਿਆਂ ਵੱਲ ਰੁੱਖ ਕਰ ਰਿਹਾ ਹੈ ।  ਇਸ ਫੈਸਲੇ ਨਾਲ ਇਹਨਾਂ ਮੁਸ਼ਕਲਾਂ ਤੋਂ ਨਿਜ਼ਾਤ ਮਿਲਣ ਦੇ ਆਸਾਰ ਹਨ।

—PTC News

Related Post