ਕਾਂਗਰਸ ਦੀ ਧੱਕੇਸ਼ਾਹੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਤੇ ਵੋਟਰਾਂ ਦੀ ਮਿਹਨਤ ਸਦਕਾ ਮਿਲੀ ਵੱਡੀ ਜਿੱਤ

By  Jagroop Kaur February 17th 2021 05:28 PM

ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਨਗਰ ਕੌਂਸਲ ਮਜੀਠਾ ’ਤੇ ਇਕ ਵਾਰ ਮੁੜ ਅਕਾਲੀ ਦਲ ਦਾ ਕਬਜ਼ਾ ਹੋਇਆ ਹੈ। ਜਿਸ ਵਿਚ ਨਗਰ ਕੌਂਸਲ ਮਜੀਠਾ ਦੀਆਂ ਹੋਈਆਂ ਚੋਣਾਂ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਵਿਚ ਹੋਇਆ। ਇਸ ’ਤੇ ਮਜੀਠਾ ਦੀਆਂ 13 ਵਾਰਡਾਂ ਦੇ ਆਏ ਨਤੀਜਿਆਂ ਮੁਤਾਬਕ ਅਕਾਲੀ ਦਲ 10 ਵਾਰਡਾਂ ’ਤੇ, ਕਾਂਗਰਸ 2 ਵਾਰਡਾਂ ’ਤੇ ਅਤੇ 1 ਵਾਰਡ ’ਤੇ ਆਜ਼ਾਦ ਉਮੀਤਵਾਰ ਜੇਤੂ ਰਿਹਾ ਹੈ

ਉਥੇ ਹੀ ਇਸ ਤੋਂ ਬਾਅਦ ਬਿਕਰਮ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਥੇ ਉਹਨਾਂ ਅਕਾਲੀ ਵਰਕਰਾਂ ਅਤੇ ਉਹਨਾਂ ਵਰਕਰਨਾ ਦਾ ਧਨਵਾਦ ਕੀਤਾ ਜਿੰਨਾ ਨੇ ਸੱਚਾਈ ਅਤੇ ਬਿਨਾਂ ਭੇਦ ਭਾਵ ਦੇ ਚੋਣਾਂ ਨੂੰ ਨੇਪਰੇ ਚੜ੍ਹਿਆ | ਭਿਖਵਿੰਡ ਚ ਅਕਾਲੀ ਉਮੀਦਵਾਰਾਂ ਤੇ 307 ਦੇ ਪਰਚੇ ਕੀਤੇ ਗਏ |ਇਨ੍ਹਾਂ ਚੋਣਾਂ ਨੇ ਇਕ ਗੱਲ ਸਾਫ ਕਰ ਦਿੱਤੀ ਹੈ ਕਿ 2022 ਦੀਆਂ ਚੋਣਾਂ ਚ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਚ ਹੋਵੇਗਾ |

 ਹੋਰ ਪੜ੍ਹੋ :Municipal Election Results : ਨਵਾਂਸ਼ਹਿਰ ਮਿਊਂਸਪਲ ਚੋਣਾਂ ‘ਚ ਇਨ੍ਹਾਂ 19 ਉਮੀਦਵਾਰਾਂ ਨੇ ਮਾਰੀ ਬਾਜ਼ੀ

 ਇਸ ਮੌਕੇ ਮਜੀਠੀਆ ਨੇ ਦਿਨਕਰ ਗੁਪਤਾ ਅਤੇ ਪੰਜਾਬ ਪੁਲਿਸ ਅਤੇ ਵਿੰਨੀ ਮਹਾਜਨ ਨੂੰ ਵਧਾਈ ਜਿਹੜਾ ਕੱਮ ਸੋਨੀਆ ਅਤੇ ਰਾਹੁਲ ਗਾਂਧੀ ਨਹੀਂ ਕਰ ਸਕੇ ਉਹ ਪੰਜਾਬ ਪੁਲਿਸ ਨੇ ਕੀਤਾ | ਉਹਨਾਂ ਕਿਹਾ ਕਿ ਜੋ ਇਹਨਾਂ ਅਫਸਰਾਂ ਨੇ ਜੇਕਰ ਲੋਕਾਂ ਨੂੰ ਧਮਕਾਇਆ ਨਾ ਹੁੰਦਾ ਅਤੇ ਵਰਗਲਾਇਆ ਨਾ ਹੁੰਦਾ ਤਾਂ ਜਿੰਨੀ ਜਿੱਤ ਕਾਂਗਰਸ ਨੂੰ ਮਿਲੀ ਉਹ ਵੀ ਨਹੀਂ ਮਿਲਣੀ ਸੀ।Mukerian 15 wards Municipal Election Results 2021 declared

ਹੋਰ ਪੜ੍ਹੋ :Municipal Election Results : ਮੁਕੇਰੀਆਂ ਨਗਰ ਕੌਂਸਲ ਚੋਣਾਂ ਦੇ ਐਲਾਨੇ ਗਏ ਨਤੀਜੇ

ਬਿਕਰਮ ਮਜੀਠੀਆ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਜਿੱਤ ਲਈ ਵੋਟਰਾਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਯੋਗ ਲਫ਼ਜ਼ ਨਹੀਂ ਦਿਨਕਰ ਗੁਪਤਾ ਅਤੇ ਪੰਜਾਬ ਪੁਲਿਸ ਅਤੇ ਵਿੰਨੀ ਮਹਾਜਨ ਨੂੰ ਵਧਾਈ ਇਥੇ ਤੰਜ ਕਸਦੇ ਹੋਏ ਉਹਨਾਂ ਕਿਹਾ ਕਿ ਜਿਹੜਾ ਕੰਮ ਸੋਨੀਆ ਅਤੇ ਰਾਹੁਲ ਗਾਂਧੀ ਨਹੀਂ ਕਰ ਸਕੇ ਉਹ ਪੰਜਾਬ ਪੁਲਿਸ ਨੇ ਕੀਤਾ ਜੇ ਅਫਸਰ ਸਾਹਿਬਾਨ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਦੇ ਤਾਂ ਸ਼ਾਇਦ ਇਹ ਨਤੀਜੇ ਨਾ ਆਉਂਦੇ ਚਰਨਜੀਤ ਚੰਨੀ ਦਾ ਭਰਾ ਅਤੇ ਕਾਂਗਰਸੀ ਵਿਧਾਇਕ ਹਰਜੋਤ ਕਮਲ ਦੀ ਪਤਨੀ ਦੀ ਹੋਈ ਹਾਰ 'ਤੇ ਵੀ ਬੋਲੇ।ਇਨ੍ਹਾਂ ਚੋਣਾਂ ਨੇ ਇਕ ਗੱਲ ਸਾਫ ਕਰ ਦਿੱਤੀ ਹੈ ਕਿ 2022 ਦੀਆਂ ਚੋਣਾਂ ਚ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਚ ਹੋਵੇਗਾ | ਅੰਮ੍ਰਿਤਸਰ ਦੇ ਵਾਰਡ ਨੰਬਰ ਚ ਅਕਾਲੀ ਦਲ ਦੀ ਸਥਿਤੀ ਚ ਹੋਇਆ ਵੱਡਾ ਸੁਧਾਰ | ਅਕਾਲੀ ਦਲ ਮੁੱਖ ਵਿਰੋਧੀ ਧਿਰ ਬਣ ਕੇ ਉਭਰਿਆ ਹੈ। ਪਿਛਲੇ ਰਿਕਾਰਡ ਅਨੁਸਾਰ ਨਗਰ ਕੌਂਸਲ ਚੋਣਾਂ ਚ ਦੂਸਰੇ ਨੰਬਰ ਤੇ ਆਉਣ ਵਾਲੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਚ ਜਿੱਤ ਹਾਸਿਲ ਕੀਤੀ ਹੈ। ਪੰਜਾਬ ਦੇ 70 ਪ੍ਰਤੀਸ਼ਤ ਲੋਕ ਸਿੱਧੇ ਅਸਿੱਧੇ ਤੌਰ ਤੇ ਖੇਤੀ ਨਾਲ ਜੁੜੇ ਹਨ | ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਚ ਸਪਸ਼ਟ ਸਟੈਂਡ ਲਿਆ।

Related Post