ਵਿਆਹ ਵਾਲੇ ਮੁੰਡੇ ਨੇ ਪਾੜ ਕੇ ਸੁੱਟਿਆ 15 ਲੱਖ ਦਾ ਚੈੱਕ, ਜਾਣੋ ਕਿਉਂ! 

By  Joshi November 29th 2017 05:46 PM -- Updated: November 29th 2017 06:12 PM

ਜਿੱਥੇ ਇੱਕ ਪਾਸੇ ਦਾਜ ਖਾਤਰ ਕੁੜੀਆਂ ਨਾਲ ਹੁੰਦੀਆਂ ਵਧੀਕੀਆਂ ਅਤੇ ਦੁਰਵਿਹਾਰਾਂ ਦੀ ਖਬਰਾਂ ਨਿੱਤ ਸੁਣਨ ਨੂੰ ਮਿਲਦੀਆਂ ਹਨ, ਉਥੇ ਹੀ ਇੱਕ ਵਿਆਹ ਵਾਲੇ ਮੁੰਡੇ ਨੇ ਕੁਝ ਅਜਿਹਾ ਕੀਤਾ ਹੈ ਕਿ ਸਾਰੇ ਵਾਹ ਵਾਹ ਕਰ ਰਹੇ ਹਨ। ਇਸ ਵਿਆਹ ਵਾਲੇ ਮੁੰਡੇ ਨੇ ਦਾਜ ਖਿਲਾਫ ਅਜਿਹੀ ਮਿਸਾ ਕਾਇਮ ਕੀਤੀ ਹੈ ਕਿ ਅਜਿਹਾ ਜਵਾਈ ਮਿਲਣ ਨਾਲ ਸਹੁਰੇ ਪਰਿਵਾਰ ਵਾਲੇ ਵੀ ਖੁਸ਼ ਹੋ ਗਏ ਹਨ।

ਹੋਇਆ ਕੁਝ ਅਜਿਹਾ ਕਿ ਸਹੁਰਿਆਂ ਵੱਲੋਂ ਦਿੱਤਾ ਗਿਆ 15 ਲੱਖ ਦਾ ਚੈੱਕ ਵਿਆਹ ਵੱਲੇ ਮੁੰਡੇ ਨੇ ਦਾਜ ਕਹਿ ਕੇ ਪਾੜ ਦਿੱਤਾ, ਜਿਸਨੂੰ ਦੇਖ ਕੇ ਸਾਰੇ ਲੋਕਾਂ ਨੇ ਬਹੁਤ ਤਾਰੀਫ ਕੀਤੀ। ਇਸ ਨੌਜਵਾਨ ਜਿਸਦਾ ਨਾਮ ਨਿਤਿਨ ਹੈ, ਕੇਂਦਰੀ ਉਦਯੋਗਿਕ ਸੁਰੱਖਿਆ ਬਲ(ਸੀ.ਆਈ.ਐੱਸ.ਐੱਫ.) 'ਚ ਇੰਸਪੈਕਟਰ ਹੈ ਅਤੇ ਉਹ ਉਡੀਸ਼ਾ 'ਚ ਤਾਇਨਾਤ ਹਨ।

ਵਿਆਹ ਵਾਲੇ ਮੁੰਡੇ ਨੇ ਪਾੜ ਕੇ ਸੁੱਟਿਆ 15 ਲੱਖ ਦਾ ਚੈੱਕ, ਜਾਣੋ ਕਿਉਂ! ਸ਼ਗਨ ਦੌਰਾਨ ਜਦੋਂ ਉਸਦੇ ਸਹੁਰਿਆਂ ਨੇ ੧੫ ਲੱਖ ਦਾ ਚੈਕ ਉਸੇ ਸਾਹਮਣੇ ਰੱਖਿਆ ਤਾਂ ਉਸਨੇ ਇਹ ਚੈਕ ਪਾੜ ਕੇ ਸੁੱਟ ਦਿੱਤਾ। ਉਸਦੇ ਪਰਿਵਾਰ ਵਾਲਿਆਂ ਨੇ ਵੀ ਇਸ ਗੱਲ 'ਚ ਉਸਦਾ ਪੂਰਾ ਸਹਿਯੋਗ ਕੀਤਾ ਅਤੇ ਕਿਹਾ ਕਿ ਸਾਨੂੰ ਸਾਡੇ ਬੇਟੇ 'ਤੇ ਮਾਣ ਹੈ।

ਆਪਣੇ ਵੱਡੇ ਭਰਾ ਨੂੰ ਦੇਖ ਕੇ ਛੋਟੇ ਭਰਾ ਨੇ ਵੀ ਕਿਹਾ ਕਿ ਉਹ ਵੀ ਆਪਣੇ ਵਿਆਹ ਦੌਰਾਨ ਦਾਜ ਨਹੀਂ ਲਵੇਗਾ।

—PTC News

Related Post