ਹੀਰਿਆਂ ਨਾਲ ਜੜ੍ਹੇ ਇਸ ਜਹਾਜ਼ ਦੀ ਤਸਵੀਰ ਦੀ ਸੱਚਾਈ ਆਈ ਸਾਹਮਣੇ, ਪੜ੍ਹੋ ਖ਼ਬਰ

emirates
ਹੀਰਿਆਂ ਨਾਲ ਜੜ੍ਹੇ ਇਸ ਜਹਾਜ਼ ਦੀ ਤਸਵੀਰ ਦੀ ਸੱਚਾਈ ਆਈ ਸਾਹਮਣੇ, ਪੜ੍ਹੋ ਖ਼ਬਰ

ਹੀਰਿਆਂ ਨਾਲ ਜੜ੍ਹੇ ਇਸ ਜਹਾਜ਼ ਦੀ ਤਸਵੀਰ ਦੀ ਸੱਚਾਈ ਆਈ ਸਾਹਮਣੇ, ਪੜ੍ਹੋ ਖ਼ਬਰ,ਕਈ ਚੀਜਾਂ ਸੋਸ਼ਲ ਮੀਡੀਆ ‘ਤੇ ਕੁਝ ਕੁ ਮਿੰਟਾਂ ‘ਚ ਇੰਨੀਆਂ ਵਾਇਰਲ ਹੋ ਜਾਂਦੀਆਂ ਹਨ ਕਿ ਲੋਕ ਦੁਵਿਧਾ ‘ਚ ਪੈ ਜਾਂਦੇ ਹਨ। ਜਿਸ ਤੋਂ ਬਾਅਦ ਲੋਕ ਸੱਚ ਜਾਣਨ ਲਈ ਉਤਾਵਲੇ ਹੋ ਜਾਂਦੇ ਹਨ। ਅਜਿਹੀ ਹੀ ਇੱਕ ਖ਼ਬਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

emirates
ਹੀਰਿਆਂ ਨਾਲ ਜੜ੍ਹੇ ਇਸ ਜਹਾਜ਼ ਦੀ ਤਸਵੀਰ ਦੀ ਸੱਚਾਈ ਆਈ ਸਾਹਮਣੇ, ਪੜ੍ਹੋ ਖ਼ਬਰ

ਜਿਥੇ ਇੱਕ ਜਹਾਜ਼ ਦੀ ਤਸਵੀਰ ਨੇ ਲੋਕਾਂ ਨੂੰ ਆਕਰਸ਼ਿਤ ਕਰਨ ਤੋਂ ਇਲਾਵਾ ਵੱਡੀ ਉਲਝਣ ‘ਚ ਪਾ ਦਿੱਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ ‘ਚ ਅਮੀਰਾਤ ਜਹਾਜ਼ ਰਨਵੇਅ ‘ਤੇ ਦਿਖਾਈ ਦਿੰਦਾ ਹੈ ਅਤੇ ਲੱਗਦਾ ਹੈ ਕਿ ਇਹ ਉਡਾਨ ਦੀ ਤਿਆਰੀ ਕਰ ਰਿਹਾ ਹੈ। ਦੱਸ ਦੇਈਏ ਕਿ ਇਹ ਤਸਵੀਰ ਅਮੀਰਾਤ ਦੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੀ ਗਈ ਹੈ।

ਹੋਰ ਪੜ੍ਹੋ:ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਜਾਰੀ, ਜਾਣੋ ਅੱਜ ਦੇ ਰੇਟ

emirates
ਹੀਰਿਆਂ ਨਾਲ ਜੜ੍ਹੇ ਇਸ ਜਹਾਜ਼ ਦੀ ਤਸਵੀਰ ਦੀ ਸੱਚਾਈ ਆਈ ਸਾਹਮਣੇ, ਪੜ੍ਹੋ ਖ਼ਬਰ

ਇਸ ਜਹਾਜ਼ ‘ਚ ਸਭ ਵੱਡੀ ਆਕਰਸ਼ਿਤ ਕਰਨ ਵਾਲੀ ਗੱਲ ਇਹ ਹੈ ਕਿ ਜਹਾਜ਼ ‘ਚ ਹੀਰੇ ਹੀ ਹੀਰੇ ਜੜ੍ਹੇ ਹੋਏ ਦਿਖਾਈ ਦੇ ਰਹੇ ਹਨ। ਅਤੇ ਪੂਰੀ ਤਰ੍ਹਾਂ ਜਗਮਗਾ ਰਹੇ ਹਨ। ਹਾਲਾਂਕਿ ਇਹ ਹਵਾਈ ਜਹਾਜ਼ ਇੱਕ ਤਸਵੀਰ ਹੈ ਜਿਸ ਨੂੰ ਸਰਬ ਸ਼ਕੀਲ ਵੱਲੋਂ ਬਣਾਈ ਗਈ ਹੈ।

ਹੋਰ ਪੜ੍ਹੋ:ਬੁਲੇਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, 22 ਦਸੰਬਰ ਨੂੰ ਸਰਕਾਰ ਦੇ ਸਕਦੀ ਹੈ ਇਹ ਖ਼ਾਸ ਤੋਹਫਾ

ਇਸ ਤਰ੍ਹਾਂ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ ਵਾਇਰਲ ਹੋਈਆਂ ਹਨ ਪਰ ਇਸ ਤਸਵੀਰ ਦੇ ਵਾਇਰਲ ਹੁੰਦੇ ਹੀ ਸਭ ਦੇ ਹੋਸ਼ ਉੱਡ ਗਏ ਅਤੇ ਹਰ ਕੋਈ ਉਤਾਵਲਾ ਸੀ ਇਸ ਜਹਾਜ਼ ਨੂੰ ਦੇਖਣ ਲਈ।

-PTC News