'ਵਿਚਾਰ ਤਕਰਾਰ' ਨੂੰ ਚੁਣਿਆ ਗਿਆ ਨੋਰਥ ਇੰਡੀਆ ਦਾ ਸਰਵੋਤਮ ਡਿਬੇਟ ਪ੍ਰੋਗਰਾਮ

By  Jagroop Kaur April 3rd 2021 10:31 PM -- Updated: April 4th 2021 05:18 PM

ਪੀਟੀਸੀ ਨਿਊਜ਼ ਚੈਨਲ ਦਰਸ਼ਕਾਂ ਤੱਕ ਹਰ ਖ਼ਬਰ ਪਹੁੰਚਾਉਣ ਵਾਲਾ ਤੁਹਾਡਾ ਪਸੰਦੀਦਾ ਚੈਨਲ ਪੀਟੀਸੀ ਨਿਊਜ਼ ਜੋ ਕਿ ਤੁਹਾਡੇ ਤੱਕ ਸਿਆਸਤ ਤੋਂ ਲੈ ਕੇ ਪਿੰਡ ਦੀਆਂ ਸੱਥਾਂ ਤੱਕ ਦੀ ਹਰ ਗੱਲ ਪਹੁੰਚਾਉਂਦਾ ਹੈ। ਆਮ ਜਨਤਾ ਦੀ ਆਵਾਜ਼ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦਾ ਹੈ। ਪੀਟੀਸੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦੇ ਲਈ ਇੱਕ ਅਹਿਮ ਖ਼ਬਰ ਹੈ।Vichar Taqrar, a prime debate show on current affairs by Harpreet Singh

Vichar Taqrar, a prime debate show on current affairs by Harpreet Singh

ਹਰਪ੍ਰੀਤ ਸਿੰਘ ਸਾਹਨੀ ਵੱਲੋਂ ਹੋਸਟ ਕੀਤੇ ਜਾਂਦੇ ਪੀਟੀਸੀ ਨਿਊਜ਼ ਚੈਨਲ ‘ਤੇ ਚੱਲਣ ਵਾਲੇ ਵਿਚਾਰ ਤਕਰਾਰ ਵਿਚ ਦੇਸ਼ ਅਤੇ ਦੇਸ਼ ਦੀ ਜਨਤਾ ਦੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਪਹਿਲ ਦੇ ਅਧਾਰ ‘ਤੇ ਹਰ ਮੁੱਦਾ ਚੁੱਕਦਾ ਹੈ , ਸਰਕਾਰ ਤੱਕ ਤੁਹਾਡੀ ਹਰ ਗੱਲ ਨੂੰ ਪਹੁੰਚਾਉਂਦਾ ਹੈ , ਇਸੇ ਤਹਿਤ ਅੱਜ ਪੀਟੀਸੀ ਨਿਊਜ਼ ਚੈਨਲ ਦੇ ਪ੍ਰੋਗਰਾਮ ਨੂੰ ਵਿਚਾਰ ਤਕਰਾਰ ਪ੍ਰੋਗਰਾਮ ਨੂੰ ਨੋਰਥ ਇੰਡੀਆ ਦਾ ਸਰਬੋਤਮ ਵਰਤਮਾਨ ਮਾਮਲਿਆਂ ਦੇ ਪ੍ਰੋਗਰਾਮ 'Best Current Affairs Programme- Northern Region' ਵਜੋਂ ਚੁਣਿਆ ਗਿਆ ਹੈ।'Best Current Affairs Programme- Northern Region'.

'Best Current Affairs Programme- Northern Region'.ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਦੌਰਾਨ ਕੀਤੀ ਗਈ ਗਰਾਉਂਡ ਜ਼ੀਰੋ ਤੋਂ ਰਿਪੋਰਟਿੰਗ ਕਰਨ ਅਤੇ ਕੋਰੋਨਾ ਮਹਾਮਾਰੀ ਦੀ ਇਕ ਇਕ ਖਬਰ ਤੇ ਸੱਚ ਦਿਖਾਉਣ ਤਹਿਤ ENBA Awards ਸਨਮਾਨ ਹਾਸਿਲ ਹੋਇਆ ਹੈ। ਜਿਸ ਦੇ ਲਈ ਪੀਟੀਸੀ ਆਪਣੇ ਦਰਸ਼ਕਾਂ ਦਾ ਧਨਵਾਦ ਕਰਦਾ ਹੈ।

ਪੀਟੀਸੀ ਨਿਊਜ਼ ਇੱਕ ਅਜਿਹਾ ਚੈਨਲ ਹੈ,ਜਿੱਥੇ ਪੰਜਾਬ ਸਮੇਤ ਦੇਸ਼ -ਵਿਦੇਸ਼ ਦੇ ਭਖਵੇਂ ਮੁੱਦਿਆਂ ‘ਤੇ ਹਰ ਰੋਜ਼ ਡਿਬੇਟ ਹੁੰਦੀ ਹੈ ਅਤੇ ਵੱਖ -ਵੱਖ ਬੁਲਾਰੇ ਆਪਣੀ ਗੱਲ ਰੱਖਦੇ ਹਨ। ਇਸ ਦੌਰਾਨ ਗਰਾਉਂਡ ਜ਼ੀਰੋ ਤੋਂ ਲੈ ਕੇ ਸਿਆਸਤ ਤੱਕ ਹਰ ਮੁੱਦੇ ‘ਤੇ ਤਿੱਖੀ ਬਹਿਸ ਹੁੰਦੀ ਅਤੇ ਚਰਚਾ ਹੁੰਦੀ ਹੈ।

ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਪੰਜਾਬੀ ਟੈਲੀਵਿਜ਼ਨ ਨੈੱਟਵਰਕ ਪੀਟੀਸੀ ਦੀ ਪਹੁੰਚ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਤਕ ਹੈ। ਦੁਨੀਆ ਭਰ ‘ਚ ਵੱਸਦੇ ਪੰਜਾਬੀਆਂ ਤੱਕ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਮਹਿਕ ਨੂੰ ਪਹੁੰਚਾਉਣ ਵਾਲੇ ਪੀਟੀਸੀ ਨੈੱਟਵਰਕ ਵੱਲੋਂ ਲਗਾਤਾਰ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Related Post