ਭਗੌੜੇ ਸ਼ਰਾਬ ਕਾਰੋਬਾਰੀ ਵਿਜੇਮਾਲਿਆ ਨੂੰ ਲੱਗਿਆ ਵੱਡਾ ਝਟਕਾ, ਲੰਡਨ ਕੋਰਟ ਨੇ ਜਾਰੀ ਕੀਤੇ ਇਹ ਨਿਰਦੇਸ਼!!

By  Jashan A December 10th 2018 07:19 PM -- Updated: December 10th 2018 07:31 PM

ਭਗੌੜੇ ਸ਼ਰਾਬ ਕਾਰੋਬਾਰੀ ਵਿਜੇਮਾਲਿਆ ਨੂੰ ਲੱਗਿਆ ਵੱਡਾ ਝਟਕਾ, ਲੰਡਨ ਕੋਰਟ ਨੇ ਜਾਰੀ ਕੀਤੇ ਇਹ ਨਿਰਦੇਸ਼!!,ਭਗੌੜੇ ਸ਼ਰਾਬ ਕਾਰੋਬਾਰੀ ਵਿਜੇਮਾਲਿਆ 'ਤੇ ਫੈਸਲਾ ਦਿੰਦੇ ਹੋਏ ਲੰਡਨ ਕੋਰਟ ਵਲੋਂ ਉਸ ਦੀ ਭਾਰਤ ਨੂੰ ਹਵਾਲਗੀ ਦੇ ਨਿਰਦੇਸ਼ ਦਿੱਤੇ ਹਨ। ਯੂਨਾਈਟਿਡ ਕਿੰਗਡਮ ਕੋਰਟ ਨੇ ਅੱਜ ਵਿਜੇ ਮਾਲਿਆ ਦੀ ਹਵਾਲਗੀ ਦੇ ਹੁਕਮ ਦਿੱਤੇ ਹਨ।

vijay maliya ਭਗੌੜੇ ਸ਼ਰਾਬ ਕਾਰੋਬਾਰੀ ਵਿਜੇਮਾਲਿਆ ਨੂੰ ਲੱਗਿਆ ਵੱਡਾ ਝਟਕਾ, ਲੰਡਨ ਕੋਰਟ ਨੇ ਜਾਰੀ ਕੀਤੇ ਇਹ ਨਿਰਦੇਸ਼!!

ਮਾਲਿਆ ਦਾ ਸਪੁਰਦਗੀ ਨੋਟਿਸ ਹੁਣ ਯੂ.ਕੇ. ਦੇ ਗ੍ਰਹਿ ਸਕੱਤਰ ਨੂੰ ਭੇਜਿਆ ਜਾਣਾ ਹੈ।ਮਾਲਿਆ ਆਦੇਸ਼ ਦੇ ਵਿਰੁੱਧ 14 ਦਿਨ ਦੇ ਅੰਦਰ-ਅੰਦਰ ਅਪੀਲ ਕਰ ਸਕਦਾ ਹੈ।

vijay maliya ਭਗੌੜੇ ਸ਼ਰਾਬ ਕਾਰੋਬਾਰੀ ਵਿਜੇਮਾਲਿਆ ਨੂੰ ਲੱਗਿਆ ਵੱਡਾ ਝਟਕਾ, ਲੰਡਨ ਕੋਰਟ ਨੇ ਜਾਰੀ ਕੀਤੇ ਇਹ ਨਿਰਦੇਸ਼!!

ਜ਼ਿਕਰਯੋਗ ਹੈ ਕਿ ਮਾਲਿਆ ਨੇ ਤਕਰੀਬਨ 9000 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਕਰਨੀ ਹੈ, ਜਿਸ ਤੋਂ ਭੱਜ ਕੇ ਉਹ ਲੰਡਨ ਚਲਿਆ ਗਿਆ ਸੀ। ਇਸ ਤੋਂ ਇਲਾਵਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਧੋਖਾਧੜੀ ਅਤੇ ਅਤੇ ਲੋਨ ਫੰਡਾਂ 'ਚ ਵੀ ਹੇਰਾ-ਫੇਰੀ ਦੇ ਇਲਜ਼ਾਮ ਮਾਲ਼ਿਆ 'ਤੇ ਲੱਗੇ ਹਨ।

ਹੋਰ ਪੜ੍ਹੋ: ਪੰਜਾਬ ਸਰਕਾਰ ਨੇ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੂੰ ਗੰਨਾ ਪੀੜਣ ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਦਿੱਤੇ ਹੁਕਮ

vijay maliya ਭਗੌੜੇ ਸ਼ਰਾਬ ਕਾਰੋਬਾਰੀ ਵਿਜੇਮਾਲਿਆ ਨੂੰ ਲੱਗਿਆ ਵੱਡਾ ਝਟਕਾ, ਲੰਡਨ ਕੋਰਟ ਨੇ ਜਾਰੀ ਕੀਤੇ ਇਹ ਨਿਰਦੇਸ਼!!

ਮਾਰਚ 2016 ਵਿਚ ਉਹ ਕਰਜ਼ੇ ਦੀ ਅਦਾਇਗੀ ਕੀਤੇ ਬਿਨ੍ਹਾਂ ਯੂ.ਕੇ ਭੱਜ ਗਿਆ ਸੀ।

vijay maliya ਭਗੌੜੇ ਸ਼ਰਾਬ ਕਾਰੋਬਾਰੀ ਵਿਜੇਮਾਲਿਆ ਨੂੰ ਲੱਗਿਆ ਵੱਡਾ ਝਟਕਾ, ਲੰਡਨ ਕੋਰਟ ਨੇ ਜਾਰੀ ਕੀਤੇ ਇਹ ਨਿਰਦੇਸ਼!!

ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਨਿਰਦੇਸ਼ ਦਾ ਸਵਾਗਤ ਕਰਦਿਆਂ ਟਵੀਟ ਕੀਤਾ ਹੈ। ਇਸ ਤੋਂ ਇਲਾਵਾ ਸੀ ਬੀ ਆਈ ਨੇ ਵੀ ਚੀਫ ਮੈਜਿਸਟਰੇਟ ਜੱਜ ਐਮਾ ਅਰਬੂਥਨੋਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਯੂਕੇ ਦੇ ਗ੍ਰਹਿ ਸਕੱਤਰ ਸਾਜਿਦ ਵੱਲੋਂ ਹੁਣ ਫੈਸਲੇ ਦੇ ਆਧਾਰ 'ਤੇ ਇਕ ਆਦੇਸ਼ ਪਾਸ ਕੀਤਾ ਜਾਵੇਗਾ।

ਹੋਰ ਪੜ੍ਹੋ: ਹੀਰਿਆਂ ਨਾਲ ਜੜ੍ਹੇ ਇਸ ਜਹਾਜ਼ ਦੀ ਤਸਵੀਰ ਦੀ ਸੱਚਾਈ ਆਈ ਸਾਹਮਣੇ, ਪੜ੍ਹੋ ਖ਼ਬਰ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 62 ਸਾਲਾ ਮਾਲਿਆ ਨੇ ਬੀਤੇ ਹਫਤੇ ਹੀ ਟਵੀਟ ਕਰਦਿਆਂ ਕਿਹਾ ਸੀ ਕਿ "ਮੈਂ ਰਕਮ ਦਾ 100 ਪ੍ਰਤੀਸ਼ਤ ਵਾਪਸ ਕਰਨ ਦੀ ਪੇਸ਼ਕਸ਼ ਕਰਦਾ ਹਾਂ"।

-PTC News

Related Post