ਪੰਜਾਬ 'ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਦੋ ਦਿਨ ਮੀਂਹ ਤੇ ਹਨੇਰੀ ਦੀ ਪੇਸ਼ੀਨਗੋਈ

By  Ravinder Singh February 23rd 2022 04:21 PM

ਚੰਡੀਗੜ੍ਹ : ਪੰਜਾਬ ਵਿਚ ਮੌਸਮ ਇਕ ਵਾਰ ਮੁੜ ਕਰਵਟ ਲਵੇਗਾ। ਲਗਾਤਾਰ ਧੁੱਪਾ ਲੱਗਣ ਨਾਲ ਪਾਰਾ ਵਧਣ ਲੱਗਾ ਸੀ, ਜਿਸ ਨਾਲ ਦਿਨ ਵੇਲੇ ਠੰਢ ਦਾ ਅਸਰ ਬਿਲਕੁਲ ਖ਼ਤਮ ਹੋ ਗਿਆ ਸੀ ਪਰ ਮੁੜ ਪੰਜਾਬ ਵਿੱਚ ਪਾਰਾ ਘਟੇਗਾ ਤੇ ਠੰਢ ਵਿੱਚ ਵਾਧਾ ਹੋਵੇਗਾ। ਪੰਜਾਬ 'ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਦੋ ਦਿਨ ਮੀਂਹ ਤੇ ਹਨੇਰੀ ਦੀ ਪੇਸ਼ੀਨਗੋਈਮੌਸਮ ਵਿਭਾਗ ਮੁਤਾਬਕ ਅੱਜ ਵੀ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਐੱਨ.ਸੀ.ਆਰ. ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਬੀਤੀ ਰਾਤ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਤੇਜ਼ ਮੀਂਹ ਪਿਆ। ਪੰਜਾਬ 'ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਦੋ ਦਿਨ ਮੀਂਹ ਤੇ ਹਨੇਰੀ ਦੀ ਪੇਸ਼ੀਨਗੋਈਮੌਸਮ ਵਿਭਾਗ ਨੇ ਪੰਜਾਬ ਵਿੱਚ ਦੋ ਦਿਨ ਹਲਕੀ ਬਰਸਾਤ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ ਤੇ ਪਾਰੇ ਵਿਚ ਗਿਰਾਵਟ ਆਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਤਬਦੀਲੀ ਆਈ ਹੈ। ਇਸ ਕਾਰਨ ਮੌਸਮ ਵਿਚ ਕਈ ਬਦਲਾਅ ਆਵੇਗਾ।ਪੰਜਾਬ 'ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਦੋ ਦਿਨ ਮੀਂਹ ਤੇ ਹਨੇਰੀ ਦੀ ਪੇਸ਼ੀਨਗੋਈਹਾਲਾਂਕਿ ਉਨ੍ਹਾਂ ਨੇ ਇਸ ਦੇ ਕਣਕ ਦੀ ਫ਼ਸਲ ਉਤੇ ਅਸਰ ਨੂੰ ਲੈ ਕੇ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਅਜੇ ਹਰੀ ਹੈ ਤੇ ਇਸ ਉਤੇ ਤੇਜ਼ ਹਵਾਵਾਂ ਤੇ ਮੀਂਹ ਦਾ ਕੋਈ ਖਾਸ ਅਸਰ ਨਹੀਂ ਹੋਵੇਗਾ। ਉਨ੍ਹਾਂ ਮੰਨਿਆ ਕਿ ਬੀਤੇ ਕੁਝ ਸਮੇਂ ਵਿੱਚ ਪਾਰੇ ਵਿੱਚ ਕਾਫੀ ਵਾਧਾ ਹੋਇਆ ਹੈ ਪਰ ਮੀਂਹ ਕਰਕੇ ਰਾਤ ਵੇਲੇ ਪਾਰੇ ਵਿੱਚ ਗਿਰਾਵਟ ਆਏਗੀ ਅਤੇ ਮੁੜ ਠੰਢ ਦਾ ਅਸਰ ਵੱਧਣ ਦੇ ਆਸਾਰ ਹਨ। ਇਹ ਵੀ ਪੜ੍ਹੋ : ਬੈਂਕ ਲੁੱਟ ਗਿਰੋਹ ਦੇ 8 ਮੈਂਬਰ ਕਾਬੂ, 28 ਲੱਖ ਰੁਪਏ ਕੀਤੇ ਬਰਾਮਦ

Related Post