ਵਾਇਰਲ ਹੋਈ ਵੀਡੀਓ ਤੋਂ ਅੱਤਵਾਦੀ ਸਮਝ ਕੇ ਫੜ੍ਹੇ ਗਏ ਵਿਅਕਤੀ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ!

By  Joshi November 29th 2017 08:35 PM

viral video terrorist truth: ਪਿਛਲੇ ਦਿਨੀਂ ਤਰਰਤਾਰਨ ਤੋਂ ਫੜ੍ਹੇ ਗਏ ਸ਼ੱਕੀ ਅਪਰਾਧੀ, ਜਿਸਨੂੰ ਕਿ ਅੱਤਵਾਦੀ ਸਮਝ ਕੇ ਹਿਰਾਸਤ 'ਚ ਲਿਆ ਗਿਆ ਸੀ ਦਾ ਸੱੱਚ ਸਾਹਮਣੇ ਆਉਣ 'ਤੇ ਸਾਰਿਆਂ ਨੂੰ ਹੈਰਾਨਗੀ ਹੋ ਗਈ ਹੈ। ਦਰਅਸਲ, ਇਹ ਵਿਅਕਤੀ ਕੋਈ ਅੱਤਵਾਦੀ ਨਹੀਂ ਬਲਕਿ ਇੱਕ ਆਸ਼ਿਕ ਨਿਕਲਿਆ ਜੋ ਕਿ ਪਿਆਰ 'ਚ ਪੈ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ। ਇਹ ਵਿਅਕਤੀ ਤਰਤਾਰਨ ਦੇ ਪੱਟੀ ਰੋਡ ਤੋਂ ਫੜਿਆ ਗਿਆ ਸੀ। ਇਸ ਨੂੰ ਇੱਕ ਤਰਫਾ ਪਿਆਰ ਨੇ ਕਿਸ ਕਦਰ ਪਾਗਲ ਬਣਾ ਦਿੱਤਾ ਸੀ ਕਿ ਇਹ ਇੱਕ ਲੜਕੀ ਦੇ ਪਤੀ ਦਾ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਸੀ। ਵਾਇਰਲ ਹੋਈ ਵੀਡੀਓ ਤੋਂ ਅੱਤਵਾਦੀ ਸਮਝ ਕੇ ਫੜ੍ਹੇ ਗਏ ਵਿਅਕਤੀ ਦਾ ਸੱਚ ਆਇਆ ਸਾਹਮਣੇ!ਸ਼ੱਕ ਦੇ ਆਧਾਰ 'ਤੇ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਉਸ ਕੋਲੋ ਇਕ ਪਿਸਤਲ, ਦੋ ਮੈਗਜ਼ੀਨ, ਇਕ ਮੋਬਾਇਲ ਅਤੇ ਇਕ ਦੂਰਬੀਨ ਬਰਮਾਦ ਕੀਤੀ ਗਈ ਸੀ। ਡੀ. ਐੱਸ. ਪੀ. ਡੀ ਅਸ਼ਵਨੀ ਕੁਮਾਰ ਮੁਤਾਬਕ ਇਹ ਵਿਅਕਤੀ ਮੁਜ਼ਫਰਪੁਰ ਦਾ ਰਹਿਣ ਵਾਲਾ ਹੈ, ਜਿਸਦਾ ਨਾਮ ਸੁਰੇਸ਼ ਸ਼੍ਰੀਵਾਸਤਵ ਪੁੱਤਰ ਜਗਦੇਵ ਸ਼੍ਰੀਵਾਸਤਵ ਹੈ। ਉਹ ਮੁੰਬਈ ਦੀ ਫਿਲਮ ਇੰਡਸਟ੍ਰਰੀ 'ਚ ਬਤੌਰ ਅਕਾਉਂਟੈਂਟ ਕੰਮ ਕਰਦਾ ਸੀ, ਜਿੱਥੇ ਕਿ ਇਕ ਲੜਕੀ ਆਪਣੇ ਭੈਣ ਭਰਾ ਨਾਲ ਫਿਲਮ ਇੰਡਸਟ੍ਰਰੀ 'ਚ ਆਪਣੀ ਕਿਸਮਤ ਅਜਮਾਉਣ ਗਈ ਸੀ। ਵਾਇਰਲ ਹੋਈ ਵੀਡੀਓ ਤੋਂ ਅੱਤਵਾਦੀ ਸਮਝ ਕੇ ਫੜ੍ਹੇ ਗਏ ਵਿਅਕਤੀ ਦਾ ਸੱਚ ਆਇਆ ਸਾਹਮਣੇ!viral video terrorist truth: ਉਥੇ ਹੀ ਇਹਨਾਂ ਦੋਵਾਂ ਦੀ ਮੁਲਾਕਤਾ ਹੋਈ ਜਿੱਥੇ ਸੁਰੇਸ਼ ਨੇ ਇਕ ਤਰਫਾ ਪਿਆਰ ਦੇ ਚਲਦੇ ਲੜਕੀ ਤੋਂ ਰਿਸ਼ਤਾ ਮੰਗਿਆ ਪਰ ਲੜਕੀ ਨੇ ਇਨਕਾਰ ਕਰ ਦਿੱਤਾ ਅਤੇ ਉਥੋਂ ਵਾਪਿਸ ਆ ਗਈ। ਵਾਇਰਲ ਹੋਈ ਵੀਡੀਓ ਤੋਂ ਅੱਤਵਾਦੀ ਸਮਝ ਕੇ ਫੜ੍ਹੇ ਗਏ ਵਿਅਕਤੀ ਦਾ ਸੱਚ ਆਇਆ ਸਾਹਮਣੇ!ਇੱਥੇ ਆ ਕੇ ਉਸਦਾ ਵਿਆਹ ਇਕ ਅਧਿਆਪਕ ਨਾਲ ਹੋ ਗਿਆ, ਜੋ ਕਿ ਸੁਰੇਸ਼ ਨੂੰ ਗਵਾਰਾ ਨਹੀਂ ਸੀ। ਉਸਨੇ ਲੜਕੀ ਦੇ ਪਤੀ ਨੂੰ ਮਾਰਨ ਦੀ ਯੋਜਨਾ ਬਣਾਈ ਤੇ ਤਰਨਤਾਰਨ ਆ ਗਿਆ, ਜਿੱਥੇ ਉਹ ਇਕ ਹਫਤੇ ਤੋਂ ਉਹ ਲੜਕੀ ਦੇ ਪਤੀ ਦਾ ਪਿੱਛਾ ਕਰ ਰਿਹਾ ਸੀ। ਲੋਕਾਂ ਵੱਲੋਂ ਉਸਨੂੰ ਸ਼ੱਕ ਦੇ ਆਧਾਰ 'ਤੇ ਅੱਤਵਾਦੀ ਸਮਝ ਕੇ ਕਾਬੂ ਕਰ ਲਿਆ ਗਿਆ। ਵਾਇਰਲ ਹੋਈ ਵੀਡੀਓ ਤੋਂ ਅੱਤਵਾਦੀ ਸਮਝ ਕੇ ਫੜ੍ਹੇ ਗਏ ਵਿਅਕਤੀ ਦਾ ਸੱਚ ਆਇਆ ਸਾਹਮਣੇ!ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਨਾਲ ਪੁਲਿਸ ਨੂੰ ਭਾਜੜਾਂ ਪੈ ਗਈਆਂ ਅਤੇ ਉਹਨਾਂ ਨੇ ਤੁਰੰਤ ਇਸਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਜਾਂਚ ਪੜਤਾਲ ਚੱਲ ਰਹੀ ਹੈ। —PTC News

Related Post