Weather Update: ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਹੋ ਸਕਦੀ ਹੈ ਭਾਰੀ ਬਾਰਸ਼

By  Riya Bawa October 21st 2021 11:08 AM

ਨਵੀਂ ਦਿੱਲੀ: ਮਾਨਸੂਨ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਉਤਰਾਖੰਡ, ਦਿੱਲੀ, ਯੂਪੀ, ਬਿਹਾਰ, ਝਾਰਖੰਡ, ਕੇਰਲਾ ਸਮੇਤ ਕਈ ਹੋਰ ਰਾਜਾਂ ਵਿੱਚ ਕੁਝ ਦਿਨਾਂ ਤੋਂ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਨੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੰਮੂ -ਕਸ਼ਮੀਰ, ਦਿੱਲੀ, ਉਤਰਾਖੰਡ, ਕੇਰਲ ਸਮੇਤ ਕੁਝ ਹੋਰ ਰਾਜਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਬਾਰਸ਼ ਦਾ ਅਨੁਮਾਨ ਲਾਇਆ ਹੈ। ਮਾਨਸੂਨ ਦੇ ਕਰੀਬ ਪੂਰੀ ਤਰ੍ਹਾਂ ਜਾਣ ਦੇ ਬਾਵਜੂਦ ਦਿੱਲੀ, ਉੱਤਰਾਖੰਡ ਤੇ ਕੇਰਲ 'ਚ ਬੀਤੇ ਦਿਨੀਂ ਭਿਆਨਕ ਬਾਰਸ਼ ਦੇਖਣ ਨੂੰ ਮਿਲੀ।ਮੌਸਮ ਵਿਭਾਗ ਦੇ ਮੁਤਾਬਕ ਅਜੇ ਦਿੱਲੀ, ਉੱਤਰਾਖੰਡ ਤੇ ਕੇਰਲ 'ਚ ਬਾਰਸ਼ ਹੋਣਾ ਹੋਰ ਬਾਕੀ ਹੈ। ਆਈਐਮਡੀ ਦੀ ਮੰਨੀਏ ਤਾਂ ਉੱਤਰਾਖੰਡ 'ਚ ਅਜੇ ਅਗਲੇ ਤਿੰਨ ਦਿਨ ਭਾਰੀ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ। ਉੱਥੇ ਹੀ ਉੱਤਰ ਪੱਛਮ ਤੇ ਮੱਧ ਭਾਰਤ 'ਚ ਕਮੀ ਦੇਖਣ ਨੂੰ ਮਿਲੇਗੀ।

Uttrakhand Rains: Naini Lake level at record 12.2 feet, water overflowing

ਗੌਰਤਲਬ ਹੈ ਕਿ ਬੀਤੇ ਦਿਨੀ ਸੂਬੇ 'ਚ ਭਾਰੀ ਬਾਰਸ਼ ਦੇ ਚੱਲਦਿਆਂ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਪਾਣੀ ਦੇ ਪੱਧਰ 'ਚ ਵਾਧਾ ਦੇਖਣ ਤੋਂ ਬਾਅਦ ਦਸ ਬੰਨ੍ਹਾਂ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਆਈਐਮਡੀ ਦੇ ਮੁਤਾਬਕ, ਅਕਤੂਬਰ ਮਹੀਨੇ 'ਚ ਦਿੱਲੀ 'ਚ 94.6 ਮਿਲੀਮੀਟਰ ਬਾਰਸ਼ ਹੋਈ ਜੋ 1960 ਤੋਂ ਬਾਅਦ ਤੋਂ ਹੁਣ ਦੇਖੀ ਗਈ ਹੈ। ਉੱਥੇ ਹੀ ਸਤੰਬਰ ਮਹੀਨੇ 'ਚ 1944 ਤੋਂ ਬਾਅਦ ਸਭ ਤੋਂ ਜ਼ਿਆਦਾ ਬਾਰਸ਼ ਹੋਣ ਦਾ ਰਿਕਾਰਡ ਬਣਿਆ ਸੀ। ਇਸ ਹੜ੍ਹ, ਬਾਰਸ਼ ਤੇ ਜ਼ਮੀਨ ਖਿਸਕਣ ਦੇ ਚੱਲਦਿਆਂ ਸੂਬਾ ਭਰ 'ਚ 16 ਲੋਕਾਂ ਦੀ ਮੌਤ ਹੋ ਗਈ।

Kerala Rains: 6 more bodies recovered; death toll mounts to 15

-PTC News

Related Post