ਚਮੋਲੀ ਦੀ ਤ੍ਰਾਸਦੀ 'ਤੇ ਪ੍ਰਧਾਨ ਮੰਤਰੀ ਨਾਲ ਮਿਲੇ ਸੰਸਦ ਮੈਂਬਰਾਂ ਨੇ ਕੀਤੀ ਮੁਲਾਕਾਤ , ਵਿਅਕਤ ਕੀਤੀ ਚਿੰਤਾ

By  Jagroop Kaur February 8th 2021 06:58 PM

ਨਵੀਂ ਦਿੱਲੀ- ਬੀਤੇ ਦਿਨੀਂ ਉਤਰਾਖੰਡ ਦੇ ਚਮੋਲੀ 'ਚ ਗਲੇਸ਼ੀਅਰ ਟੁੱਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ | ਜਿਥੇ ਹੁਣ ਤੱਕ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ , ਉਥੇ ਹੀ ਇਸ ਦੌਰਾਨ ਚਮੋਲੀ ਜ਼ਿਲ੍ਹਾ ਪੁਲਿਸ ਨੇ ਹੁਣ ਤੱਕ 19 ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਲੇ ਵੀ 202 ਤੋਂ ਵੱਧ ਲੋਕ ਲਾਪਤਾ ਹਨ। ਸੁਰੰਗਾਂ ਕੋਲੋਂ ਮਲਬਾ ਹਟਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ 'ਚ ਕਾਫ਼ੀ ਲੋਕ ਫਸੇ ਹੋਏ ਹਨ।

Also Read | Reliance Jio to launch 5G network in India, says Mukesh Ambani

ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰ ਵਾਲਿਆਂ ਲਈ ਸੂਬਾ ਅਤੇ ਕੇਂਦਰ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉੱਥੇ ਹੀ ਇਸ ਆਫ਼ਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਤਰਾਖੰਡ ਦੇ ਸਾਰੇ ਸੰਸਦ ਮੈਂਬਰਾਂ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਫ਼ਤ ਤੋਂ ਬਾਅਦ ਰਾਹਤ ਬਚਾਅ ਕੰਮਾਂ ਅਤੇ ਭਵਿੱਖ ਲਈ ਕੀ ਕੀਤਾ ਜਾਵੇ, ਇਸ ਨੂੰ ਲੈ ਕੇ ਚਰਚਾ ਕੀਤੀ।Image result for PM Modi chamoli

ਪੜ੍ਹੋ ਹੋਰ ਖ਼ਬਰਾਂ :ਚਮੋਲੀ ‘ਚ ਫਟਿਆ ਗਲੇਸ਼ੀਅਰ, ਮਚੀ ਭਾਰੀ ਤਬਾਹੀ, ਹਾਈ ਅਲਰਟ ‘ਤੇ ਪੂਰਾ ਸੂਬਾ

ਦੱਸਣਯੋਗ ਹੈ ਕਿ ਚਮੋਲੀ 'ਚ ਨੰਦਾ ਦੇਵੀ ਗਲੇਸ਼ੀਅਰ ਦਾ ਇਕ ਹਿੱਸਾ ਟੁੱਟਣ ਕਾਰਨ ਰਿਸ਼ੀਗੰਗਾ ਘਾਟੀ 'ਚ ਅਚਾਨਕ ਭਿਆਨਕ ਹੜ੍ਹ ਆ ਗਿਆ। ਇਸ ਨਾਲ ਉੱਥੇ 2 ਪਣਬਿਜਲੀ ਪ੍ਰਾਜੈਕਟਾਂ 'ਚ ਕੰਮ ਕਰ ਰਹੇ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਵੱਖ-ਵੱਖ ਥਾਂਵਾਂ ਤੋਂ ਬਰਾਮਦ ਕੀਤੀਆਂ ਗਈਆਂ ਹਨ। ਹਾਦਸੇ ਤੋਂ ਬਾਅਦ ਪਣਬਿਜਲੀ ਪ੍ਰਾਜੈਕਟਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਤਪੋਵਨ ਪ੍ਰਾਜੈਕਟ ਦੀ ਇਕ ਸੁਰੰਗ 'ਚ ਫਸੇ ਸਾਰੇ 15 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ 125 ਹਾਲੇ ਵੀ ਲਾਪਤਾ ਹਨ।

Related Post