ਕੇਂਦਰ ਸਰਕਾਰ ਨੇ ਜਾਰੀ ਕੀਤੀ ਪਾਣੀ ਦੀ ਰੈਂਕਿੰਗ ਰਿਪੋਰਟ, ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਜਾਣੋ ਹੋਰ ਸ਼ਹਿਰਾਂ ਦੀ ਸਥਿਤੀ  

By  Shanker Badra November 16th 2019 08:18 PM

ਕੇਂਦਰ ਸਰਕਾਰ ਨੇ ਜਾਰੀ ਕੀਤੀ ਪਾਣੀ ਦੀ ਰੈਂਕਿੰਗ ਰਿਪੋਰਟ, ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਜਾਣੋ ਹੋਰ ਸ਼ਹਿਰਾਂ ਦੀ ਸਥਿਤੀ:ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਦਿੱਲੀ ਸਮੇਤ ਦੇਸ਼ ਭਰ ਦੇ 21 ਰਾਜਾਂ ਤੋਂ ਲਏ ਗਏ ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਬਹੁਤਾ ਇੰਤਜ਼ਾਰ ਵਾਲੀ ਜਾਂਚ ਰਿਪੋਰਟ ਜਾਰੀ ਕੀਤੀ ਹੈ।  ਕੇਂਦਰੀ ਖਪਤਕਾਰ ਮਾਮਲੇ ਤੇ ਖਾਧ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਇਸ ਨੇ ਪੂਰੇ ਦੇਸ਼ ਦਾ ਸਰਵੇ ਸਿਰਫ ਦਿੱਲੀ ਲਈ ਕੀਤਾ ਸੀ।ਪ੍ਰਦੂਸ਼ਣ ਨਾਲ ਜੂਝ ਰਹੀ ਦਿੱਲੀ ਲਈ ਇਕ ਹੋਰ ਮਾੜੀ ਖ਼ਬਰ ਹੈ।

Water Ranking Report released ,Mumbai tops ranking water quality, Delhi finishes at bottom ਕੇਂਦਰ ਸਰਕਾਰ ਨੇ ਜਾਰੀ ਕੀਤੀ ਪਾਣੀ ਦੀ ਰੈਂਕਿੰਗ ਰਿਪੋਰਟ, ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਜਾਣੋ ਹੋਰ ਸ਼ਹਿਰਾਂ ਦੀ ਸਥਿਤੀ

ਇਸ ਰਿਪੋਰਟ ਮੁਤਾਬਕ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਨੇ 21 ਸ਼ਹਿਰਾਂ ਦੀ ਇਸ ਰੈਂਕਿੰਗ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦਾ ਮਤਲਬ ਹੈ ਕਿ ਦੇਸ਼ 'ਚ ਪੀਣ ਲਈ ਸਭ ਤੋਂ ਵੱਧ ਸ਼ੁੱਧ ਪਾਣੀ ਮੁੰਬਈ ਦਾ ਹੈ। ਉੱਥੇ ਹੀ ਇਸ ਸੂਚੀ 'ਚ ਆਖ਼ਰੀ ਥਾਂ 'ਤੇ ਦੇਸ਼ ਦੀ ਰਾਜਧਾਨੀ ਦਿੱਲੀ ਹੈ। ਇੱਥੋਂ ਦਾ ਪਾਣੀ ਪੀਣ ਦੇ ਲਿਹਾਜ਼ ਨਾਲ ਬਿਲਕੁਲ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਪੀਣ ਵਾਲਾ ਪਾਣੀ ਅਤੇ ਪ੍ਰਦੂਸ਼ਣ ਹੈ।

Water Ranking Report released ,Mumbai tops ranking water quality, Delhi finishes at bottom ਕੇਂਦਰ ਸਰਕਾਰ ਨੇ ਜਾਰੀ ਕੀਤੀ ਪਾਣੀ ਦੀ ਰੈਂਕਿੰਗ ਰਿਪੋਰਟ, ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਜਾਣੋ ਹੋਰ ਸ਼ਹਿਰਾਂ ਦੀ ਸਥਿਤੀ

ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਤਿੰਨ ਪੜਾਵਾਂ ਵਿੱਚ ਜਾਂਚ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਸਾਰੀਆਂ ਰਾਜਧਾਨੀਆਂ ਦੇ ਪਾਣੀ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪੜਾਅ ਵਿੱਚ, ਸਮਾਰਟ ਸਿਟੀ ਦੇ ਪਾਣੀ ਦੀ ਜਾਂਚ ਕੀਤੀ ਜਾਵੇਗੀ ਅਤੇ ਤੀਜੇ ਪੜਾਅ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਪੀਣ ਵਾਲੇ ਪਾਣੀ ਦੀ ਪਰਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਅਸੀਂ 2024 ਤੱਕ ਹਰ ਘਰ ਨੂੰ ਸਾਫ ਪਾਣੀ ਮੁਹੱਈਆ ਕਰਵਾਵਾਂਗੇ। ਸਾਡੀ ਸਰਕਾਰ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ।

Water Ranking Report released ,Mumbai tops ranking water quality, Delhi finishes at bottom ਕੇਂਦਰ ਸਰਕਾਰ ਨੇ ਜਾਰੀ ਕੀਤੀ ਪਾਣੀ ਦੀ ਰੈਂਕਿੰਗ ਰਿਪੋਰਟ, ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਜਾਣੋ ਹੋਰ ਸ਼ਹਿਰਾਂ ਦੀ ਸਥਿਤੀ

ਕੇਂਦਰੀ ਮੰਤਰੀ ਨੇ ਕਿਹਾ ਕਿ ਕੁਆਲਿਟੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ ਕਿ ਦਿੱਲੀ ਦਾ ਪਾਣੀ ਖਰਾਬ ਹੈ। ਅਸੀਂ ਕਿਸੇ ਵੀ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾ ਰਹੇ ਪਰ ਦਿੱਲੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਇਸ ਮੁੱਦੇ 'ਤੇ ਰਾਜਨੀਤੀ ਨਹੀਂ ਕਰ ਰਹੇ, ਬਲਕਿ ਸਾਡਾ ਉਦੇਸ਼ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਾ ਹੈ।ਜਿੰਨਾ ਚਿਰ ਸਾਡੇ ਕੋਲ ਇੱਕ ਮੰਤਰਾਲਾ ਹੈ, ਲੋਕਾਂ ਕੋਲ ਸਾਫ ਪਾਣੀ ਪੀਣ ਦਾ ਸਿਸਟਮ ਹੋਣਾ ਚਾਹੀਦਾ ਹੈ ,ਜੋ ਵੀ ਰਾਜ ਸਰਕਾਰ ਸਾਡੇ ਤੋਂ ਮਦਦ ਚਾਹੁੰਦਾ ਹੈ, ਉਹ ਸਾਡੇ ਤੋਂ ਲੈ ਸਕਦੀ ਹੈ।

Water Ranking Report released ,Mumbai tops ranking water quality, Delhi finishes at bottom ਕੇਂਦਰ ਸਰਕਾਰ ਨੇ ਜਾਰੀ ਕੀਤੀ ਪਾਣੀ ਦੀ ਰੈਂਕਿੰਗ ਰਿਪੋਰਟ, ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਜਾਣੋ ਹੋਰ ਸ਼ਹਿਰਾਂ ਦੀ ਸਥਿਤੀ

ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਪਾਣੀ ਦੀ ਰੈਕਿੰਗ ਦੀ ਸੂਚੀ ਵਿਚ ਪਹਿਲੇ ਨੰਬਰ 'ਤੇ ਦੇਸ਼ ਦੀ ਆਰਥਕ ਰਾਜਧਾਨੀ ਮੰਨੀ ਜਾਂਦੀ ਮੁੰਬਈ ਰਹੀ ਹੈ। ਇਥੋਂ ਦਾ ਪਾਣੀ 10 ਮਾਪਦੰਡਾਂ 'ਤੇ ਖਰ੍ਹਾ ਉਤਰਿਆ ਹੈ। 2-ਹੈਦਰਾਬਾਦ , 3-ਭੁਵਨੇਸ਼ਵਰ , 4-ਰਾਂਚੀ , 5-ਰਾਏਪੁਰ , 6-ਅਮਰਾਵਤੀ ,7-ਸ਼ਿਮਲਾ , 8-ਚੰਡੀਗੜ੍ਹ , 9-ਤ੍ਰਿਵੇਂਦਰਮ ,10-ਪਟਨਾ , 11-ਭੋਪਾਲ , 12-ਗੁਹਾਟੀ , 13-ਬੰਗਲੁਰੂ , 14- ਗਾਂਧੀ ਨਗਰ ,15-ਲਖਨ ,16-ਜੰਮੂ , 17-ਜੈਪੁਰ , 18-ਦੇਹਰਾਦੂਨ ,19-ਚੇਨਈ , 20-ਕੋਲਕਾਤਾ ਅਤੇ ਲਿਸਟ ਦੇ ਸਭ ਤੋਂ ਆਖੀਰ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਦਾ ਨਾਂ ਆਇਆ ਹੈ।

-PTCNews

Related Post