ਕਾਂਗਰਸ ਦੀ ਧੱਕੇਸ਼ਾਹੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਤੇ ਵੋਟਰਾਂ ਦੀ ਮਿਹਨਤ ਸਦਕਾ ਮਿਲੀ ਵੱਡੀ ਜਿੱਤ
ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਨਗਰ ਕੌਂਸਲ ਮਜੀਠਾ ’ਤੇ ਇਕ ਵਾਰ ਮੁੜ ਅਕਾਲੀ ਦਲ ਦਾ ਕਬਜ਼ਾ ਹੋਇਆ ਹੈ। ਜਿਸ ਵਿਚ ਨਗਰ ਕੌਂਸਲ ਮਜੀਠਾ ਦੀਆਂ ਹੋਈਆਂ ਚੋਣਾਂ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਵਿਚ ਹੋਇਆ। ਇਸ ’ਤੇ ਮਜੀਠਾ ਦੀਆਂ 13 ਵਾਰਡਾਂ ਦੇ ਆਏ ਨਤੀਜਿਆਂ ਮੁਤਾਬਕ ਅਕਾਲੀ ਦਲ 10 ਵਾਰਡਾਂ ’ਤੇ, ਕਾਂਗਰਸ 2 ਵਾਰਡਾਂ ’ਤੇ ਅਤੇ 1 ਵਾਰਡ ’ਤੇ ਆਜ਼ਾਦ ਉਮੀਤਵਾਰ ਜੇਤੂ ਰਿਹਾ ਹੈ
ਉਥੇ ਹੀ ਇਸ ਤੋਂ ਬਾਅਦ ਬਿਕਰਮ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਥੇ ਉਹਨਾਂ ਅਕਾਲੀ ਵਰਕਰਾਂ ਅਤੇ ਉਹਨਾਂ ਵਰਕਰਨਾ ਦਾ ਧਨਵਾਦ ਕੀਤਾ ਜਿੰਨਾ ਨੇ ਸੱਚਾਈ ਅਤੇ ਬਿਨਾਂ ਭੇਦ ਭਾਵ ਦੇ ਚੋਣਾਂ ਨੂੰ ਨੇਪਰੇ ਚੜ੍ਹਿਆ | ਭਿਖਵਿੰਡ ਚ ਅਕਾਲੀ ਉਮੀਦਵਾਰਾਂ ਤੇ 307 ਦੇ ਪਰਚੇ ਕੀਤੇ ਗਏ |ਇਨ੍ਹਾਂ ਚੋਣਾਂ ਨੇ ਇਕ ਗੱਲ ਸਾਫ ਕਰ ਦਿੱਤੀ ਹੈ ਕਿ 2022 ਦੀਆਂ ਚੋਣਾਂ ਚ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਚ ਹੋਵੇਗਾ |

ਇਨ੍ਹਾਂ ਚੋਣਾਂ ਨੇ ਇਕ ਗੱਲ ਸਾਫ ਕਰ ਦਿੱਤੀ ਹੈ ਕਿ 2022 ਦੀਆਂ ਚੋਣਾਂ ਚ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਚ ਹੋਵੇਗਾ | ਅੰਮ੍ਰਿਤਸਰ ਦੇ ਵਾਰਡ ਨੰਬਰ ਚ ਅਕਾਲੀ ਦਲ ਦੀ ਸਥਿਤੀ ਚ ਹੋਇਆ ਵੱਡਾ ਸੁਧਾਰ | ਅਕਾਲੀ ਦਲ ਮੁੱਖ ਵਿਰੋਧੀ ਧਿਰ ਬਣ ਕੇ ਉਭਰਿਆ ਹੈ। ਪਿਛਲੇ ਰਿਕਾਰਡ ਅਨੁਸਾਰ ਨਗਰ ਕੌਂਸਲ ਚੋਣਾਂ ਚ ਦੂਸਰੇ ਨੰਬਰ ਤੇ ਆਉਣ ਵਾਲੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਚ ਜਿੱਤ ਹਾਸਿਲ ਕੀਤੀ ਹੈ। ਪੰਜਾਬ ਦੇ 70 ਪ੍ਰਤੀਸ਼ਤ ਲੋਕ ਸਿੱਧੇ ਅਸਿੱਧੇ ਤੌਰ ਤੇ ਖੇਤੀ ਨਾਲ ਜੁੜੇ ਹਨ | ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਚ ਸਪਸ਼ਟ ਸਟੈਂਡ ਲਿਆ।