ਵਰਣਿਕਾ ਕੁੰਡੂ ਛੇੜਛਾੜ ਮਾਮਲਾ; ਮਹਿਲਾ ਜੱਜ ਨੂੰ ਟ੍ਰਾਂਸਫਰ ਕੀਤਾ ਜਾਵੇ ਕੇਸ 

By  Joshi September 9th 2017 02:35 PM

ਵਰਣਿਕਾ ਕੁੰਡੂ ਛੇੜਛਾੜ ਮਾਮਲਾ 'ਚ ਆਰੋਪੀ ਹਰਿਆਣਾ ਬੀਜੇਪੀ ਪ੍ਰਧਾਨ ਦੇ ਮੁੰਡੇ ਵਿਕਾਸ ਬਰਾਲਾ ਦੀ ਏਡੀਜੇ 'ਚ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਤੇ ਸੈਸ਼ਨ ਕੋਰਟ ਨੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਸ ਰੋਕ ਪੁਲਿਸ ਦੇ ਵੱਲੋਂ ਦਾਇਰ ਪਟੀਸ਼ਨ ਦੇ ਬਾਅਦ ਲਗਾਈ ਹੈ।

Varnika Kundu stalking case: Chandigarh Police seek transfer to woman judgeਇਹ ਸੈਸ਼ਨ ਕੋਰਟ ਨੇ ਪੁਲਿਸ ਦੀ ਪਟੀਸ਼ਨ 'ਤੇ ਬਚਾਅ ਪੱਖ ਦੇ ਵਕੀਲ ਨੂੰ ਸੋਮਵਾਰ ਦੇ ਲਈ ਨੋਟਿਸ ਦਿੱਤਾ ਹੈ।

ਜਮਾਨਤ 'ਤੇ ਸੁਣਵਾਈ ਮੰਗਲਵਾਰ ਨੂੰ ਹੋਵੇਗੀ।

Varnika Kundu stalking case: Chandigarh Police seek transfer to woman judgeਸੈਕਟਰ- ੨੬ ਥਾਣਾ ਪੁਲਿਸ ਦੇ ਵੱਲੋਂ ਸ਼ੁੱਕਰਵਾਰ ਸਵੇਰੇ ਸੈਸ਼ਨ ਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਯੂ ਟੀ ਪ੍ਰਸ਼ਾਸਨ ਦੀ ੧੧ ਫਰਵਰੀ, ੨੦੧੪ ਦੀ ਨੋਟੀਫਿਕੇਸ਼ਨ ਦੇ ਤਹਿਤ ਮਹਿਲਾਵਾਂ ਦੇ ਪ੍ਰਤੀ ਹੋਣ ਵਾਲੇ ਅਪਰਾਧ ਦੇ ਮਾਮਲਿਆਂ 'ਚ ਸੁਣਵਾਈ ਵਿਸ਼ੇਸ਼ ਰੂਪ 'ਚ ਗਠਿਤ ਕੀਤੀ ਅਦਾਲਤ 'ਚ ਹੋਵੇ, ਜਿਸ ਵਿੱਚ ਸੁਣਵਾਈ ਮਹਿਲਾਵਾਂ ਦੀ ਸੁਣਵਾਈ ਕਰਨ ਵਾਲੀ ਮਹਿਲਾ ਜੱਜ ਮੌਜੂਦ ਹੋਵੇ।

Varnika Kundu stalking case: Chandigarh Police seek transfer to woman judgeਇਸ ਦੇ ਨਾਲ ਹੀ ਅਦਾਲਤ ਨੇ ਸੋਮਵਾਰ ਤੱਕ ਸੁਣਵਾਈ 'ਤੇ ਰੋਕ ਲਗਾ ਦਿੱਤੀ ਹੈ ਤਾਂ ਜੋ ਇਹ ਫੈਸਲਾ ਲਿਆ ਜਾ ਸਕੇ ਕਿ ਵਿਸ਼ੇਸ਼ ਕੋਰਟ 'ਚ ਮਾਮਲੇ ਦੀ ਸੁਣਵਾਈ ਕਰਨੀ ਹੈ ਜਾਂ ਨਹੀਂ।

—PTC News

Related Post