ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਤੋਂ ਪਹਿਲਾਂ ਦੋ ਭਾਜਪਾ ਵਰਕਰਾਂ ਨੂੰ ਗੋਲ਼ੀ ਮਾਰੀ ਅਤੇ ਇੱਕ ਹੋਰ ਮਿਲੀ ਲਾਸ਼

By  Shanker Badra May 12th 2019 10:04 AM

ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਤੋਂ ਪਹਿਲਾਂ ਦੋ ਭਾਜਪਾ ਵਰਕਰਾਂ ਨੂੰ ਗੋਲ਼ੀ ਮਾਰੀ ਅਤੇ ਇੱਕ ਹੋਰ ਮਿਲੀ ਲਾਸ਼:ਪੱਛਮੀ ਬੰਗਾਲ : ਅੱਜ ਸਵੇਰੇ–ਸਵੇਰੇ ਪੱਛਮੀ ਬੰਗਾਲ ਵਿੱਚ ਦੋ ਭਾਜਪਾ ਵਰਕਰਾਂ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੱਛਮੀ ਬੰਗਾਲ ਦੇ ਝਾਰਗ੍ਰਾਮ 'ਚ ਐਤਵਾਰ ਨੂੰ ਵੋਟਾਂ ਪੈਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਬੂਥ ਵਰਕਰ ਦੀ ਲਾਸ਼ ਮਿਲੀ ਹੈ, ਮ੍ਰਿਤਕ ਦਾ ਨਾਂ ਰਾਮੇਨ ਸਿੰਘ ਦੱਸਿਆ ਜਾ ਰਿਹਾ ਹੈ।ਇਸੇ ਤਰ੍ਹਾਂ ਪੂਰਬੀ ਮੋਦਿਨੀਪੁਰ ਦੇ ਭਗਵਾਨਪੁਰ 'ਚ ਪਿਛਲੀ ਰਾਤ ਭਾਜਪਾ ਦੇ 2 ਵਰਕਰਾਂ ਨੂੰ ਗੋਲੀ ਮਾਰ ਦਿੱਤੀ ਗਈ, ਜਿਨ੍ਹਾਂ ਦੀ ਪਛਾਣ ਰਣਜੀਤ ਮੈਤੀ ਅਤੇ ਅਨੰਤ ਗੁਚੈਤ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਦੋਹਾਂ ਦਾ ਇਲਾਜ ਚੱਲ ਰਿਹਾ ਹੈ।

West Bengal BJP worker Found Dead Jhargram ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਤੋਂ ਪਹਿਲਾਂ ਦੋ ਭਾਜਪਾ ਵਰਕਰਾਂ ਨੂੰ ਗੋਲ਼ੀ ਮਾਰੀ ਅਤੇ ਇੱਕ ਹੋਰ ਮਿਲੀ ਲਾਸ਼

ਦੱਸਿਆ ਜਾਂਦਾ ਹੈ ਕਿ ਪੱਛਮੀ ਬੰਗਾਲ 'ਚ ਚੋਣਾਂ ਦੌਰਾਨ ਹਿੰਸਾ ਦੀ ਘਟਨਾ ਹਮੇਸ਼ਾ ਸੁਣਨ ਨੂੰ ਮਿਲਦੀ ਹੈ ਫਿਰ ਭਾਵੇਂ ਉਹ ਵਰਕਰਾਂ ਦਰਮਿਆਨ ਹੱਥੋਪਾਈ ਹੋਵੇ ਜਾਂ ਫਿਰ ਪੋਲਿੰਗ ਬੂਥ 'ਤੇ ਹੀ ਦੇਸੀ ਬੰਬ ਨਾਲ ਹਮਲਾ ਕੀਤਾ ਜਾਣਾ ਹੋਵੇ।ਪੱਛਮੀ ਬੰਗਾਲ 'ਚ ਪਿਛਲੇ 5 ਗੇੜਾਂ ਦੌਰਾਨ ਹਿੰਸਾ ਲਗਾਤਾਰ ਵਧਦੀ ਗਈ ਹੈ।

West Bengal BJP worker Found Dead Jhargram ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਤੋਂ ਪਹਿਲਾਂ ਦੋ ਭਾਜਪਾ ਵਰਕਰਾਂ ਨੂੰ ਗੋਲ਼ੀ ਮਾਰੀ ਅਤੇ ਇੱਕ ਹੋਰ ਮਿਲੀ ਲਾਸ਼

ਲੋਕ ਸਭਾ ਚੋਣਾਂ ਦੇ ਅਜੇ ਤੱਕ ਹਰ ਗੇੜ 'ਚ ਬੰਗਾਲ ਤੋਂ ਹਿੰਸਾ ਦੀਆਂ ਖਬਰਾਂ ਆਈਆਂ ਹਨ। ਫਿਰ ਭਾਵੇਂ ਉਹ ਵਰਕਰਾਂ ਦਰਮਿਆਨ ਹੱਥੋਪਾਈ ਹੋਵੇ ਜਾਂ ਫਿਰ ਪੋਲਿੰਗ ਬੂਥ 'ਤੇ ਹੀ ਦੇਸੀ ਬੰਬ ਨਾਲ ਹਮਲਾ ਕੀਤਾ ਜਾਣਾ ਹੋਵੇ। ਪੱਛਮੀ ਬੰਗਾਲ 'ਚ ਪਿਛਲੇ 5 ਗੇੜਾਂ ਦੌਰਾਨ ਹਿੰਸਾ ਲਗਾਤਾਰ ਵਧਦੀ ਗਈ ਹੈ

West Bengal BJP worker Found Dead Jhargram ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਤੋਂ ਪਹਿਲਾਂ ਦੋ ਭਾਜਪਾ ਵਰਕਰਾਂ ਨੂੰ ਗੋਲ਼ੀ ਮਾਰੀ ਅਤੇ ਇੱਕ ਹੋਰ ਮਿਲੀ ਲਾਸ਼

ਦੱਸ ਦੇਈਏ ਕਿ ਕਿ ਲੋਕ ਸਭਾ ਚੋਣਾਂ ਦੇ 6ਵੇਂ ਗੇੜ 'ਚ ਪੱਛਮੀ ਬੰਗਾਲ ਦੀਆਂ 8 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।ਇੱਥੇ ਦੀ ਤਾਮਲੁਕ, ਕਾਂਤੀ, ਘਾਟਲ, ਝਾਰਗ੍ਰਾਮ, ਮੇਦਿਨੀਪੁਰ, ਪੁਰੂਲੀਆ, ਬਾਂਕੁਰਾ, ਵਿਸ਼ਨੂੰਪੁਰ ਸੀਟਾਂ 'ਤੇ ਵੋਟਿੰਗ ਜਾਰੀ ਹੈ।

West Bengal BJP worker Found Dead Jhargram ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਤੋਂ ਪਹਿਲਾਂ ਦੋ ਭਾਜਪਾ ਵਰਕਰਾਂ ਨੂੰ ਗੋਲ਼ੀ ਮਾਰੀ ਅਤੇ ਇੱਕ ਹੋਰ ਮਿਲੀ ਲਾਸ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : 7 ਸੂਬਿਆਂ ਦੀਆਂ 59 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ , ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਦਿੱਲੀ ‘ਚ ਪਾਈ ਵੋਟ

ਜ਼ਿਕਰਯੋਗ ਹੈ ਕਿ ਦੇਸ਼ ‘ਚ ਲੋਕ ਸਭਾ ਚੋਣਾਂ 2019 ਦੇ ਛੇਵੇਂ ਪੜਾਅ ਤਹਿਤ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।ਜਿਸ ਵਿੱਚ ਅੱਜ ਉਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੀਆਂ 8-8, ਦਿੱਲੀ ਦੀਆਂ 7 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ।

-PTCNews

Related Post