ਵਿਦਿਆਰਥੀਆਂ ਨੂੰ ਟਰੰਪ ਕਾਰਨ ਕਰਨਾ ਪੈ ਰਿਹਾ ਹੈ ਮੁਸ਼ਕਿਲਾਂ ਦਾ ਸਾਹਮਣਾ

By  Joshi September 19th 2017 02:31 PM

ਵਿਦਿਆਰਥੀਆਂ ਲਈ ਅਮਰੀਕਾ ਨੇ ਕੀਤੇ ਦਰਵਾਜੇ ਬੰਦ, ਪਰ ਇਹ ਹੱਲ ਨੇ ਬਾਕੀ! USA strict admission norms, students finding other ways!

ਭਾਰਤੀ ਸਾਫਟਵੇਆਰ ਕੰਪਨੀਆਂ ਅਤੇ ਆਈ.ਆਈ.ਟੀ ਵਿਦਿਆਰਥੀਆਂ ਨੂੰ ਯੂ. ਐੱਸ. 'ਚ ਮਿਲੇ ਨੌਕਰੀ ਦੇ ਆਫਰ ਅਤੇ ਅਮਰੀਕਾ ਜਾਣ ਦੇ ਸੁਪਨੇ ਉਸ ਸਮੇਂ ਨਕਾਰਾ ਲੱਗਣ ਲੱਗ ਗਏ ਸਨ ਜਦੋਂ ਡਾਨਲਡ ਟਰੰਪ ਨੇ ਸੱਤਾ ਸੰਭਾਲੀ ਸੀ।

USA strict admission norms, students finding other ways!ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਜਿਹੀ ਵੀਜ਼ਾ ਪਾਲਿਸੀ ਬਣਾਈ ਸੀ ਜਿਸਨੇ ਆਮ ਲੋਕਾਂ ਦਾ ਅਤੇ ਵਿਦਿਆਰਥੀਆਂ ਦਾ ਇਸ ਦੇਸ਼ ਵਿੱਚ ਰਹਿਣਾ ਮੁਸ਼ਕਿਲ ਕਰ ਦਿੱਤਾ ਸੀ। ਹੁਣ, ਹਾਲਾਤ ਇਹ ਹਨ ਕਿ ਜਿਨ੍ਹਾਂ ਨੂੰ ਯੂ. ਐੱਸ. ਲਈ ਕਰੋੜਾਂ ਦੇ ਪੈਕੇਜ ਆਫਰ ਹੋ ਰਹੇ ਸਨ, ਉਹ ਵੀ ਹੁਣ ਘੱਟ ਪੈਕੇਜ 'ਤੇ ਸਮਝੌਤਾ ਕਰ ਰਹੇ ਹਨ।

USA strict admission norms, students finding other ways!ਕਈ ਸੰਸਥਾਵਾਂ ਜਿਹਨਾਂ ਨੇ ਕੈਂਪਸ ਪਲੇਸਮੈਂਟ ਜ਼ਰੀਏ ਅਮਰੀਕਾ ਭੇਜਜ਼ ਦਾ ਵਾਅਦਾ ਕੀਤਾ ਸੀ, ਉਹ ਵੀ ਹੁਣ ਹੋਰਨਾਂ ਦੇਸ਼ਾਂ ਦੇ ਰਾਹ ਲੱਭ ਰਹੇ ਹਨ।

ਅਮਰੀਕਾ ਦੀ ਇਸ ਪਾਲਿਸੀ ਚੇਂਜ ਹੋਣ ਨਾਲ ਹੋਰ ਦੇਸ਼ ਜਿਵੇਂ ਕਿ ਕੈਨੇਡਾ, ਸਿੰਗਾਪੁਰ, ਜਾਪਾਨ, ਤਾਇਵਾਨ, ਅਤੇ ਕੁਝ ਹੋਰ ਯੂਰਪੀ ਦੇਸ਼ਾਂ ਵੱਲ ਨੂੰ ਵਿਦਿਆਰਥੀਆਂ ਤੁਰ ਪਏ ਹਨ।

USA strict admission norms, students finding other ways!ਗੱਲ ਜੇਕਰ ਮਾਈਕ੍ਰੋਸੋਫਟ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਵਿਦਿਆਰਥੀਆਂ ਨੂੰ ਕੈਨੇਡਾ 'ਚ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਵਿਦਿਆਰਥੀ ਇਕ ਜਾਂ ਦੋ ਸਾਲ ਬਾਅਦ ਯੂ. ਐੱਸ. ਸ਼ਿਫਟ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਾਪਾਨ ਵਿੱਚ ਵੀ ਵਿਦਿਆਰਥੀ ਜਾਣ ਦੇ ਚਾਹਵਾਨ ਹਨ ਕਿਉਂਕਿ ਉਥੋਂ ਦੀਆਂ ਕੰਪਨੀਆਂ ਕੁਝ ਚੰਗੇ ਆਫਰ ਦੇ ਰਹੀਆਂ ਹਨ।

—PTC News

Related Post