Weather Update: ਕੀ ਹੋਵੇਗੀ ਗਰਮੀ ਜਾਂ ਹੋਵੇਗੀ ਬਾਰਿਸ਼ ? ਜਾਣੋ ਪੰਜਾਬ 'ਚ ਮੌਸਮ ਦਾ ਹਾਲ

By  Riya Bawa June 4th 2022 09:18 AM

Punjab Weather Forecast: ਪੰਜਾਬ 'ਚ ਗਰਮੀ ਦਾ ਦੌਰ ਮੁੜ ਸ਼ੁਰੂ ਹੋ ਰਿਹਾ ਹੈ। ਦਰਅਸਲ ਮੌਸਮ ਦੇ ਸਾਫ਼ ਹੋਣ ਅਤੇ ਤਾਪਮਾਨ ਵਧਣ ਕਾਰਨ ਹੀਟ ਵੇਵ ਦੀ ਸਥਿਤੀ ਬਣੀ ਹੋਈ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਦੇ ਹਾਲਾਤਾਂ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 12 ਤੋਂ 13 ਜੂਨ ਤੱਕ ਖੁਸ਼ਕ ਮੌਸਮ ਅਤੇ ਤਾਪਮਾਨ ਵਿੱਚ ਵਾਧੇ ਕਾਰਨ ਭਿਆਨਕ ਗਰਮੀ ਦਾ ਪ੍ਰਕੋਪ ਜਾਰੀ ਰਹਿ ਸਕਦਾ ਹੈ।

Punjab Weather Forecast

ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਗਰਮੀ ਦਾ ਕਹਿਰ ਜ਼ੋਰਦਾਰ ਰਿਹਾ, ਜਿਸ ਕਾਰਨ ਸਥਿਤੀ ਸੰਤੋਖਜਨਕ ਬਣੀ ਰਹੀ। ਵੀਰਵਾਰ ਨੂੰ ਪੰਜਾਬ 'ਚ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਪੰਜਾਬ ਵਿੱਚ ਹਵਾ ਗੁਣਵੱਤਾ ਸੂਚਕ ਅੰਕ ‘ਤਸੱਲੀਬਖ਼ਸ਼ ਤੋਂ ਦਰਮਿਆਨੇ’ ਸ਼੍ਰੇਣੀ ਵਿੱਚ ਹੈ। ਆਓ ਜਾਣਦੇ ਹਾਂ ਪੰਜਾਬ ਦੇ ਪ੍ਰਮੁੱਖ ਜ਼ਿਲ੍ਹਿਆਂ 'ਚ ਸ਼ੁੱਕਰਵਾਰ ਨੂੰ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ।

Punjab Weather Forecast

ਇਹ ਵੀ ਪੜ੍ਹੋ: ਬੁੜੈਲ ਜੇਲ੍ਹ 'ਚ ਕੈਦ ਲਾਰੈਂਸ ਬਿਸ਼ਨੋਈ ਦੇ ਕਰਿੰਦੇ ਤੋਂ ਮਿਲਿਆ ਮੋਬਾਇਲ

ਵੈਸਟਰਨ ਡਿਸਟਰਬੈਂਸ ਦੇ ਦਿੱਲੀ ਤੋਂ ਦੂਰ ਹੁੰਦੇ ਹੀ ਰਾਜਧਾਨੀ ਸਮੇਤ ਪੂਰੇ ਐਨਸੀਆਰ ਵਿੱਚ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਨੂੰ ਗਰਮੀ ਹੋਰ ਵਧੇਗੀ। ਇਸ ਦੇ ਨਾਲ ਹੀ ਐਤਵਾਰ ਤੋਂ ਹੀਟ ਵੇਵ ਦੇ ਹਾਲਾਤ ਤੋਂ ਰਾਹਤ ਮਿਲ ਸਕਦੀ ਹੈ। ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਮੀਂਹ ਅਤੇ ਤੂਫ਼ਾਨ ਦੀ ਕੋਈ ਸੰਭਾਵਨਾ ਨਹੀਂ ਹੈ।

Punjab Weather Forecast

ਮੌਸਮ ਵਿਭਾਗ ਮੁਤਾਬਕ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਰਿਹਾ। ਇਹ ਆਮ ਨਾਲੋਂ 2 ਡਿਗਰੀ ਵੱਧ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 24.9 ਡਿਗਰੀ ਰਿਹਾ। ਇਹ ਆਮ ਨਾਲੋਂ 3 ਡਿਗਰੀ ਘੱਟ ਹੈ। ਹਵਾ ਵਿੱਚ ਨਮੀ ਦਾ ਪੱਧਰ 12 ਤੋਂ 65 ਫੀਸਦੀ ਤੱਕ ਹੈ।

-PTC News

Related Post