Sat, Jul 27, 2024
Whatsapp

ਫ਼ਤਿਹ ਨੰਗਲ ਦੇ ਲੋਕਾਂ ਦਾ ਫੈਸਲਾ, ਕਾਂਗਰਸੀ ਉਮੀਦਵਾਰ ਰੰਧਾਵਾ ਦਾ ਨਹੀਂ ਲੱਗਣ ਦੇਵਾਂਗੇ ਬੂਥ, ਨਾ ਹੀ ਪਾਵਾਂਗੇ ਵੋਟਾਂ

ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਕਾਂਗਰਸ (Congress) ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਾ ਹੀ ਸਾਡੇ ਪਿੰਡ ਵਿੱਚੋਂ ਕੋਈ ਵੋਟ ਪਾਵੇਗਾ ਅਤੇ ਨਾ ਹੀ ਪਿੰਡ ਫਤਿਹ ਨੰਗਲ ਵਿਖੇ ਸੁਖਜਿੰਦਰ ਰੰਧਾਵਾ ਦਾ ਬੂਥ ਲੱਗਣ ਦਿੱਤਾ ਜਾਵੇਗਾ।

Reported by:  PTC News Desk  Edited by:  KRISHAN KUMAR SHARMA -- May 21st 2024 08:21 AM
ਫ਼ਤਿਹ ਨੰਗਲ ਦੇ ਲੋਕਾਂ ਦਾ ਫੈਸਲਾ, ਕਾਂਗਰਸੀ ਉਮੀਦਵਾਰ ਰੰਧਾਵਾ ਦਾ ਨਹੀਂ ਲੱਗਣ ਦੇਵਾਂਗੇ ਬੂਥ, ਨਾ ਹੀ ਪਾਵਾਂਗੇ ਵੋਟਾਂ

ਫ਼ਤਿਹ ਨੰਗਲ ਦੇ ਲੋਕਾਂ ਦਾ ਫੈਸਲਾ, ਕਾਂਗਰਸੀ ਉਮੀਦਵਾਰ ਰੰਧਾਵਾ ਦਾ ਨਹੀਂ ਲੱਗਣ ਦੇਵਾਂਗੇ ਬੂਥ, ਨਾ ਹੀ ਪਾਵਾਂਗੇ ਵੋਟਾਂ

Gurdaspur Lok Sabha: ਗੁਰਦਾਸਪੁਰ ਦੇ ਪਿੰਡ ਫਤਿਹ ਨੰਗਲ ਦੇ ਲੋਕਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਅਤੇ ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਕਾਂਗਰਸ (Congress) ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੂੰ ਨਾ ਹੀ ਸਾਡੇ ਪਿੰਡ ਵਿੱਚੋਂ ਕੋਈ ਵੋਟ ਪਾਵੇਗਾ ਅਤੇ ਨਾ ਹੀ ਪਿੰਡ ਫਤਿਹ ਨੰਗਲ ਵਿਖੇ ਸੁਖਜਿੰਦਰ ਰੰਧਾਵਾ ਦਾ ਬੂਥ ਲੱਗਣ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਪਿੰਡ ਗੰਦਾ ਪਾਣੀ ਇਕੱਠਾ ਹੋ ਗਿਆ ਸੀ, ਜਿਸ ਨੂੰ ਬੀਡੀਪੀਓ ਧਾਰੀਵਾਲ ਵੱਲੋਂ ਕਢਵਾਉਣ ਲਈ ਟੈਂਕਰ ਲਗਾਏ ਗਏ ਸਨ ਲੇਕਿਨ ਸੁਖਜਿੰਦਰ ਰੰਧਾਵਾ ਵੱਲੋਂ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਹ ਕੰਮ ਬੰਦ ਕਰਵਾਇਆ ਗਿਆ।

ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਘਰਾਂ ਦਾ ਗੰਦਾ ਪਾਣੀ ਰੇਲਵੇ ਲਾਈਨ ਤੋਂ ਹੁੰਦਾ ਹੋਇਆ ਇੱਕ ਛੱਪੜ ਵਿੱਚ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਆਪਣਾ ਕੋਈ ਕੰਮ ਕਰਵਾਇਆ ਜਾ ਰਿਹਾ ਹੈ ਜਿਸ ਕਰਕੇ ਸਾਡਾ ਪਾਣੀ ਰੋਕ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਜਦੋਂ ਇਹ ਸਾਰਾ ਮਾਮਲਾ ਸੀ ਬੀਡੀਪੀਓ ਧਾਰੀਵਾਲ ਸੰਤੋਖ ਸਿੰਘ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਵੱਲੋਂ ਟੀਮ ਭੇਜੀ ਗਈ ਟੀਮ ਵੱਲੋਂ ਦੇਖਿਆ ਗਿਆ ਅਤੇ ਪਿੰਡ ਵਿੱਚੋਂ ਪਾਣੀ ਕੱਢਣ ਲਈ ਟੈਂਕਰ ਲਗਾਏ ਗਏ। ਉਨ੍ਹਾਂ ਨੇ ਕਿਹਾ ਕਿ ਪਾਣੀ ਦੇ ਨਾਲ ਇੰਨਾ ਜਿਆਦਾ ਬੁਰਾ ਹਾਲ ਹੈ ਕਿ ਪਾਣੀ ਸਾਡੇ ਘਰਾਂ ਵਿੱਚ ਵੜ ਗਿਆ ਹੈ ਘਰਾਂ ਦੀਆਂ ਨੀਹਾਂ ਪੋਲੀਆਂ ਹੋ ਰਹੀਆਂ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਪਰ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀਡੀਓ ਗੁਰਦਾਸਪੁਰ ਦੀ ਸ਼ਿਕਾਇਤ ਕੀਤੀ ਗਈ ਅਤੇ ਕਿਹਾ ਗਿਆ ਕਿ ਚੋਣ ਜਾਬਤਾ ਵਿੱਚ ਪਿੰਡ ਵਿੱਚ ਕੰਮ ਚੱਲ ਰਿਹਾ ਹੈ।


ਪਿੰਡ 'ਚ ਮੌਤ ਲਈ ਸੁਖਜਿੰਦਰ ਰੰਧਾਵਾ ਹੋਵੇਗਾ ਜ਼ਿੰਮੇਵਾਰ

ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕੋਈ ਵੀ ਸ਼ਿਕਾਇਤ ਨਹੀਂ ਬਣਦੀ ਕਿਉਂਕਿ ਕੋਈ ਵੀ ਨੁਮਾਇੰਦਾ ਜਦੋਂ ਬਣਦਾ ਹੈ  ਲੋਕਾਂ ਦੇ ਭਲੇ ਲਈ ਬਣਦਾ ਹੈ ਪਰ ਇਹ ਗਲਤ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਕਾਂਗਰਸੀ ਉਮੀਦਵਾਰ ਹੈ ਉਸ ਦਾ ਸਾਡੇ ਪਿੰਡ ਵਿੱਚ ਕੋਈ ਬੂਥ ਨਹੀਂ ਲੱਗੇਗਾ, ਨਾ ਹੀ ਉਸਨੂੰ ਵੋਟਾਂ ਪਾਈਆਂ ਜਾਣਗੀਆਂ। ਪਿੰਡ ਵਾਸੀਆਂ ਨੇ ਕਿਹਾ ਜੇਕਰ ਸਾਡੇ ਪਿੰਡ ਵਿੱਚ ਕੋਈ ਬਿਮਾਰੀ ਫੈਲਦੀ ਹੈ ਜਾਂ ਫਿਰ ਕਿਸੇ ਦਾ ਘਰ ਡਿੱਗਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਤੇ ਉਸਦਾ ਜਿੰਮੇਵਾਰ ਸੁਖਜਿੰਦਰ ਸਿੰਘ ਰੰਧਾਵਾ ਹੋਵੇਗਾ। ਅਸੀਂ ਕੋਰਟ ਵਿੱਚ ਵੀ ਜਾ ਕੇ ਇਸ ਦੇ ਖਿਲਾਫ ਐਪਲੀਕੇਸ਼ਨ ਦਵਾਂਗੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤਾਂ ਜੋ ਸਾਡੇ ਪਿੰਡ ਵਿੱਚੋਂ ਪਾਣੀ ਕੱਢਿਆ ਜਾ ਸਕੇ।

ਕੰਮ ਕਰਵਾਇਆ ਤਾਂ ਰੰਧਾਵਾ ਨੇ ਕੀਤੀ ਬੀਡੀਓ ਦੀ ਸ਼ਿਕਾਇਤ

ਉਧਰ, ਬੀਡੀਪੀਓ ਧਾਰੀਵਾਲ ਸੰਤੋਖ ਸਿੰਘ ਨੇ ਕਿਹਾ ਕਿ ਪਿੰਡ ਦਾ ਹਾਲ ਬਹੁਤ ਬੁਰਾ ਹੈ ਤੇ ਅਸੀਂ ਉਸ ਜਗ੍ਹਾ ਵਿੱਚ ਟੈਂਕਰ ਲਗਾ ਕੇ ਪਿੰਡ ਵਿੱਚੋਂ ਪਾਣੀ ਨੂੰ ਬਾਹਰ ਕੱਢਣ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ ਪਰ ਚੋਣ ਕਮਿਸ਼ਨ ਨੂੰ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਚੋਣ ਜਾਬਤਾ ਵਿੱਚ ਕੰਮ ਕਰਵਾਉਣ ਦੀ ਸ਼ਿਕਾਇਤ ਕੀਤੀ, ਜਿਸ ਕਾਰਨ ਕੰਮ ਬੰਦ ਪਿਆ ਹੈ।

- PTC NEWS

Top News view more...

Latest News view more...

PTC NETWORK