Weather Update: ਪੰਜਾਬ ਸਣੇ ਚੰਡੀਗੜ੍ਹ 'ਚ ਲਗਾਤਾਰ ਹੋ ਰਹੀ ਤੇਜ ਬਾਰਿਸ਼, ਸੜਕਾਂ ’ਤੇ ਭਰਿਆ ਪਾਣੀ

By  Riya Bawa July 17th 2022 07:43 AM

Punjab Weather Update: ਪੰਜਾਬ ਦੇ ਕਈ ਹਿੱਸਿਆਂ 'ਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲ ਹੀ ਰਹੀ ਹੈ ਪਰ ਇਸ ਦੇ ਨਾਲ ਹੀ ਆਵਾਜਾਈਵੀ ਪ੍ਰਭਾਵਿਤ ਹੋ ਰਹੀ ਹੈ। ਲਗਾਤਾਰ ਮੀਂਹ ਕਾਰਨ ਸੜਕਾਂ ਨੇ ਨਦੀ ਦਾ ਰੂਪ ਧਾਰਿਆ ਹੋਇਆ ਹੈ। ਮੋਹਾਲੀ ਦੀਆਂ ਸਾਰੀਆਂ ਸੜਕਾਂ 'ਚ ਡੁੱਬੀਆਂ ਹੋਈਆਂ ਹਨ। ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਅਕਸਰ ਇਹ ਮੰਜ਼ਰ ਦੇਖਣ ਨੂੰ ਮਿਲਦਾ ਹੈ। ਚੰਡੀਗੜ੍ਹ ਦੇ ਇਲਾਕਿਆਂ 'ਚ ਪਾਣੀ ਦੀ ਨਿਕਾਸੀ ਸਹੀ ਤਰ੍ਹਾਂ ਨਾ ਹੋਣ ਕਾਰਨ ਸੜਕਾਂ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ। ਲੋਕਾਂ ਨੂੰ ਆਪਣੇ ਕੰਮਕਾਰਾਂ 'ਤੇ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਲੰਬੇ ਜਾਮ ਲੱਗ ਜਾਂਦੇ ਹਨ।

rain

ਮੌਸਮ ਵਿਭਾਗ ਅਨੁਸਾਰ 20 ਜੁਲਾਈ ਤੱਕ ਮੌਸਮ ਦਾ ਪੈਟਰਨ ਅਜਿਹਾ ਹੀ ਰਹੇਗਾ ਤੇ ਇਸ ਦੌਰਾਨ ਮੀਂਹ ਦੀ ਗਤੀਵਿਧੀ ਤੇਜ਼ ਹੋ ਸਕਦੀ ਹੈ। ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇੱਕ ਜਾਂ ਦੋ ਵਾਰ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਬੱਦਲ ਛਾਏ ਰਹਿਣਗੇ। ਮੁਹਾਲੀ ਸਣੇ ਚੰਡੀਗੜ੍ਹ ਵਿਚ ਕੱਲ੍ਹ ਰਾਤ ਦੀ ਬਾਰਿਸ਼ ਹੋਰ ਹੋ ਰਹੀ ਹੈ।

rain

ਇਹ ਵੀ ਪੜ੍ਹੋ: ਅਸ਼ਵਨੀ ਸ਼ਰਮਾ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ

ਦੂਜੇ ਪਾਸੇ ਮਾਨਸੂਨ ਦੇ 45 ਦਿਨ ਪੂਰੇ ਹੋਣ ਤੋਂ ਬਾਅਦ ਹੁਣ ਤੱਕ ਦੇਸ਼ 'ਚ ਆਮ ਨਾਲੋਂ 14 ਫੀਸਦੀ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ। ਹੁਣ ਤੱਕ ਆਮ ਵਰਖਾ 294.2 ਮਿਲੀਮੀਟਰ ਸੀ ਪਰ ਇਹ ਅੰਕੜਾ 335.2 ਮਿਲੀਮੀਟਰ ਤੱਕ ਪਹੁੰਚ ਗਿਆ ਹੈ। ਹਾਲਾਂਕਿ ਝਾਰਖੰਡ, ਬਿਹਾਰ, ਯੂਪੀ ਅਤੇ ਪੱਛਮੀ ਬੰਗਾਲ ਵਿੱਚ ਸੋਕੇ ਵਰਗੇ ਹਾਲਾਤ ਹਨ।

rain

ਇਨ੍ਹਾਂ 4 ਸੂਬਿਆਂ ਵਿੱਚ ਦੇਸ਼ ਦੀ ਕੁੱਲ ਆਬਾਦੀ ਦਾ 38% ਹਿੱਸਾ ਹੈ। ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਉੱਤਰ ਪ੍ਰਦੇਸ਼ ਵਿੱਚ ਆਮ ਨਾਲੋਂ 65% ਘੱਟ ਮੀਂਹ ਪਿਆ ਹੈ। ਬਿਹਾਰ ਵਿੱਚ 42%, ਝਾਰਖੰਡ ਵਿੱਚ 49% ਅਤੇ ਪੀ. ਬੰਗਾਲ ਵਿੱਚ 24% ਘੱਟ ਬਾਰਿਸ਼ ਹੋਈ ਹੈ।

-PTC News

Related Post