ਐਬਟਸਫੋਰਡ : ਪੁਲਿਸ ਵੱਲੋਂ ਵਰਿੰਦਰਪਾਲ ਗਿੱਲ ਨਾਮੀ ਪੰਜਾਬੀ ਨੌਜਵਾਨ ਲਈ ਚਿਤਾਵਨੀ ਜਾਰੀ, ਲੋਕਾਂ ਲਈ ਦੱਸਿਆ ਖ਼ਤਰਾ

By  Joshi August 20th 2018 12:16 PM -- Updated: August 20th 2018 12:17 PM

ਐਬਟਸਫੋਰਡ : ਵਰਿੰਦਰਪਾਲ ਗਿੱਲ ਨਾਮੀ ਪੰਜਾਬੀ ਨੌਜਵਾਨ ਲਈ ਚਿਤਾਵਨੀ ਜਾਰੀ, ਲੋਕਾਂ ਲਈ ਦੱਸਿਆ ਖ਼ਤਰਾ ਵਿਦੇਸ਼ਾਂ 'ਚ ਪੰਜਾਬੀ ਨੌਜਵਾਨਾਂ ਨੂੰ ਆਮ ਲੋਕਾਂ ਲਈ ਖਤਰਾ ਦੱਸਿਆ ਜਾ ਰਿਹਾ ਹੈ ਅਤੇ ਜੁਰਮ ਦੀ ਦੁਨੀਆਂ 'ਚ ਪੰਜਾਬੀਆਂ ਦੀ ਵੱਧ ਰਹੀ ਸ਼ਮੂਲੀਅਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹੁਣ, ਐਬਟਸਫੋਰਡ ਤੋਂ ਵੱਧ ਰਹੀ ਗੈਂਗਵਾਰ ਦਾ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਨੂੰ ਲੋਕਾਂ ਲਈ ਖਤਰਾ ਦੱਸ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਜਿੱਥੇ ਇੱੱਕ ਪਾਸੇ ਵਿਦੇਸ਼ਾਂ 'ਚ ਮਿਹਨਤਕਸ਼ ਪੰਜਾਬੀਆਂ ਦਾ ਬੋਲਬਾਲਾ ਹੈ, ਉਥੇ ਹੀ ਨੌਜਵਾਨਾਂ 'ਚ ਗੈਂਗਸਟਰ ਬਣਨ ਦਾ ਵੱਧ ਰਿਹਾ ਰੁਝਾਨ ਗੰਭੀਰ ਹੁੰਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਨੂੰ ਲੋਕਾਂ ਲਈ ਗੰਭੀਰ ਖਤਰਾ ਦੱਸਿਆ ਗਿਆ ਹੈ। ਨੌਜਵਾਨ ਦੀ ਪਹਿਚਾਣ ਵਰਿੰਦਰਪਾਲ ਸਿੰਘ ਗਿੱਲ ਵਜੋਂ ਹੋਈ ਹੈ। 19 ਸਾਲਾ ਵਰਿੰਦਰਪਾਲ ਗਿੱਲ ਦਾ ਕੱਦ 6'2" ਕਿਹਾ ਗਿਆ ਹੈ ਅਤੇ ਉਸਨੂੰ ਵੀ.ਪੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਗਿੱਲ ਦਾ ਹੱਥ ਐਬਟਸਫੋਰਡ ਅਤੇ ਲੋਅਰ ਮੇਨਲੈਂਡ ਦੀ ਗੈਂਗਵਾਰ 'ਚ ਸ਼ਾਮਿਲ ਹੈ। ਜਨਤਕ ਥਾਵਾਂ 'ਤੇ ਲੋਕਾਂ ਨੂੰ ਕਿਸੇ ਖਤਰੇ ਤੋਂ ਬਚਾਉਣ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਬਾਰੇ 'ਚ ਇਸ ਬਾਬਤ ਟਵੀਟ ਕਰ ਜਾਣਕਾਰੀ ਦਿੱਤੀ ਹੈ। ਗੈਂਗਵਾਰ ਦੇ ਚੱਲਦਿਆਂ ਗਿੱਲ ਹੋਰਨਾਂ ਗੈਂਗ ਦੇ ਮੈਂਬਰਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਵੱਡੀ ਮਾਤਰਾ 'ਚ ਅਸਲਾ ਬਰਾਮਦ ਕੀਤਾ ਹੈ ਅਤੇ ਉਸ ਮਾਮਲੇ 'ਚ 8 ਪੰਜਾਬੀ ਮੂਲ ਦੇ ਨੌਜਵਾਨਾਂ ਦਾ ਨਾਮ ਵੀ ਸਾਹਮਣੇ ਆਇਆ ਹੈ। —PTC News

Related Post