ਉਤਰਾਖੰਡ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਲੋਕਾਂ ਦੀ ਮੌਤ

By  Jashan A September 24th 2019 04:20 PM

ਉਤਰਾਖੰਡ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਲੋਕਾਂ ਦੀ ਮੌਤ,ਨਵੀਂ ਦਿੱਲੀ: ਦੇਸ਼ ਭਰ 'ਚ ਤੇਜ਼ ਰਫ਼ਤਾਰ ਕਾਰਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ। ਜਿਨ੍ਹਾਂ 'ਚ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਆਏ ਦਿਨ ਕਈ ਦਰਦਨਾਕ ਸੜਕੀ ਹਾਦਸੇ ਵਾਪਰ ਰਹੇ ਹਨ।

ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਉਤਰਾਖੰਡ ਦੇ ਟਹਿਰੀ ਗੜਵਾਲ ਜ਼ਿਲ੍ਹੇ ਦੇ ਘਨਸਾਲੀ ਦੇ ਨੇੜੇ ਵਾਪਰਿਆ ਹੈ। ਜਿਥੇ ਇੱਕ ਵਾਹਨ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ।

ਹੋਰ ਪੜ੍ਹੋ:ਕਰਜ਼ੇ ਦੀ ਬਲੀ ਚੜ੍ਹਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਸੋਗ 'ਚ ਡੁੱਬਿਆ ਪਰਿਵਾਰ

https://twitter.com/ANI/status/1176415367113035776?s=20

ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ਾਂ ਨੂੰ ਬਰਾਮਦ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post