ਅਸਮਾਨ 'ਚ ਉੱਡ ਰਹੇ ਫਲੇਮਿੰਗੋ ਦੇ ਝੁੰਡ ਨਾਲ ਜਹਾਜ਼ ਦੀ ਟੱਕਰ, 36 ਪੰਛੀਆਂ ਦੀ ਮੌਤ
36 Flamingos Died: ਮੁੰਬਈ ਏਅਰਪੋਰਟ 'ਤੇ ਜਹਾਜ਼ ਦੀ ਲੈਂਡਿੰਗ ਦੌਰਾਨ ਫਲੇਮਿੰਗੋ ਪੰਛੀਆਂ ਦਾ ਝੁੰਡ ਜਹਾਜ਼ ਨਾਲ ਟਕਰਾ ਗਿਆ। ਬਾਅਦ ਵਿੱਚ ਉਥੋਂ 36 ਫਲੇਮਿੰਗੋ ਪੰਛੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਮੁੰਬਈ ਏਅਰਪੋਰਟ 'ਤੇ ਐਮੀਰੇਟਸ ਦੀ ਫਲਾਈਟ ਨੰਬਰ ਈਕੇ 508 ਦੀ ਲੈਂਡਿੰਗ ਦੌਰਾਨ ਇਹ ਹਾਦਸਾ ਵਾਪਰਿਆ। ਦੱਸਿਆ ਗਿਆ ਕਿ ਪੰਛੀਆਂ ਦੀ ਟੱਕਰ ਕਾਰਨ ਲੈਂਡਿੰਗ 'ਤੇ ਕੋਈ ਅਸਰ ਨਹੀਂ ਪਿਆ।
ਜਿਵੇਂ ਹੀ ਜਹਾਜ਼ ਉਤਰਿਆ, ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਕਿ ਫਲੇਮਿੰਗੋ ਪੰਛੀ ਮਾਰੇ ਗਏ ਹਨ। ਲੈਂਡਿੰਗ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ। ਜਦਕਿ ਵਧੀਕ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ, ਮੈਂਗਰੋਵ ਕੰਜ਼ਰਵੇਸ਼ਨ ਡਵੀਜ਼ਨ ਸ. ਵਾਈ ਰਾਮਾ ਰਾਓ ਨੇ ਦੱਸਿਆ ਕਿ ਇਸ ਖੇਤਰ 'ਚ 36 ਫਲੇਮਿੰਗੋ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਘਟਨਾ ਵਿਚ ਹੋਰ ਫਲੇਮਿੰਗੋ ਮਾਰੇ ਗਏ ਹਨ।
ਇਹ ਘਟਨਾ ਲਕਸ਼ਮੀ ਨਗਰ ਨੇੜੇ ਵਾਪਰੀ ਅਤੇ ਹਵਾਈ ਅੱਡੇ ਦੇ ਪ੍ਰਸ਼ਾਸਨ ਨੇ ਪੰਛੀਆਂ ਦੇ ਟਕਰਾਉਣ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਇਹ ਜਾਣਕਾਰੀ ਮੈਂਗਰੋਵ ਕੰਜ਼ਰਵੇਸ਼ਨ ਸੈੱਲ ਦੇ ਡਿਪਟੀ ਕੰਜ਼ਰਵੇਟਰ ਦੀਪਕ ਖਾੜੇ ਨੇ ਦਿੱਤੀ।
ਇਹ ਵੀ ਪੜ੍ਹੋ: ਕਿਤੇ ਤੁਸੀਂ ਤਾਂ ਨਹੀਂ ਪੀਂਦੇ ਇਹ ਦੁੱਧ, ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦਾ ਹੈ ਨੁਕਸਾਨ...ਜਾਣੋ ਮਾਹਰਾਂ ਦੀ ਸਲਾਹ
- PTC NEWS