ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ ,ਸੁਪਰੀਮ ਕੋਰਟ ਨੇ ਲਿਆ ਵੱਡਾ ਫ਼ੈਸਲਾ

By  Shanker Badra September 13th 2018 03:08 PM -- Updated: September 13th 2018 03:11 PM

ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ ,ਸੁਪਰੀਮ ਕੋਰਟ ਨੇ ਲਿਆ ਵੱਡਾ ਫ਼ੈਸਲਾ:ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬਿਨਾਂ ਬੀਮੇ ਵਾਲੇ ਵਾਹਨਾਂ ਨੂੰ ਲੈ ਕੇ ਸਖ਼ਤ ਫ਼ੈਸਲਾ ਕਰਦਿਆਂ ਨਵੇਂ ਹੁਕਮ ਜਾਰੀ ਕੀਤੇ ਹਨ।ਜਿਸ ਸਬੰਧੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਾਹਨ ਦਾ ਬੀਮਾ ਖ਼ਤਮ ਹੋ ਚੁੱਕਿਆ ਹੈ ਅਤੇ ਉਸ ਵਾਹਨ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਵਾਹਨ ਨੂੰ ਵੇਚ ਕੇ ਸਾਰਾ ਹਰਜਾਨਾ ਪੀੜਤ ਵਿਅਕਤੀ ਨੂੰ ਦਿੱਤਾ ਜਾਵੇਗਾ। ਜਿਸ ਦੇ ਲਈ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਮੋਟਰ ਵਾਹਨ ਐਕਟ 'ਚ ਸੋਧ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਇਸ ਪ੍ਰਣਾਲੀ ਨੂੰ ਲਾਜ਼ਮੀ ਬਣਾਇਆ ਜਾ ਸਕੇ।ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਟੋ ਕੰਪਨੀਆਂ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਤੀਜੀ ਧਿਰ ਦੇ ਬੀਮੇ ਤੋਂ ਬਿਨਾਂ ਚਾਰ ਪਹੀਆ ਅਤੇ ਦੋ ਪਹੀਆ ਵਾਹਨ ਨਹੀਂ ਵੇਚ ਸਕਦੇ। -PTCNews

Related Post