PGIMER ਚੰਡੀਗੜ੍ਹ 'ਚ ਅਸਿਸਟੈਂਟ ਪ੍ਰੋਫੈਸਰ ਦੀਆਂ ਨਿਕਲੀਆਂ ਅਸਾਮੀਆਂ

By  Pardeep Singh May 7th 2022 02:02 PM -- Updated: May 7th 2022 02:04 PM

ਚੰਡੀਗੜ੍ਹ:  ਪੀਜੀਆਈ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ ਅਸਾਮੀਆਂ ਨਿਕਲੀਆ ਹਨ। ਇਨ੍ਹਾਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਪੀਜੀਆਈ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਲਈ ਉਮੀਦਵਾਰਾਂ ਦੀ ਚੋਣ ਲਈ ਵਾਕ-ਇਨ-ਇੰਟਰਵਿਊ ਰਾਹੀਂ ਹੋਵੇਗੀ।  ਇਨ੍ਹਾਂ ਅਸਾਮੀਆਂ 'ਤੇ ਇੰਟਰਵਿਊ 11 ਮਈ 2022 ਤੋਂ ਸ਼ੁਰੂ ਹੋਵੇਗੀ। ਅਸਾਮੀਆਂ ਦਾ ਵੇਰਵਾ:- ਅਸਾਮੀਆਂ ਦਾ ਵੇਰਵਾ - ਅਨਸਥੀਸੀਆ: 1 ਪੋਸਟ ENT: 1 ਪੋਸਟ ਜਨਰਲ ਸਰਜਰੀ: 1 ਪੋਸਟ ਇੰਟਰਨਲ ਮੈਡੀਸਨ: 1 ਪੋਸਟ ਮੈਡੀਕਲ ਮਾਈਕਰੋਬਾਇਓਲੋਜੀ: 1 ਪੋਸਟ ਗਾਇਨੀਕੋਲੋਜਿਸਟ: 1 ਪੋਸਟ ਆਪਥਲਮੋਲੌਜੀ: 1 ਪੋਸਟ ਆਰਥੋਪੈਡਿਕਸ: 1 ਪੋਸਟ ਬਾਲ ਰੋਗ: 1 ਪੋਸਟ ਰੇਡੀਓ-ਡਾਇਓਗਨੌਸਿਸ: 1 ਪੋਸਟ Ministry of Education warns job aspirants against fake websites ਇਨ੍ਹਾਂ ਅਸਾਮੀਆਂ ਲਈ ਉਮੀਦਵਾਰ 11 ਮਈ 2022 ਨੂੰ ਦੁਪਹਿਰ 2 ਵਜੇ ਵਾਕ-ਇਨ-ਇੰਟਰਵਿਊ ਲਈ ਜਾ ਸਕਦੇ ਹਨ। ਉਮੀਦਵਾਰਾਂ ਨੇ ਕਮੇਟੀ ਰੂਮ, ਕੈਰੋਂ ਪ੍ਰਬੰਧਕੀ ਬਲਾਕ, ਪੀਜੀਆਈਐਮਈਆਰ, ਸੈਕਟਰ 12, ਚੰਡੀਗੜ੍ਹ ਵਿੱਚ ਜਾਣਾ ਹੋੋਵੇਗਾ। ਸਾਰੇ ਉਮੀਦਵਾਰਾਂ ਨੇ ਆਪਣੇ ਦਸਤਾਵੇਜ ਨਾਲ ਲੈ ਕੇ ਆਉਣੇ ਹਨ। ਇਹ ਵੀ ਪੜ੍ਹੋ:ਸਬਜ਼ੀ ਵੇਚਣ ਵਾਲੇ ਦੀ ਧੀ ਬਣੀ ਜੱਜ -PTC News

Related Post