ਇਹ ਖਬਰ ਪੜ੍ਹ ਕੇ ਲਾੜੇ ਕਰਨਗੇ ਘੋੜੀ ਚੜ੍ਹਣ ਤੋਂ ਤੌਬਾ, ਜਾਣੋ ਕਿਉਂ!

By  Joshi November 1st 2017 07:02 PM

ਵੈਸੇ ਤਾਂ ਹਰ ਕਿਸੇ ਨੂੰ ਵਿਆਹ 'ਤੇ ਘੋੜੀ ਚੜ੍ਹਣ ਦਾ ਚਾਅ ਹੁੰਦਾ ਹੈ ਪਰ ਹੁਣ ਲੱਗਦਾ ਹੈ ਕਿ ਲਾੜਿਆਂ ਦੀ ਇਹ ਤਮੰਨਾ ਅਧੂਰੀ ਹੀ ਰਹਿ ਜਾਵੇਗੀ।  ਇਸਦਾ ਕਾਰਨ ਹੈ ਵਵੀਂ ਬਿਮਾਰੀ ਗਲੈਂਡਰਜ਼। ਇਹ ਬੀਮਾਰੀ ਘੋੜਿਆਂ ਤੋਂ ਹੁੰਦੀ ਹੈ ਅਤੇ ਬਰਡ ਫਲੂ ਆਦਿ ਤੋਂ ਬਾਅਦ ਹੁਣ ਇਸਨੇ ਕਹਿਰ ਮਚਾ ਕੇ ਰੱਖਿਆ ਹੋਇਆ ਹੈ। ਇਹ ਬੀਮਾਰੀ ਘੋੜਿਆਂ ਤੋਂ ਫੈਲਦੀ ਹੈ ਅਤੇ ਇਸ ਬਿਮਾਰੀ ਨੇ ਲੋਕਾਂ 'ਚ ਕਾਫੀ ਦਹਿਸ਼ਤ ਵੀ ਫੇਲਾਈ ਹੋਈ ਹੈ। ਹੁਣ ਦੁਚਿੱਤੀ ਇਹ ਹੈ ਕਿ ਵਿਆਹਾਂ ਦਾ ਸੀਜ਼ਨ ਆ ਚੁੱਕਾ ਹੈ ਅਤੇ ਭਾਰਤੀ ਪਰੰੋਰਾ ਦੇ ਅਨੁਸਾਰ ਲਾੜ੍ਹਿਆਂ ਨੇ ਘੋੜ੍ਹੀ ਚੜ੍ਹਣਾ ਹੁੰਦਾ ਹੈ। ਹੁਣ ਇਸ ਬੀਮਾਰੀ ਦੀ ਦਹਿਸ਼ਤ ਕਾਰਨ ਲੋਕਾਂ ਨੇ ਵਿਆਹ 'ਤੇ ਮੁੰਡੇ ਨੂੰ ਘੋੜ੍ਹੀ ਚੜ੍ਹਾਉਣੋਂ ਮਨ੍ਹਾਂ ਕਰ ਦਿੱੱਤਾ ਹੈ। ਦਰਅਸਲ, ਘੋੜੇ-ਘੋੜੀਆਂ ਤੋਂ ਗਲੈਂਡਰਜ਼ ਨਾਮੀ ਰੋਗ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਦੇ ਖਤਰੇ ਦੀ ਦਹਿਸ਼ਤ ਕਾਰਨ ਹੁਣ ਲੋਕ ਲਾੜ੍ਹੇ ਨੂੰ ਗੱਡੀ ਜਾਂ ਬਾਈਕ 'ਤੇ ਹੀ ਬਿਠਾਉਣ ਨੂੰ ਪਹਿਲ ਦਿੰਦੇ ਨਜ਼ਰ ਆ ਰਹੇ ਹਨ। ਇਹ ਖਬਰ ਪੜ੍ਹ ਕੇ ਲਾੜੇ ਕਰਨਗੇ ਘੋੜੀ ਚੜ੍ਹਣ ਤੋਂ ਤੌਬਾ, ਜਾਣੋ ਕਿਉਂ!ਇਹ ਰੋਗ ਨਵੰਬਰ ੨੦੧੬ ਵਿਚ ਧੌਲਪੁਰ ਤੋਂ ਫੈਲਿਆ ਸੀ ਅਤੇ ਹੁਣ ਇਹ ਅਜਮੇਰ, ਉਦੈਪੁਰ, ਰਾਜਸਮੰਦ, ਸਮੇਤ ਹੋਰ ਜ਼ਿਲ੍ਹਿਆਂ ਵਿਚ ੨੭ ਘੋੜੇ-ਘੋੜੀਆਂ, ਖੱਚਰਾਂ ਦੀ ਜਾਨ ਤਾਂ ਲੈ ਹੀ ਚੁੱਕਿਆ ਅਤੇ ਹੁਣ ਇਸਨੇ ਇਨਸਾਨਾਂ ਨੂੰ ਆਪਣੀ ਚਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਬੀਮਾਰੀ ਦਾ ਇਲਾਜ ਅਜੇ ਤੱਕ ਨਹੀਂ ਲੱਭ ਪਾਇਆ ਹੈ। ਇਹ ਖਬਰ ਪੜ੍ਹ ਕੇ ਲਾੜੇ ਕਰਨਗੇ ਘੋੜੀ ਚੜ੍ਹਣ ਤੋਂ ਤੌਬਾ, ਜਾਣੋ ਕਿਉਂ!ਰਾਜਸਥਾਨ ਟੈਂਟ ਡੀਲਰਜ਼ ਕਿਰਾਇਆ ਕਮੇਟੀ ਨੇ ਪੂਰੇ ਰਾਜਸਥਾਨ ਵਿਚ ਬਰਾਤਾਂ ਵਿਚ ਘੋੜੇ-ਘੋੜੀਆਂ ਸਪਲਾਈ ਕਰਨ 'ਤੇ ਰੋਕ ਲਗਾ ਦਿੱਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਬੀਮਾਰੀ ਤੋਂ ਬਚਣ ਲਈ ਬਰਾਤਾਂ ਵਿਚ ਘੋੜੇ-ਘੋੜੀਆਂ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਗਈ ਹੈ। —PTC News

Related Post