ਰਾਜਾਸਾਂਸੀ ਹਵਾਈ ਅੱਡੇ 'ਤੇ ਹਫਤਾ ਭਰ ਉਡਾਨਾਂ ਨੂੰ ਮਿਲੇ ਮਨਜ਼ੂਰੀ : ਐਸਜੀਪੀਸੀ ਪ੍ਰਧਾਨ

By  Ravinder Singh March 8th 2022 02:24 PM -- Updated: March 8th 2022 02:50 PM

ਅੰਮ੍ਰਿਤਸਰ : ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਥੇ ਕਾਨਫਰੰਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਰਾਜਾਸਾਂਸੀ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਉਤੇ ਅਮਰੀਕਾ, ਕੈਨੇਡਾ ਤੇ ਯੂਰਪ ਤੋਂ ਆ ਰਹੀਆਂ ਉਡਾਨਾਂ ਹਫਤਾ ਭਰ ਆਉਣ ਦੀ ਮਨਜ਼ੂਰੀ ਦਿੱਤੀ ਜਾਵੇ। ਸ਼੍ਰੋਮਣੀ ਕਮੇਟੀ ਵੱਲੋਂ ਸਲਾਨਾ ਬਜਟ ਇਜਲਾਸ ਇਸ ਵਾਰ 30 ਮਾਰਚ ਨੂੰ ਦੁਪਹਿਰ ਇਕ ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ।

ਰਾਜਾਸਾਂਸੀ ਹਵਾਈ ਅੱਡੇ 'ਤੇ ਹਫਤਾ ਭਰ ਉਡਾਨਾਂ ਨੂੰ ਮਿਲੇ ਮਨਜ਼ੂਰੀ : ਐਸਜੀਪੀਸੀ ਪ੍ਰਧਾਨਉਨ੍ਹਾਂ ਨੇ ਕਿਹਾ ਬਾਹਰਲੇ ਦੇਸ਼ਾਂ ਵਿੱਚ ਬੈਠਾ ਸਿੱਖ ਭਾਈਚਾਰਾ ਇਸ ਦੀ ਮੰਗ ਕਰ ਰਿਹਾ ਹੈ ਕਿਉਂਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਆਸਾਨੀ ਨਾਲ ਕਰ ਸਕਣ। ਅਮਰੀਕਾ, ਕੈਨੇਡਾ ਤੇ ਯੂਰਪੀ ਦੇਸ਼ਾਂ ਵਿੱਚ ਬੈਠੇ ਸਿੱਖ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ ਅਤੇ ਅੰਮ੍ਰਿਤਸਰ ਵਿਖੇ ਉਡਾਨਾਂ ਘੱਟ ਆਉਣ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ।

ਰਾਜਾਸਾਂਸੀ ਹਵਾਈ ਅੱਡੇ 'ਤੇ ਹਫਤਾ ਭਰ ਉਡਾਨਾਂ ਨੂੰ ਮਿਲੇ ਮਨਜ਼ੂਰੀ : ਐਸਜੀਪੀਸੀ ਪ੍ਰਧਾਨਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਵਿਚੋਂ ਫਸੇ ਹੋਏ ਜੋ ਬੱਚੇ ਪੰਜਾਬ ਆ ਰਹੇ ਹਨ, ਇੰਡੋ-ਕੈਨੇਡੀਅਨ ਬੱਸ ਰਾਹੀਂ ਉਨ੍ਹਾਂ ਤੋਂ ਕੋਈ ਵੀ ਕਿਰਾਇਆ ਨਹੀਂ ਲਿਆ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਰਿਫਰਸ਼ਮੈਂਟ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਬੈਂਗਲੁਰੂ ਵਿੱਚ ਇਕ ਕਾਲਜ ਵਿੱਚ ਬੱਚੇ ਦੀ ਦਸਤਾਰ ਦਾ ਮਸਲਾ ਉਠਿਆ ਸੀ, ਜੋ ਕਿ ਬਹੁਤ ਹੀ ਮੰਦਭਾਗਾ ਹੈ।

ਰਾਜਾਸਾਂਸੀ ਹਵਾਈ ਅੱਡੇ 'ਤੇ ਹਫਤਾ ਭਰ ਉਡਾਨਾਂ ਨੂੰ ਮਿਲੇ ਮਨਜ਼ੂਰੀ : ਐਸਜੀਪੀਸੀ ਪ੍ਰਧਾਨਇਸ ਤੋਂ ਇਲਾਵਾ ਮੰਗਲੌਰ ਵਿੱਚ ਵੀ ਇਕ ਪਟਕੇ ਦਾ ਮਸਲਾ ਭਿਖਿਆ ਸੀ ਜੋ ਕਿ ਕਾਫੀ ਚਿੰਤਾਜਨਕ ਗੱਲ। ਉਨ੍ਹਾਂ ਨੇ ਕਿਹਾ ਕਿ ਸਿੱਖ ਭਾਈਚਾਰੇ ਖ਼ਿਲਾਫ਼ ਇਸ ਦੀਆਂ ਹਰਕਤਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੰਗਲੌਰ ਵਿੱਚ ਇੰਦਰਜੀਤ ਸਿੰਘ ਚੱਢਾ ਦੀ ਅਗਵਾਈ ਵਿੱਚ ਇੱਕ ਵਫਦ ਭੇਜਿਆ ਸੀ। ਉਨ੍ਹਾਂ ਦੇ ਵਫਦ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਤਾਂ ਕਿ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ।

ਇਹ ਵੀ ਪੜ੍ਹੋ : ਸੀ.ਆਈ.ਡੀ ਅਧਿਕਾਰੀ ਨੇ ਥਾਣੇ ਵਿੱਚ ਕੀਤੀ ਖ਼ੁਦਕੁਸ਼ੀ

Related Post